30.1 C
Delhi
Friday, April 26, 2024
spot_img
spot_img

ਮਜੀਠੀਆ ਦੀ ਰਿਹਾਇਸ਼ ’ਤੇ ਗੈਰ-ਕਾਨੂੰਨੀ ਛਾਪੇਮਾਰੀ ਅਤੇ ਤਲਾਸ਼ੀ: ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਯੈੱਸ ਪੰਜਾਬ
ਚੰਡੀਗੜ੍ਹ, 27 ਜਨਵਰੀ, 2022 –
ਸ਼੍ਰੋਮਣੀ ਅਕਾਲੀ ਦਲ ਨੇ ਇਸਦੇ ਹਲਕਾ ਅੰਮ੍ਰਿਤਸਰ ਪੂਰਬੀ ਤੇ ਹਲਕਾ ਮਜੀਠਾ ਤੋਂ ਉਮੀਦਵਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ’ਤੇ ਪੰਜਾਰਬ ਪੁਲਿਸ ਵੱਲੋਂ ਗੈਰ ਕਾਨੁੰਨੀ ਛਾਪਿਆਂ ਤੇ ਗੈਰ ਕਾਨੁੰਨੀ ਤਲਾਸ਼ੀ ਦੀ ਸ਼ਿਕਾਇਤ ਚੋਣ ਕਮਿਸ਼ਨ ਨੁੰ ਕੀਤੀ ਹੈ।

ਅੱਜ ਇਸ ਬਾਬਤ ਸ਼ਿਕਾਇਤ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਂ ’ਤੇ ਸੂਬਾਈ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੁੰ ਸੌਂਪੀ।

ਸ਼ਿਕਾਇਤ ਵਿਚ ਡਾ. ਚੀਮਾ ਨੇ ਦੱਸਿਆ ਕਿ 24 ਜਨਵਰੀ 2022 ਨੁੰ ਡਾਇਰੈਕਟਰ ਬੀ ਓ ਆਈ ਬੀ ਚੰਦਰ ਸ਼ੇਖਰ ਦੇ ਹੁਕਮਾਂ ’ਤੇ ਪੰਜਾਬ ਪੁੁਲਿਸ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ’ਤੇ ਕਈ ਵਾਰ ਗੈਰ ਕਾਨੁੰਨੀ ਛਾਪੇਮਾਰੀ ਕੀਤੀ ਤੇ ਉਹਨਾਂ ਦੇ ਪਰਿਵਾਰ ਮੈਂਬਰ ਅਤੇ ਕੋਰੋਨਾ ਪੀੜਤ ਉਹਨਾਂ ਦੀ ਪਤਨੀ ਤੇ 8 ਸਾਲਾ ਪੁੱਤਰ ਨੁੰ ਵੀ ਤੰਗ ਪ੍ਰੇਸ਼ਾਨ ਕੀਤਾ। ਇਸ ਛਾਪੇਮਾਰੀ ਦੀ ਵੀਡੀਓ ਵੀ ਸ਼ਿਕਾਇਤ ਦੇ ਨਾਲ ਨੱਥੀ ਕੀਤੀ ਗਈ ਹੈ।

ਡਾ. ਚੀਮਾ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਕਾਰਵਾਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 10 ਜਨਵਰੀ 2022 ਨੁੰ ਸਰਦਾਰ ਬਿਕਰਮ ਸਿੰਘ ਮਜੀਠੀਆ ਨੁੰ ਦਿੱਤੀ ਅੰਤਰਿਮ ਰਾਹਤ ਅਤੇ 24.1.22 ਦੇ ਹੁਕਮਾਂ ਜਦੋਂ ਜ਼ਮਾਨਤ ਅਰਜ਼ੀ ਦਾ ਨਿਪਟਾਰਾ ਕੀਤਾ ਗਿਆ ਤੇ ਦਿੱਤੇ ਅਦਾਲਤੀ ਹੁਕਮਾਂ ਦੀ ਘੋਰ ਉਲੰਘਣਾ ਹੈ। 24 ਜਨਵਰੀ ਨੁੰ ਅਦਾਲਤ ਨੇ ਸਰਦਾਰ ਮਜੀਠੀਆ ਨੁੰ ਸੁਪਰੀਮ ਕੋਰਟ ਪਹੁੰਚ ਕਰਨ ਵਾਸਤੇ ਸਮਾਂ ਦੇ ਕੇ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਸੀ।

ਅਦਾਲਤ ਵੱਲੋਂ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰਨ ਲਈ ਸਮਾਂ ਦੇ ਕੇ ਗ੍ਰਿਫਤਾਰੀ ’ਤੇ ਰੋਕ ਜਾਰੀ ਰੱਖਣ ਦਾ ਹੁਕਮ ਪੰਜਾਬ ਵੱਲੋਂ ਪੇਸ ਹੋਏ ਸੀਨੀਅਰ ਵਕੀਲ ਸ੍ਰੀ ਪੀ ਚਿਦੰਬਰਮ, ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਡੀ ਐਸ ਪਟਵਾਲੀਆ ਤੇ ਸੀਨੀਅਰ ਡੀ ਏ ਜੀ ਸ੍ਰ ਗੌਰਵ ਗਰਗ ਧੂਰੀਵਾਲਾ ਦੀ ਹਾਜ਼ਰੀ ਵਿਚ ਜਾਰੀ ਕੀਤਾ ਗਿਆ ਸੀ। ਇਹ ਗੱਲ ਅਖ਼ਬਾਰਾਂ ਵਿਚ ਪ੍ਰਮੁੱਖ ਤੌਰ ’ਤੇ ਛਾਪੀ ਵੀ ਗਈ ਸੀ।

ਪਰ ਇਸਦੇ ਬਾਵਜੁਦ ਪੰਜਾਬ ਪੁਲਿਸ ਨੇ ਅਦਾਲਤ ਦੇ ਅੰਤਿਮ ਹੁਕਮਾਂ ਦੀ ਉਡੀਕ ਕੀਤੇ ਬਗੈਰ ਤੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਆਪਣੇ ਚਹੇਤੇ ਅਫਸਰ ਬੀ ਚੰਦਰ ਸ਼ੇਖਰ ਰਾਹੀਂ ਗੈਰ ਕਾਨੁੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ, ਦੇ ਸਿਆਸੀ ਦਬਾਅ ਹੇਠ ਗੈਰ ਕਾਨੁੰਨੀ ਛਾਪੇਮਾਰੀ ਕੀਤੀ।

ਸ਼ਿਕਾਇਤ ਵਿਚ ਦੱਸਿਆ ਗਿਆ ਕਿ ਬੀ ਚੰਦਰਸ਼ੇਖਰ ਨੁੰ ਮੌਜੂਦਾ ਤਾਇਨਾਤੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਐਨ ਪਹਿਲਾਂ ਦਿੱਤੀ ਗਈ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਪੰਜਾਬ ਪੁਲਿਸ ਨੇ ਸੱਤਾਧਾਰੀ ਪਾਰਟੀ ਦੀ ਸਿਆਸੀ ਬਦਲਾਖੋਰੀ ਦੀ ਨੀਤੀ ਮੁਤਾਬਕ ਸਰਦਾਰ ਕਿਰਮ ਸਿੰਘ ਮਜੀਠੀਆ ਦੇ ਘਰ ’ਤੇ ਛਾਪਾ ਮਾਰਿਆ ਜਿਸਦਾ ਇਕਲੌਤਾ ਮਕਸਦ ਉਹਨਾਂ ਨੁੰ ਪੰਜਾਬ ਵਿਧਾਨ ਸਭਾ 2022 ਲਈ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਦਾ ਸੀ।

ਡਾ. ਚੀਮਾ ਨੇ ਚੋਣ ਕਮਿਸ਼ਨ ਨੁੰ ਦੱਸਿਆ ਕਿ ਸਰਦਾਰ ਮਜੀਠੀਆ ਇਸ ਵਾਰ ਆਪਣੇ ਹਲਕੇ ਮਜੀਠਾ ਤੋਂ ਇਲਾਵਾ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਵੀ ਚੋਣ ਲੜ ਰਹੇ ਹਨ। ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਹੀ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਮਾਣਹਾਨੀ ਹੈ।

ਅਕਾਲੀ ਦਲ ਨੇ ਚੋਣ ਕਮਿਸ਼ਨ ਨੁੰ ਬੇਨਤੀ ਕੀਤੀ ਕਿ ਪੰਜਾਬ ਪੁਲਿਸ, ਬੀ ਓ ਆਈ ਵੱਲੋਂ ਆਪਣੇ ਸਿਆਸੀ ਆਕਾਵਾਂ ਦੀ ਪੁਸ਼ਤਪਨਾਹੀ ਹੇਠ ਇਕ ਵਿਅਕਤੀ ਦੇ ਮੌਲਿਕ ਅਧਿਾਰਾਂ ’ਤੇ ਡਾਕਾ ਮਾਰਨ ਦੀ ਗੰਭੀਰ ਕੁਤਾਹੀ ਨੁੰ ਵੇਖਦਿਆਂ ਇਸ ਮਾਮਲੇ ਵਿਚ ਸ਼ਖਤ ਕਾਰਵਾਈ ਕੀਤੀ ਜਾਵੇ। ਇਹ ਸੂਬੇ ਵਿਚ ਚਲ ਰਹੀਆਂ ਚੋਣਾਂ ਆਜ਼ਾਦ ਤੇ ਨਿਰਪੱਖ ਕਰਵਾਉਣ ਲਈ ਵੀ ਗੰਭੀਰ ਖ਼ਤਰਾ ਹਨ। ਪਾਰਟੀ ਨੇ ਦੋਸ਼ੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION