42.8 C
Delhi
Saturday, May 18, 2024
spot_img
spot_img

ਮਮਤਾ ਮਾਰ ਗਈ ਮੋਰਚਾ ਚੋਣ ਵਾਲਾ, ਹੋ ਗਈ ਭਾਜਪਾ ਦੀ ਓਥੇ ਹਾਰ ਮੀਆਂ

ਅੱਜ-ਨਾਮਾ

ਮਮਤਾ ਮਾਰ ਗਈ ਮੋਰਚਾ ਚੋਣ ਵਾਲਾ,
ਹੋ ਗਈ ਭਾਜਪਾ ਦੀ ਓਥੇ ਹਾਰ ਮੀਆਂ।

‘ਖੇਲਾ ਹੋਬੈ’ ਦੀ ਹੋਈ ਹੈ ਜਿੱਤ ਭਾਰੀ,
ਇੱਕੋ ਪਾਸੇ ਨੂੰ ਬੱਝੀ ਆ ਡਾਰ ਮੀਆਂ।

ਜਿਸ ਨੂੰ ਚੋਣ ਲੜਵਾਈ ਹੈ ਭਾਜਪਾ ਨੇ,
ਤੀਜਾ ਹਿੱਸਾ ਵੀ ਟੱਪੀ ਨਾ ਪਾਰ ਮੀਆਂ।

ਛੱਡੀ ਜਾਂਦੇ ਵਿਧਾਇਕ ਆ ਭਾਜਪਾ ਦੇ,
ਪੈ ਗਈ ਤਾਜ਼ਾ ਕਸੂਤੜੀ ਮਾਰ ਮੀਆਂ।

ਜਾਂਦੇ ਜਿੱਤ ਤਾਂ ਦਿੱਲੀ ਤੋਂ ਬੜ੍ਹਕਣੇ ਸੀ,
ਹੋਈ ਹਾਰ ਤਾਂ ਚੁੱਪ ਲਈ ਧਾਰ ਮੀਆਂ।

ਚਿਰਾਂ ਤੀਕ ਆ ਨੀਂਦ ਉਡਾਉਣ ਜੋਗੀ,
ਪਈ ਭਾਜਪਾ ਨੂੰ ਇਹ ਜੋ ਮਾਰ ਮੀਆਂ।

-ਤੀਸ ਮਾਰ ਖਾਂ
ਅਕਤੂਬਰ 04, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION