ਅੱਜ-ਨਾਮਾ
ਮਨ ਕੀ ਬਾਤ ਫਿਰ ਮੋਦੀ ਨੇ ਜਦੋਂ ਕੀਤੀ,
ਪੂਰੇ ਮੁਲਕ ਵਿੱਚ ਆਈ ਤਰਥੱਲ ਮੀਆਂ।
ਥਾਂ-ਥਾਂ ਥਾਲ ਖੜਕਾਉਂਦੇ ਰਹੇ ਇੰਜ ਲੋਕੀਂ,
ਰੁਲ`ਗੀ ਰੌਲੇ ਵਿੱਚ ਮੋਦੀ ਦੀ ਗੱਲ ਮੀਆਂ।
ਜਿਹੜੇ ਭਗਤ ਸਨ ਮੋਦੀ ਨੂੰ ਸੁਣਨ ਬੈਠੇ,
ਵਿੰਹਦੇ ਰਹੇ ਉਹ ਬਾਹਰ ਦੇ ਵੱਲ ਮੀਆਂ।
ਕੋਠੀ ਭਾਜਪਾ ਲੀਡਰ ਦੀ ਘੇਰਨ ਦੇ ਲਈ,
ਜਨਤਾ ਆਵੇ ਤਾਂ ਹੋਣੀ ਨਹੀਂ ਝੱਲ ਮੀਆਂ।
ਮੱਧਮ ਜਿਹੀ ਆਵਾਜ਼ ਵਿੱਚ ਸੁਣਨ ਟੀ ਵੀ,
ਆਈ ਬਾਹਰ ਦੀ ਲੈਂਦੇ ਸੀ ਬਿੜਕ ਮੀਆਂ।
ਜ਼ਰਾ ਕੁ ਉੱਚੀ ਆਵਾਜ਼ ਕੋਈ ਬੋਲਿਆ ਤੇ,
ਘੂਰੀਆਂ ਵੱਟ ਕੇ ਦੇਂਦੇ ਸਨ ਝਿੜਕ ਮੀਆਂ।
-ਤੀਸ ਮਾਰ ਖਾਂ
28 ਦਸੰਬਰ, 2020