30.1 C
Delhi
Saturday, April 27, 2024
spot_img
spot_img

ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣਾ ਲੋਕਾਂ ‘ਤੇ ਵਾਧੂ ਬੋਝ: ਅਮਨ ਅਰੋੜਾ

ਚੰਡੀਗੜ 30 ਅਗਸਤ 2020:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣ ਦਾ ਫੈਸਲਾ ਲੈ ਕੇ ਮੁਸੀਬਤ ਦਾ ਸਾਹਮਣਾ ਕਰ ਰਹੇ ਪੰਜਾਬੀਆਂ ‘ਤੇ ਇਕ ਹੋਰ ਬੋਝ ਵਧਾ ਦਿੱਤਾ ਹੈ, ਜਦੋਂ ਕਿ ਚਾਹੀਦਾ ਇਹ ਸੀ ਕਿ ਸਰਕਾਰ ਇਸ ਕੋਰੋਨਾ ਕਾਲ ਦੌਰਾਨ ਲੋਕਾਂ ਨੁੰ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੀ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੂਬੇ ਵਿਚ ਸਿਹਤ ਸਹੂਲਤਾਂ ਤੋਂ ਵਸੂਲੀ ਜਾਣ ਵਾਲੇ ਚਾਰਜਿੰਗ ਚੁੱਪ ਚੁਪੀਤੇ ਵਧਾ ਦਿੱਤੇ ਹਨ, ਜਦੋਂ ਕਿ ਪੰਜਾਬ ਵਿਚ ਇਸ ਸਮੇਂ ਕੋਰੋਨਾ ਵਰਗੀ ਮਹਾਂਮਾਰੀ ਸਿਖਰਾਂ ‘ਤੇ ਹੈ।

ਉਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪੂਰਨ ਤੌਰ ‘ਤੇ ਲੋਕ ਵਿਰੋਧੀ ਹੈ। ਜਦੋਂ ਕਿ ਸਰਕਾਰ ਨੂੰ ਅਜਿਹੇ ਮੌਕਿਆਂ ‘ਤੇ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਨਾ ਕਿ ਉਨਾਂ ‘ਤੇ ਵਾਧੂ ਬੋਝ ਪਾਉਣ ਦੀ। ਉਨਾਂ ਕਿਹਾ ਕਿ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਹੁਣ ਅੰਬੂਲੈਂਸ ਦਾ ਕਿਰਾਇਆ ਤਿੰਨ ਗੁਣਾ ਵਧਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਛੋਟੇ ਮੋਟੇ ਅਪਰੇਸ਼ਨਾਂ ਲਈ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਫੀਸ ਦੇਣੀ ਪਵੇਗੀ।

ਵਿਧਾਇਕ ਅਰੋੜਾ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਵਾਅਦੇ ਤਾਂ ਬਹੁਤ ਕਰਦੀ ਹੈ, ਪਰ ਅਸਲ ਵਿਚ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ।

ਪੰਜਾਬ ਇੱਕ ਵੈਲਫ਼ੇਅਰ ਸੂਬਾ ਹੈ ਪਰ ਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਇਕ ਵਪਾਰੀ ਦੀ ਤਰਾਂ ਪੇਸ਼ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਦੇ 20,000 ਪ੍ਰਤੀ ਯੂਨਿਟ ਚਾਰਜ ਕਰਨ ਦੀ ਘੋਸ਼ਣਾ ਕੀਤੀ ਸੀ ਪਰੰਤੂ ਆਮ ਆਦਮੀ ਪਾਰਟੀ ਦੇ ਵਿਰੋਧ ਤੋਂ ਡਰਦਿਆਂ ਉਹ ਫੈਸਲਾ ਵਾਪਿਸ ਲੈਣਾ ਪਿਆ।

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਇਸ ਪੈਸੇ ਕਮਾਉਣ ਦੀ ਪ੍ਰਵਿਰਤੀ ‘ਤੇ ਚਲ ਕੇ ਖ਼ਜ਼ਾਨਾ ਨਹੀਂ ਭਰ ਸਕਦੀ, ਖ਼ਜ਼ਾਨਾ ਭਰਨ ਲਈ ਨੀਅਤ ਅਤੇ ਨੀਤੀ ਸਾਫ ਹੋਣੀ ਚਾਹੀਦੀ ਤਾਂ ਕੇ ਮਾਫੀਆ ਨੂੰ ਕਾਬੂ ਕਰਕੇ ਪੈਸੇ ਦੀ ਲੀਕੇਜ ਰੋਕੀ ਜਾ ਸਕੇ। ਉਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਲੋਕ ਵਿਰੋਧੀ ਫੈਸਲਾ ਨਾ ਲਿਆ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰੇਗੀ।


ਇਸ ਨੂੰ ਵੀ ਪੜ੍ਹੋ:
ਅੱਖਾਂ ਖੋਲ੍ਹਣ ਵਾਲੀ ਹੈ ਪੰਜਾਬ ਪੁਲਿਸ ਤੇ ਬਿਜਲੀ ਬੋਰਡ ਦੇ ਟਕਰਾਅ ਦੀ ਅੰਦਰੂਨੀ ਹਕੀਕਤ – ਐੱਚ.ਐੱਸ.ਬਾਵਾ


ਇਸ ਨੂੰ ਵੀ ਪੜ੍ਹੋ:
ਸੁਮੇਧ ਸੈਣੀ ਕਿਉਂ ਤੋੜ ਰਹੇ ਹਨ ਪੰਜਾਬ ਪੁਲਿਸ ’ਤੇ ਲੋਕਾਂ ਦਾ ਵਿਸ਼ਵਾਸ? – ਐੱਚ.ਐੱਸ.ਬਾਵਾ


Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION