30.1 C
Delhi
Friday, April 26, 2024
spot_img
spot_img

ਮਾਮਲਾ ਗ਼ਾਇਬ ਹੋਏ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ, ਪਸ਼ਚਾਤਾਪ ਲਈ ਕੌਰ ਬ੍ਰਿਗੇਡ ਨੇ ਕੀਤੇ 59 ਸਹਿਜ ਪਾਠ

ਯੈੱਸ ਪੰਜਾਬ
ਨਵੀਂ ਦਿੱਲੀ, 8 ਨਵੰਬਰ, 2020:
ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਹੋਏ 328 ਪਾਵਨ ਸਰੂਪ ਦੇ ਪਸ਼ਚਾਤਾਪ ਦੇ ਰੂਪ ਵਿੱਚ ਜਾਗੋ ਪਾਰਟੀ ਦੀ ਕੌਰ ਬ੍ਰਿਗੇਡ ਵੱਲੋਂ ਰੱਖੇ ਜਾ ਰਹੇ 328 ਸਹਿਜ ਪਾਠਾਂ ਵਿੱਚੋਂ ਪਹਿਲਾਂ ਪੜਾਅ ਦੇ ਦੌਰਾਨ ਕੀਤੇ ਗਏ 59 ਸਹਿਜ ਪਾਠਾਂ ਦੇ ਭੋਗ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਹਾੜੀ ਵਾਲਾ ਵਿੱਚ ਪਾਏ ਗਏ। ਜਿਸ ਵਿੱਚ 40 ਸਹਿਜ ਪਾਠਾਂ ਦੇ ਸਮੂਹਿਕ ਭੋਗ ਗੁਰਦੁਆਰਾ ਸਾਹਿਬ ਵਿਖੇ ਅਤੇ 19 ਸਹਿਜ ਪਾਠਾਂ ਦੇ ਭੋਗ ਘਰਾਂ ਤੋਂ ਸੰਗਤਾਂ ਵੱਲੋਂ ਪਾਏ ਗਏ।

ਸਹਿਜ ਪਾਠਾਂ ਦੀ ਸਮਾਪਤੀ ਤੋਂ ਬਾਅਦ ਹੋਈਆਂ ਪੰਥਕ ਵਿਚਾਰਾਂ ਦੌਰਾਨ ਬੋਲਦੇ ਹੋਏ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿਆਸੀ ਹਿਤਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਅੱਜ ਬਾਦਲ ਦਲ ਗ਼ਾਇਬ ਹੋਏ ਸਰੂਪਾਂ ਦੇ ਬਾਰੇ ਇਸ ਲਈ ਦੱਸਣ ਤੋਂ ਕਤਰਾ ਰਿਹਾ ਹੈਂ, ਕਿਉਂਕਿ ਇਹ ਸਰੂਪ ਉਨ੍ਹਾਂ ਡੇਰਿਆਂ ਨੂੰ ਦਿੱਤੇ ਗਏ ਹਨ, ਜੋ ਸਿੱਖ ਰਹਿਤ ਮਰਿਆਦਾ ਤੋਂ ਭਗੌੜੇ ਹਨ।

ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਜਿਨ੍ਹੇ ਇਹ ਨੁਕਸਾਨ ਕੀਤਾ ਹੈ, ਉਸ ਤੋਂ ਵਸੂਲੀ ਕੀਤੀ ਜਾਵੇਗੀ। ਪਰ ਸਾਨੂੰ ਕਾਗ਼ਜ਼, ਮੱਸ ਜਾਂ ਜਿਲਦ ਦੇ ਪੈਸੇ ਨਹੀਂ ਚਾਹੀਦੇ, ਸਗੋਂ ਸਾਨੂੰ ਇਹ ਦੱਸਿਆ ਜਾਵੇ ਕਿ ਸਾਡੇ ਗੁਰੂ ਸਾਹਿਬਾਨ ਕਿੱਥੇ ਹਨ ? ਗੁਰੂ ਗ੍ਰੰਥ ਸਾਹਿਬ ਨੂੰ ਸੁਪਰੀਮ ਕੋਰਟ ਨੇ ਜਿੰਦਾ ਵਿਅਕਤੀ ਮੰਨਿਆ ਹੈ। ਉਸ ਲਿਹਾਜ਼ ਨਾਲ ਸਰੂਪਾਂ ਨੂੰ ਗ਼ਾਇਬ ਕਰਨ ਵਾਲਿਆਂ ਦੇ ਖ਼ਿਲਾਫ਼ ਕਤਲ ਦੇ ਕੇਸ ਦਰਜ ਹੋਣੇ ਚਾਹੀਦੇ ਹਨ ਸਨ। ਪਰ ਸਭ ਕੁੱਝ ਛੁਪਾਇਆ ਜਾ ਰਿਹਾ ਹੈਂ।

ਜੀਕੇ ਨੇ ਸਵਾਲ ਪੁੱਛਿਆ ਕਿ ਜੋ ਗੁਰੂ ਦੇ ਨਹੀਂ ਹੋਏ, ਉਹ ਸਾਡੇ ਕੀ ਹੋਣਗੇ ? ਜੀਕੇ ਨੇ ਦੂਜੇ ਪੜਾਅ ਦੇ ਸਹਿਜ ਪਾਠਾਂ ਦੇ ਭੋਗ 24 ਜਨਵਰੀ 2021 ਨੂੰ ਪਾਉਣ ਦਾ ਐਲਾਨ ਕਰਦੇ ਹੋਏ ਉਮੀਦ ਜਤਾਈ ਕਿ ਅਗਲੇ ਪੜਾਅ ਵਿੱਚ 100 ਤੋਂ ਜ਼ਿਆਦਾ ਸਹਿਜ ਪਾਠਾਂ ਦੇ ਭੋਗ ਪਾਏ ਜਾ ਸਕਦੇ ਹਨ।

ਜੀਕੇ ਨੇ ਕਿਹਾ ਕਿ ਬਾਦਲਾਂ ਦੇ ਪ੍ਰਭਾਵ ਵਾਲੀ ਸ਼੍ਰੋਮਣੀ ਕਮੇਟੀ ਪੰਥ ਦੀ ਜਗਾ ਬਾਦਲ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਚੁੱਕੀ ਹੈ, ਇਹੀ ਕਾਰਨ ਹੈ ਕਿ ਸੰਗਤਾਂ ਨੂੰ ਖ਼ੁਦ ਆਪਣੇ ਗੁਰੂ ਦੀ ਬੇਅਦਬੀ ਦੇ ਪਸ਼ਚਾਤਾਪ ਦੇ ਸਹਿਜ ਪਾਠ ਕਰਨੇ ਪੈ ਰਹੇ ਹਨ। ਜੀਕੇ ਨੇ ਇਸ ਕਾਰਜ ਵਿੱਚ ਸਹਿਯੋਗ ਦੇਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਭੰਡਾਰੀ ਅਤੇ ਉਨ੍ਹਾਂ ਦੀ ਪੁਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਹਿਜ ਪਾਠ ਕਰਨ ਵਾਲੀ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION