36.1 C
Delhi
Friday, May 3, 2024
spot_img
spot_img

ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ; ਪਤਨੀ ਨੇ ਪੁੱਤਰ ਨਾਲ ਮਿਲ ਕੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਯੈੱਸ ਪੰਜਾਬ
ਮਾਨਸਾ, ਜੁਲਾਈ 20, 2022 –
ਸ੍ਰੀ ਬਾਲਕ੍ਰਿਸ਼ਨ ਸਿੰਗਲਾਂ, ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ/ਪੀ.ਬੀ.ਆਈ) ਮਾਨਸਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੀ ਯੋਗ ਰਹਿਨੁਮਾਈ ਹੇਠ ਕੰਮ ਕਰਦਿਆ ਪਿਛਲੇ ਦਿਨੀ ਥਾਣਾ ਸਿਟੀ—2 ਮਾਨਸਾ ਦੇ ਏਰੀਆ ਵਿੱਚ ਹੋਏ ਅੰਨੇ ਕਤਲ ਕੇਸ ਨੂੰ ਟਰੇਸ ਕਰਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।

ਜਿਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 18—07—2022 ਨੂੰ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਸ ਇਤਲਾਹ ਮਿਲੀ ਕਿ ਸੁਖਚਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੂਸਾ ਜੋ ਸ਼ਹਿਰ ਮਾਨਸਾ ਵਿਖੇ ਕਚਿਹਰੀ ਦੀ ਬੈਕਸਾਈਡ ਰਹਿੰਦਾ ਸੀ, ਦਾ ਕਤਲ ਹੋੋ ਗਿਆ ਹੈ। ਜਿਸਤੇ ਮੁਦਈ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਕੋਟਲੱਲੂ ਦੇ ਬਿਆਨ ਪਰ ਮੁਕੱਦਮਾ ਨੰਬਰ 141 ਮਿਤੀ 18—07—2022 ਅ/ਧ 302,34,201 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਮੁਕੱਦਮਾ ਦੀ ਅਹਿਮੀਅਤ ਨੂੰ ਵੇਖਦੇ ਹੋਏ ਇਸ ਅੰਨੇ ਕਤਲ ਕੇਸ ਨੂੰ ਤੁਰੰਤ ਟਰੇਸ ਕਰਨ ਲਈ ਜਰੂਰੀ ਸੇਧਾਂ ਦਿੱਤੀਆ ਗਈਆ। ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਐਸ.ਆਈ. ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਵੱਲੋੋਂ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆਂਦੀ ਗਈ। ਮੁਢਲੀ ਤਫਤੀਸ ਦੌਰਾਨ ਸ਼ੱਕ ਦੀ ਸੂਈ ਮ੍ਰਿਤਕ ਦੇ ਘਰਵਾਲੀ ਸੁਖਵਿੰਦਰ ਕੌਰ ਅਤੇ ਲੜਕੇ ਗੁਰਵਿਸ਼ਾਲਦੀਪ ਸਿੰਘ ਉਰਫ ਵਿਸੂ਼ ਵੱਲ ਜਾਣ ਕਰਕੇ ਦੋਨਾਂ ਨੂੰ ਸ਼ਾਮਲ ਤਫਤੀਸ ਕਰਕੇ ਪੁੱਛਗਿੱਛ ਕੀਤੀ ਗਈ, ਜਿਹਨਾਂ ਵੱਲੋੋ ਕਤਲ ਕਰਨਾ ਕਬੂਲ ਕਰਨ ਤੇ ਦੋਨਾਂ ਮੁਲਜਿਮਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।

ਮੁਲਜਿਮਾਂ ਨੇ ਮੁਢਲੀ ਪੁੱਛਗਿੱਛ ਉਪਰੰਤ ਦੱਸਿਆ ਕਿ ਉਹਨਾਂ ਨੇ ਮਕਤੂਲ ਸੁਖਚਰਨ ਸਿੰਘ ਦੇ ਬੇਸਬਾਲ ਨਾਲ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਘਰ ਵਿੱਚ ਹੀ ਅੱਗ ਲਗਾ ਕੇ ਸਾੜ੍ਹਨ ਦੀ ਕੋਸਿਸ਼ ਕੀਤੀ, ਪਰ ਲਾਸ਼ ਨਾ ਸੜਨ ਤੇ ਕੰਬਲ ਵਿੱਚ ਲਪੇਟ ਕੇ ਪੱਲੀ ਵਿੱਚ ਬੰਨ ਕੇ ਪਿੰਡ ਭੈਣੀਬਾਘਾ ਨੇੜਿਓ ਲੰਘਦੀ ਨਹਿਰ ਕੋਟਲਾ ਬ੍ਰਾਂਚ ਵਿੱਚ ਲਾਸ਼ ਖੁਰਦ ਬੁਰਦ ਕਰਨ ਲਈ ਸੁੱਟ ਦਿੱਤੀ।

ਵਜ੍ਹਾ ਰੰਜਿਸ ਇਹਨਾਂ ਪਤੀ—ਪਤਨੀ ਦੀ ਆਪਸੀ ਅਣਬਣ ਸੀ ਅਤੇ ਦੋਸ਼ੀ ਜਾਇਦਾਦ ਹੜੱਪਣਾ ਚਾਹੁੰਦੇ ਸਨ। ਪੁਲਿਸ ਪਾਰਟੀ ਵੱਲੋਂ ਕੱਲ ਮਿਤੀ 19—07—2022 ਨੂੰ ਪਿੰਡ ਕੋਟਲੀ ਕਲਾਂ ਨੇੜੇ ਨਹਿਰ ਵਿੱਚੋ ਲਾਸ਼ ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਜਿਸਨੂੰ ਪੋਸਟ ਮਾਰਟਮ ਲਈ ਸਿਵਲ ਹਸਤਪਤਾਲ ਮਾਨਸਾ ਵਿਖੇ ਭੇਜਿਆ ਗਿਆ ਹੈ।

ਕਪਤਾਨ ਪੁਲਿਸ (ਇੰਨ:) ਮਾਨਸਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਦੋਨਾਂ ਮੁਲਜਿਮਾਂ ਨੂੰ ਅੱਜ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਵਾਰਦਾਤ ਸਮੇਂ ਵਰਤੇ ਗਏ ਆਲਾਜਰਬ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਵਰਤਿਆ ਵਹੀਕਲ ਬਰਾਮਦ ਕਰਵਾਇਆ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION