ਅੱਜ-ਨਾਮਾ
ਮਿਲੇ ਸਨ ਮਾਨ ਤੇ ਅੱਜ ਮਨੋਹਰ ਖੱਟਰ,
ਚਰਚਾ ਪਾਣੀਆਂ ਲਈ ਦੋਵਾਂ ਕਰੀ ਬੇਲੀ।
ਜੋ ਕੁਝ ਬਾਬੂ ਮਨੋਹਰ ਨੇ ਕਿਹਾ ਸੀ ਗਾ,
ਸੁਣਿਆ ਸਾਰਾ ਤੇ ਹਾਮੀ ਨਾ ਭਰੀ ਬੇਲੀ।
ਖੋਲ੍ਹੀ ਫਾਈਲ ਪੰਜਾਬ ਦੀ ਮਾਨ ਮੁੜ ਕੇ,
ਕਹਾਣੀ ਦੱਸੀ ਸੀ ਮੂਹਰਿਉਂ ਖਰੀ ਬੇਲੀ।
ਹੋਈ ਜ਼ਿਆਦਤੀ ਬੜੀ ਸੀ ਅੱਜ ਤੀਕਰ,
ਮੁੜ-ਮੁੜ ਮਾਰ ਪੰਜਾਬ ਸੀ ਜਰੀ ਬੇਲੀ।
ਪਾਣੀ ਕਿਹਾ ਜੀ ਸਾਡੀ ਨਹੀਂ ਲੋੜ ਜੋਗਾ,
ਦੇਣਾ ਕਿੱਥੋਂ ਹੈ ਅਸੀਂ ਹਰਿਆਣੀਆਂ ਨੂੰ।
ਵੰਡਾਂ-ਛੰਡਾਂ ਦੀ ਕਰਾਂਗੇ ਬਾਅਦ ਚਰਚਾ,
ਵੇਖੋ ਮਾਪ ਪਹਿਲਾਂ ਵਗਦੇ ਪਾਣੀਆਂ ਨੂੰ।
-ਤੀਸ ਮਾਰ ਖਾਂ
ਅਕਤੂਬਰ 15, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ