ਯੈੱਸ ਪੰਜਾਬ
ਕਪੂਰਥਲਾ, 22 ਅਕਤੂਬਰ, 2020 –
ਨਾਮੀ ਅੰਤਰਰਾਸ਼ਟਰੀ ਕੰਪਨੀ ਮਾਈਕ੍ਰੋਸਾਫਟ ਵਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਮੰਤਵ ਨਾਲ ਆਰਟੀਫੀਸ਼ਲ ਇੰਟੈਲੀਂਜੈਸ ਵਿਚ ਮੁਫਤ ਕੋਰਸ ਕਰਵਾਏ ਜਾ ਰਹੇ ਹਨ। ਇਸ ਕੋਰਸ ਦਾ ਸਮਾਂ 3 ਦਿਨ ਦਾ ਹੋਵੇਗਾ ਤੇ ਇਹ 24 ਅਕਤੂਬਰ ਤੱਕ ਚੱਲੇਗਾ।
ਜਿਲਾ ਰੋਜ਼ਗਾਰ ਬਿਊਰੋ ਤੇ ਰੁਜ਼ਗਾਰ ਅਫਸਰ ਨੀਲਮ ਮਹੇ ਨੇ ਕਿਹਾ ਕਿ ਇਨਾਂ ਕੋਰਸਾਂ ਲਈ ਉਮੀਦਵਾਰ ਦੀ ਯੋਗਤਾ ਆਈ.ਟੀ.ਆਈ. ਪਾਸ ਜਾਂ ਪੋਲੀਟੈਕਨਿਕ ਡਿਪਲੋਮਾ ਪਾਸ, ਇੰਜੀਨਅਰਿੰਗ , ਗ੍ਰੇਜੂਏਟ ਜਾਂ ਪੋਸਟ ਗ੍ਰੇਜੂਏਟ ਪਾਸ ਹੋਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਜਿਹੜੇ ਉਮੀਦਵਾਰ ਗਰੈਜ਼ੂਏਸ਼ਨ ਦੇ ਆਖਰੀ ਸਾਲ ਵਿਚ ਹਨ ਉਹ ਵੀ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ। ਕੋਰਸ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ।
ਕੋਰਸ ਤਹਿਤ ਸਿਖਲਾਈ 23 ਅਕਤੂਬਰ ਨੂੰ 11 ਤੋਂ 1.30 ਤੱਕ ਅਤੇ 24 ਅਕਤੂਬਰ ਨੂੰ ਵੀ ਇਸੇ ਸਮੇਂ ਦੌਰਾਨ ਹੋਵੇਗੀ। ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਦੇ ਹੈਲਪਲਾਇਨ ਨੰਬਰ 98882-19247 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Click here to Like us on Facebook