44 C
Delhi
Saturday, May 18, 2024
spot_img
spot_img

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਭਾਗ ਵੱਲੋਂ ਖ਼ਾਣ-ਪੀਣ ਦੀਆਂ ਵਸਤਾਂ ਦੇ ਮਿਆਰ ਵਿੱਚ ਸੁਧਾਰ ਲਿਆਉਣ ਦੇ ਉਪਰਾਲੇ ਜਾਰੀ: ਅਭਿਨਵ ਤ੍ਰਿਖ਼ਾ

ਯੈੱਸ ਪੰਜਾਬ
ਐਸ.ਏ.ਐਸ. ਨਗਰ (ਮੋਹਾਲੀ), 29 ਜੁਲਾਈ, 2022 –
ਫੂਡ ਅਤੇ ਡਰੱਗਐਡਮਿਨਸਟ੍ਰੇਸ਼ਨ ਪੰਜਾਬ ਦਾ ਫੂਡ ਸੇਫਟੀ ਵਿੰਗ “ਕਿਸੇ ਵੀ ਕਿਸਮ ਦੀ ਮਿਲਾਵਟ ਪ੍ਰਤੀ ਸੁਚੇਤ ਮਨੁੱਖ ਹੀ ਵਧੀਆ ਜ਼ਿੰਦਗੀ ਜੀਊਣ” ਦੇ ਮੰਤਵ ਨਾਲ ਪੰਜਾਬ ਵਾਸੀਆਂ ਨੂੰ ਸ਼ੁੱਧ ਖਾਣ ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੀ ਜਾਗਰੁਕਤਾ ਮੁਹਿੰਮ ਵਿੱਚ ਅਗਵਾਈ ਕਰ ਰਿਹਾ ਹੈ। ਇਸ ਸੰਬੰਧੀ ਡਾਕਟਰ ਅਭਿਨਵ ਤਰੀਖਾ, ਕਮਿਸ਼ਨਰ ਫੂਡ ਅਤੇ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਨੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਆਪਣੇ ਸਲੋਗਨ “ਜੇ ਇਹ ਸੁਰੱਖਿਅਤ ਨਹੀਂ ਤਾਂ ਇਹ ਭੋਜਨ ਨਹੀਂ” ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਡਾਕਟਰ ਅਭਿਨਵ ਤਰੀਖਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਭਾਗ ਵਲੋਂ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਫੂਡ ਸੇਫਟੀ ਅਤੇ ਸਟੈਂਡਰਡਰਜ ਅਥਾਰਟੀ ਆਫ਼ ਇੰਡੀਆ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦੇ ਮਿਆਰ ਵਿੱਚ ਸੁਧਾਰ ਲਿਆਉਣ ਦੇ ਲਈ ਕਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ।

ਐਫਐਸਐਸਏਆਈ ਵੱਲੋਂ ਸਾਲ 2020-21 ਦੌਰਾਨ ਐਡੀਬਲ ਆਇਲ ਦਾ ਸਰਵੇ ਕੀਤਾ ਗਿਆ ਸੀ ਅਤੇ ਤੇਲਾਂ ਦੇ ਕਈ ਬਰਾਂਡ ਗੈਰ ਮਿਆਰੀ ਪਾਏ ਗਏ ਜਿਸ ਤੋਂ ਪਤਾ ਲਗਦਾ ਹੈ ਕਿ ਤੇਲਾਂ ਵਿੱਚ ਵੱਡੇ ਪੱਧਰ ਤੇ ਮਿਲਾਵਟ ਹੋਣ ਦਾ ਖਦਸ਼ਾ ਹੈ।

ਹੁਣ ਮਿਤੀ 1 ਅਗਸਤ, 2022 ਤੱਕ ਪੰਜਾਬ ਰਾਜ ਵਿੱਚ ਐਡੀਬਲ ਆਇਲ ਦਾ ਤਾਜਾ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹਰੇਕ ਜਿਲ੍ਹੇ ਵਿੱਚ ਹਰ ਫੂਡ ਸੇਫਟੀ ਅਫਸਰ ਹਰ ਰੋਜ ਵੱਖ ਵੱਖ ਲੋਕਲ ਅਤੇ ਮਾਰਕਿਟ ਵਿੱਚ ਵੇਚੇ ਜਾ ਰਹੇ ਵੱਖ ਵੱਖ ਹੋਰ ਬਰਾਂਡਾਂ ਦੇ ਤੇਲਾਂ ਦੇ ਘੱਟੋਂ ਘੱਟ ਦੋ ਸੈਂਪਲ ਸਰਵੇਲੈਂਸ ਅਧੀਨ ਭਰੇ ਜਾਣਗੇ ਅਤੇ ਲੈਬ ਵਿੱਚ ਭੇਜੇ ਜਾਣਗੇ।

ਇਹ ਸੈਂਪਲ ਰਿਟੇਲਰਾਂ, ਹੋਲਸੇਲਰਾਂ, ਡਿਸਟਰੀਬਿਊਟਰਾਂ ਅਤੇ ਲੋਕਲ ਬਰਾਂਡ ਤਿਆਰ ਕਰਨ ਵਾਲੀਆਂ ਨਿਰਮਾਤਾ ਕੰਪਨੀਆਂ ਤੋਂ ਭਰੇ ਜਾਣਗੇ ਅਤੇ ਭਵਿੱਖ ਵਿੱਚ ਵੀ ਮਾਰਕਿਟ ਵਿੱਚ ਵੇਚੇ ਜਾ ਰਹੇ ਵੱਖ ਵੱਖ ਬਰਾਂਡਾਂ ਤੇ ਪੈਨੀ ਨਜ਼ਰ ਰੱਖੀ ਜਾਵੇਗੀ।

ਸ਼੍ਰੀ ਮਨੋਜ ਖੋਸਲਾ, ਜੁਆਇੰਟ ਕਮਿਸ਼ਨਰ, ਫੂਡ ਸੇਫਟੀ ਪੰਜਾਬ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਅਧੀਨ ਖੁੱਲੇ ਤੇਲਾਂ ਦੀ ਵਿਕਰੀ ਤੇ ਪਾਬੰਦੀ ਹੈ ਅਤੇ ਸਰੋਂ ਦੇ ਤੇਲ ਵਿੱਚ ਕਿਸੇ ਕਿਸਮ ਦੀ ਬਲੈਡਿੰਗ ਨਹੀਂ ਕੀਤੀ ਜਾ ਸਕਦੀ। ਸਰਵੇ ਦੌਰਾਨ ਤੇਲ ਦੇ ਭਰੇ ਗਏ ਸੈਂਪਲਾਂ ਦੀਆਂ ਰਿਪੋਰਟਾਂ ਦਾ ਸਾਰਾ ਡਾਟਾ ਇੱਕਠਾ ਕਰਨ ਉਪਰੰਤ ਐਫਐਸਐਸਏਆਈ ਨੂੰ ਭੇਜਿਆ ਜਾਵੇਗਾ ਜਿਸ ਉਪਰੰਤ ਅਗਲੇਰੀ ਕਾਰਵਾਈ ਅਰੰਭੀ ਜਾਵੇਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION