25.1 C
Delhi
Friday, May 3, 2024
spot_img
spot_img

ਮਹਾਰਾਜਾ ਰਣਜੀਤ ਸਿੰਘ ਪੀ.ਟੀ.ਯੁ.ਦਾ 7ਵਾਂ ਸਥਾਪਨਾ ਦਿਵਸ: ਮਾਹਿਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਚਾਨਣਾ ਪਾਇਆ

ਯੈੱਸ ਪੰਜਾਬ
ਬਠਿੰਡਾ, 11 ਫਰਵਰੀ, 2022 –
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵੱਲੋਂ 7ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਰੇ ਭਰੇ ਅਤੇ ਵਿਸ਼ਾਲ ਯੂਨੀਵਰਸਿਟੀ ਕੈਂਪਸ ਦੀਆਂ ਸ਼ਾਨਦਾਰ ਇਮਾਰਤਾਂ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਹੈ ।

ਸਮਾਗਮ ਦੇ ਦੂਜੇ ਦਿਨ ਮਾਹਿਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਫਲਸਫੇ ‘ਤੇ ਚਾਨਣਾ ਪਾਇਆ, ਜਦਕਿ ਯੂਨੀਵਰਸਿਟੀ ਦੇ ਚੋਟੀ ਦੇ ਖੋਜਕਰਤਾਵਾਂ/ਵਿਗਿਆਨੀਆਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ। ਐਮ.ਆਰ.ਐਸ.ਪੀ.ਟੀ.ਯੂ. ਨੇ ਆਪਣੇ 16 ਚੋਟੀ ਦੇ ਖੋਜਕਰਤਾਵਾਂ ਅਤੇ ਫੈਕਲਟੀ ਮੈਂਬਰਾਂ ਨੂੰ ਗੁਣਵੱਤਾ ਪ੍ਰਕਾਸ਼ਨਾਂ, ਐਚ-ਇੰਡੈਕਸ, ਹਵਾਲੇ, ਬਿਬਲਿਓਮੈਟ੍ਰਿਕ ਅਤੇ ਹੋਰ ਮਾਪਦੰਡਾਂ ਦੇ ਆਧਾਰ ‘ਤੇ ਸਨਮਾਨਿਤ ਕੀਤਾ।

ਐਮਆਰਐਸਪੀਟੀਯੂ ਦੇ ਦੋ ਵਿਗਿਆਨੀਆਂ, ਡਾ. ਕਵਲਜੀਤ ਸਿੰਘ ਸੰਧੂ (ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ) ਅਤੇ ਡਾ. ਅਸ਼ੀਸ਼ ਬਾਲਦੀ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨਾਲੋਜੀ) ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਬਡਮੁਲੇ ਯੋਗਦਾਨ ਲਈ ‘ਸਰਬੋਤਮ ਖੋਜਕਰਤਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਟੈਨਫੋਰਡ ਯੂਨੀਵਰਸਿਟੀ (ਯੂ.ਐਸ.ਏ.) ਦੁਆਰਾ ਸਾਲ 2019 ਅਤੇ 2020 ਲਈ ਲਗਾਤਾਰ ਕੀਤੇ ਗਏ ਇੱਕ ਸੁਤੰਤਰ ਅਧਿਐਨ ਵਿੱਚ ਦੋਵਾਂ ਖੋਜਕਰਤਾਵਾਂ ਨੂੰ ਸੰਸਾਰ ਦੇ ਚੋਟੀ ਦੇ 2 ਪ੍ਰਤੀਸ਼ਤ ਸਰਵੋਤਮ ਵਿਗਿਆਨੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਸੂਚੀਬੱਧ ਕੀਤਾ ਗਿਆ ਹੈ।

ਇਸੇ ਤਰ੍ਹਾਂ ਡਾ: ਮੁਨੀਸ਼ ਜਿੰਦਲ (ਉੱਘੇ ਇਨੋਵੇਟਰ ਅਵਾਰਡ), ਡਾ: ਉੱਤਮ ਕੁਮਾਰ ਮੰਡਲ (ਵਿਸ਼ੇਸ਼ ਖੋਜਕਾਰ ਅਵਾਰਡ), ਜਦਕਿ ਡਾ: ਜਤਿੰਦਰ ਕੌਰ, ਡਾ: ਅੰਜੂ ਸ਼ਰਮਾ ਅਤੇ ਡਾ: ਅਮਿਤ ਕੁਮਾਰ ਮਨੋਚਾ (ਡਿਸਟਿੰਗੂਸ਼ਡ ਇਨੋਵੇਟਰ ਅਵਾਰਡ), ਡਾ: ਅਮਿਤੋਜ ਸਿੰਘ, ਡਾ: ਰਾਹੁਲ ਦੇਸ਼ਮੁਖ, ਗਗਨ ਗੁਪਤਾ, ਵੀਨਾ ਸ਼ਰਮਾ, ਮੀਨੂੰ ਅਰੋੜਾ ਅਤੇ ਡਾ: ਪ੍ਰਿਤਪਾਲ ਸਿੰਘ ਭੁੱਲਰ, (ਬਡਿੰਗ ਰਿਸਰਚਰ ਅਵਾਰਡ), ਡਾ: ਸੰਦੀਪ ਕਾਂਸਲ (ਮੋਹਰੀ ਖੋਜਕਾਰ ਅਵਾਰਡ), ਡਾ: ਗੁਰਪ੍ਰੀਤ ਸਿੰਘ (ਇਨੋਵੇਟਰ ਅਵਾਰਡ) ਅਤੇ ਅਸ਼ਦੀਪ ਸਿੰਘ-( ਬਡਿੰਗ ਇਨੋਵੇਟਰ ਅਵਾਰਡ) ਨੂੰ ਸਨਮਾਨਿਤ ਕੀਤਾ ਗਿਆ ।

ਇਸੇ ਦੌਰਾਨ ਮੁੱਖ ਬੁਲਾਰੇ, ਪ੍ਰੋ: ਹਰਪਾਲ ਸਿੰਘ ਪੰਨੂ, ਚੇਅਰਪਰਸਨ, ਸ਼੍ਰੀ ਗੁਰੂ ਗੋਬਿੰਦ ਸਿੰਘ ਚੇਅਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਸੀਯੂਪੀ), ਬਠਿੰਡਾ ਨੇ ‘ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਦਰਸ਼ਨ’ ਵਿਸ਼ੇ ‘ਤੇ ਮਾਹਿਰ ਭਾਸ਼ਣ ਦਿੱਤਾ। ਉਹਨ੍ਹਾਂ ਨੇ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਆਦਰਸ਼ਾਂ ਬਾਰੇ ਆਪਣੀ ਗੱਲ ਕੇਂਦਰਿਤ ਕੀਤੀ ਅਤੇ ਸਿੱਖ ਸਾਮਰਾਜ ਦੇ ਨੇਤਾ ਦਾ ਇੱਕ ਸੰਖੇਪ ਇਤਿਹਾਸ ਪੇਸ਼ ਕੀਤਾ, ਜਿਸਨੇ 19ਵੀਂ ਸਦੀ ਦੇ ਅਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸਥਾਪਨਾ ਦਿਵਸ ਮਹਾਨ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਨ ਅਤੇ ਸ਼ਰਧਾਂਜਲੀ ਦੇਣ ਦਾ ਦਿਨ ਹੈ, ਜਿਨ੍ਹਾਂ ਦੇ ਨਾਮ ‘ਤੇ ਯੂਨੀਵਰਸਿਟੀ ਦਾ ਨਾਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਫਲਸਫਾ ਅਤੇ ਸਿੱਖਿਆਵਾਂ ਮਨੁੱਖਤਾ ਲਈ ਸਭ ਤੋਂ ਪ੍ਰਸੰਗਿਕ ਅਤੇ ਮਹੱਤਵਪੂਰਨ ਹਨ।

ਪ੍ਰੋ. ਸਿੱਧੂ ਨੇ ਫੈਕਲਟੀ ਮੈਂਬਰਾਂ ਨੂੰ ਆਪੋ-ਆਪਣੇ ਖੇਤਰ ਵਿੱਚ ਸਫਲਤਾਵਾਂ ਦੇ ਨਵੇਂ ਅਧਿਆਏ ਜੋੜਨ ਲਈ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਹੋਰ ਖੋਜਾਂ, ਪੇਟੈਂਟਾਂ, ਪ੍ਰਕਾਸ਼ਨਾਂ ਅਤੇ ਨਵੀਨਤਾਵਾਂ ਨੂੰ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਆਦੇਸ਼ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ-ਕਮ-ਰਜਿਸਟਰਾਰ, ਕਰਨਲ ਜਗਦੇਵ ਸਿੰਘ, ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ, ਪ੍ਰੋਗਰਾਮ ਦੇ ਕਨਵੀਨਰ ਡਾਇਰੈਕਟਰ ਸਪੋਰਟਸ ਐਂਡ ਕਲਚਰਲ ਡਾ: ਭੁਪਿੰਦਰ ਪਾਲ ਸਿੰਘ ਢੋਟ ਅਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਸੀਨੀਅਰ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪ੍ਰੋ: ਸੁਨੀਤਾ ਕੋਤਵਾਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION