36.7 C
Delhi
Friday, April 26, 2024
spot_img
spot_img

‘ਮਨਰੇਗਾ’ ਕਾਮਿਆਂ ਦੇ ਬਕਾਇਆ ਪੈਸੇ ਤੁਰੰਤ ਜਾਰੀ ਕਰ ਦਿੱਤੇ ਜਾਣਗੇ: ਤ੍ਰਿਪਤ ਬਾਜਵਾ

ਚੰਡੀਗੜ੍ਹ, 12 ਸਤੰਬਰ, 2019 –

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਨਰੇਗਾ ਕਿਰਤੀਆਂ ਦੇ ਬਕਾਇਆ ਪੈਸੇ ਤੁਰੰਤ ਜਾਰੀ ਕਰ ਦਿੱਤੇ ਜਾਣਗੇ।ਅੱਜ ਇੱਥੋਂ ਜਾਰੀ ਇੱਕ ਪੈ੍ਰਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮਨਰੇਗਾ ਕਾਮਿਆਂ ਦੇ ਬਕਾਇਆ ਪੈਸੇ ਦੇਣ ਵਿੱਚ ਦੇਰੀ ਭਾਰਤ ਸਰਕਾਰ ਦੇ ਪੱਧਰ ’ਤੇ ਹੋਈ ਹੈ ਅਤੇ ਉਨ੍ਹਾਂ ਨੇ ਅੱਜ ਹੀ 116 ਕਰੋੜ ਰੁਪਏ ਮਨਜ਼ੂਰ ਕੀਤੇ ਹਨ।

ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਨਰੇਗਾ ਸਕੀਮ ਵਿੱਚ ਪੂਰੀ ਦੇਣਦਾਰੀ ਭਾਰਤ ਸਰਕਾਰ ਦੀ ਬਣਦੀ ਹੈ।ਮਨਰੇਗਾ ਮਜ਼ਦੂਰਾਂ ਦੇ ਪੈਸੇ ਦੇਣ ਵਿੱਚ ਦੇਰੀ ਕੇਂਦਰ ਸਰਕਾਰ ਦੇ ਪੱਧਰ ’ਤੇ ਹੋਈ ਹੈ ਕਿਉਂ ਕਿ ਕੇਂਦਰ ਵੱਲੋਂ ਹੀ ਲਾਭਪਾਤਰੀਆਂ ਦੇ ਖਾਤੇ ਵਿੱਚ ਪੈਸੇ ਸਿੱਧੇ ਟਰਾਂਸਫਰ ਕੀਤੇ ਜਾਂਦੇ ਹਨ।ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਕੋਲ ਇਹ ਮੁੱਦਾ ਰੋਜ਼ਾਨਾ ਉਠਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਦੇਰੀ ਦੇ ਇਲੈਕਟ੍ਰਾਨਿਕ ਫੰਡ ਮੈਨੇਜਮੈਂਟ ਸਿਸਟਮ ’ਤੇ ਮਨਰੇਗਾ ਕਾਮਿਆਂ ਦੀਆਂ ਉਜਰਤਾਂ ਸਬੰਧੀ ਜਾਣਕਾਰੀ ਨਿਯਮਤ ਆਧਾਰ ’ਤੇ ਅਪਡੇਟ ਕਰ ਰਹੀ ਹੈ।

ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਪੈਸਿਆਂ ਦੀ ਅਦਾਇਗੀ 10 ਜੁਲਾਈ 2019 ਤੋਂ ਬਕਾਇਆ ਸੀ ਅਤੇ ਅਸੀਂ ਆਪਣੇ ਪਹਿਲੇ 6 ਮਹੀਨੇ ਦੇ ਲੇਬਰ ਬਜਟ ਖ਼ਰਚ ਦੀ ਹੱਦ ਨੂੰ ਪਹਿਲਾਂ ਹੀ ਪਾਰ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਬਕਾਇਆ ਦੇਣਦਾਰੀ 114 ਕਰੋੜ ਰੁਪਏ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਚਾਾਰ ਹਫ਼ਤੇ ਪਹਿਲਾਂ ਹੀ ਇਸ ਸਬੰਧੀ ਅਗਲੀ ਮੰਗ ਭੇਜੀ ਸੀ ਅਤੇ ਇਹ ਪੈਸੇ ਉਨ੍ਹਾਂ ਦੇ ਪੱਧਰ ’ਤੇ ਬਕਾਇਆ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION