36.7 C
Delhi
Friday, May 3, 2024
spot_img
spot_img

ਮਾਮਲਾ ਗਾਇਬ ਪਵਿੱਤਰ ਸਰੂਪਾਂ ਦਾ: ਬੇਨਿਯਮੀਆਂ ਵਿੱਚ ਕਸੂਰਵਾਰ ਅਹੁਦੇਦਾਰਾਂ ਖਿਲਾਫ਼ ਨਿੱਤਰੇ ਵਕੀਲ, ਅਕਾਲ ਤਖ਼ਤ ਦੇ ਦਖ਼ਲ ਦੀ ਮੰਗ

ਯੈੱਸ ਪੰਜਾਬ
ਚੰਡੀਗੜ੍ਹ, 5 ਮਾਰਚ, 2021 –
ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਸੀਨੀਅਰ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਅਤੇ ਉਸਦੇ ਅਹੁਦੇਦਾਰਾਂ ਵੱਲੋਂ ਗੁਰੂ ਘਰ ਦੀ ਗੋਲਕ ਵਿੱਚੋਂ ਰਕਮ ਦੇ ਵੱਖ ਵੱਖ ਸਮੇਂ ਹੋਏ ਘਪਲਿਆਂ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਗੁੰਮ ਹੋਈਆਂ 328 ਪਾਵਨ ਬੀੜਾਂ ਦੇ ਸਬੰਧ ਵਿੱਚ ਬੋਰਡ ਮੈਂਬਰਾਂ ਨੂੰ ਤਲਬ ਕਰਕੇ ਉਨ੍ਹਾ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਫੌਜਦਾਰੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਐਡਵੋਕੇਟ ਮਹਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਵਕੀਲ ਸਾਥੀ ਸ: ਰਤਨ ਸਿੰਘ ਮਹਿਲ, ਸ: ਪਰਮਜੀਤ ਸਿੰਘ, ਸ: ਜੋਗਿੰਦਰ ਸਿੰਘ ਖੇੜੀ, ਸ: ਬਲਵੰਤ ਸਿੰਘ, ਸ: ਗੁਰਬਚਨ ਸਿੰਘ, ਸ: ਕੁਲਵਿੰਦਰ ਸਿੰਘ ਬੁੱਟਰ, ਸ: ਐੱਨ.ਐੱਸ ਧਾਲੀਵਾਲ, ਸ: ਹਰਕੇਵਲ ਸਿੰਘ ਸਜੂਮਾ, ਸ: ਐੱਨ ਐੱਸ ਸਾਹਨੀ, ਸ: ਸਮਨਦੀਪ ਸਿੰਘ, ਸ: ਜਗਮੀਤ ਸਿੰਘ ਅਤੇ ਸ: ਜਗਬੀਰ ਸਿੰਘ ਨੇ ਅਹੁਦੇਦਾਰਾਂ ਦੀ ਚੋਣ `ਤੇ ਵੀ ਰੋਕ ਲਗਾਏ ਜਾਣ ਦੀ ਮੰਗ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਦੇ ਕਾਰੋਬਾਰ ਚਲਾਉਣ ਲਈ ਇੱਕ ਕਮੇਟੀ ਬਣਾਏ ਜਾਣ ਦੀ ਮੰਗ ਕੀਤੀ ਹੈ।

ਮੈਂਬਰਾਂ ਦੀ ਮੰਗ ਹੈ ਕਿ ਐਸਜੀਪੀਸੀ ਵਿੱਚ ਹੋਈਆਂ ਉਪਰੋਕਤ ਸਾਰੀਆਂ ਬੇਨਿਯਮੀਆਂ ਦੀ ਜਾਂਚ ਕਰਨ ਤੋਂ ਬਾਅਦ ਕਸੂਰਵਾਰ ਆਹੁਦੇਦਾਰਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਸਬੰਧ ਵਿੱਚ ਗੁਰਦੁਆਰਾ ਐਕਟ ਦੇ ਵੱਖ ਵੱਖ ਸੈਕਸ਼ਨਾਂ ਦਾ ਹਵਾਲਾ ਦਿੰਦੇ ਹੋਏ ਐਡਵੋਕੇਟ ਮਹਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੋਰਡ ਦੇ ਮੈਂਬਰਾਂ ਨੇ ਆਪਣੀ ਬਣਦੀ ਡਿਉਟੀ ਨਹੀ ਨਿਭਾਈ ਹੈ। ਮੈਂਬਰਾਂ ਦੀ ਕੋਤਾਹੀ ਨਾਲ ਸਿੱਖ ਸੰਗਤ ਦੇ ਹਿਰਦੇ ਨੂੰ ਠੇਸ ਵੱਜੀ ਹੈ ਅਤੇ ਸਿੱਖ ਸੰਗਤ ਦਾ ਬੋਰਡ ਦੇ ਮੈਂਬਰਾਂ ਪ੍ਰਤੀ ਵਿਸ਼ਵਾਸ਼ ਉਠ ਗਿਆ ਹੈ।

ਉਨ੍ਹਾ ਕਿਹਾ ਕਿ ਗੁਰੁ ਘਰ ਦੀ ਜਾਇਦਾਦ ਦੇ ਪੈਸੇ ਨੂੰ ਅਹੁਦੇਦਾਰ ਗਲਤ ਢੰਗ ਨਾਲ ਵਰਤ ਰਹੇ ਹਨ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗੁੰਮ ਹੋਣ `ਤੇ ਬੋਰਡ ਨੇ ਐਗਜੈਕਟਿਵ ਕਮੇਟੀ ਦੇ ਅਹੁਦੇਦਾਰਾਂ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ। ਉਨ੍ਹਾ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਬੋਰਡ ਅਤੇ ਉਸ ਸਮੇਂ ਦੀ ਐਗਜੈਕਟਿਵ ਕਮੇਟੀ ਦੇ ਮੈਂਬਰਾਂ ਖਿਲਾਫ਼ ਫੌਜਦਾਰੀ ਕਾਰਵਾਈ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION