23.1 C
Delhi
Friday, May 3, 2024
spot_img
spot_img

ਭਾਜਪਾ ਕਹਿੰਦੀ ਪੰਜਾਬ ਵਿੱਚ ਵੱਡਾ ਭਰਾ ਬਣਨਾ, ਬਣਾਉਂਦੇ ਹਾਂ ਤੁਹਾਨੂੰ ਵੱਡਾ ਭਰਾ: ਸੁਖ਼ਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਹਮਲਾ

ਯੈੱਸ ਪੰਜਾਬ
ਚੰਡੀਗੜ੍ਹ, 24 ਅਗਸਤ, 2023:
ਹ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ’ਤੇ ਵੱਡਾ ਅਤੇ ਤਿੱਖਾ ਹਮਲਾ ਬੋਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਵੀ ਤਿੱਖੇ ਸ਼ਬਦੀ ਵਾਰ ਕੀਤੇ ਹਨ।

ਹ੍ਰੋਮਣੀ ਅਕਾਲੀ ਦਲ ਦੇ ਕਿਸਾਨਾਂ ਦੇ ਹੱਕ ਵਿੱਚ ਇੱਕ ਧਰਨੇ ਨੂੰ ਸੰਬੋਧਨ ਕਰਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਭਾਜਪਾ ਵੱਲੋਂ ਪੰਜਾਬ ਵਿੱਚ ਵੱਡੇ ਭਰਾ ਦੀ ਭੂਮਿਕਾ ਵਿੱਚ ਆਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਭਾਜਪਾ ਕਹਿੰਦੀ ਪੰਜਾਬ ਵਿੱਚ ਵੱਡਾ ਭਰਾ ਬਣਨਾ, ਬਣਾਉਂਦੇ ਹਾਂ ਤੁਹਾਨੂੰ ਵੱਡਾ ਭਰਾ।’

ਸ: ਸੁਖ਼ਬੀਰ ਸਿੰਘ ਬਾਦਲ ਨੇ ‘ਇੰਡੀਆ’ ਗਠਜੋੜ ਤਹਿਤ ਕਾਂਗਰਸ ਅਤੇ ‘ਆਪ’ ਦੇ ਸਮਝੌਤੇ ਦਾ ਹਵਾਲਾ ਦਿੰਦਿਆਂ ਆਖ਼ਿਆ ਕਿ ‘ਸਾਰੇ ਚੋਰ ਇਕੱਠੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਤਾਂ ਇਕੱਠੇ ਚੋਣਾਂ ਲੜ ਰਹੇ ਹਨ, ਭਾਵੇਂ ਭਾਜਪਾ ਨੂੰ ਵੀ ਨਾਲ ਜੋੜ ਲਉ ਪਰ ਪੰਜਾਬ ਵਿੱਚ ਝੰਡਾ ਤਾਂ ਅਕਾਲੀ ਦਲ ਦਾ ਝੁੱਲੇਗਾ।’

ਜ਼ਿਕਰਯੋਗ ਹੈ ਕਿ ਕਦੇ ਨਹੁੰ-ਮਾਸ ਦੇ ਰਿਸ਼ਤੇ ਦੀ ਗੱਲ ਕਰਨ ਵਾਲੀਆਂ ਅਤੇ ਲੰਬਾ ਸਮਾਂ ਰਲ ਕੇ ਚੱਲੀਆਂ ਭਾਜਪਾ ਅਤੇ ਅਕਾਲੀ ਦਲ ਵਿੱਚ ਇਸ ਵੇਲੇ ਖਿੱਚੋਤਾਣ ਅਤੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਇਨ੍ਹਾਂ ਦੇ ਭਵਿੱਖ ਵਿੱਚ ਗਠਜੋੜ ਦੀਆਂ ਅਕਸਰ ਚਰਚਾਵਾਂ ਰਹਿੰਦੀਆਂ ਹਨ। ਦੋਵੇਂ ਹੀ ਪਾਰਟੀਆਂ ਇੱਕ ਦੂਜੇ ਦੇ ਖ਼ਿਲਾਫ਼ ਕਦੇ ਮਿੱਠਾ-ਮਿੱਠਾ ਅਤੇ ਕਦੇ ਕੌੜਾ-ਕੌੜਾ ਬੋਲਦੀਆਂ ਨਜ਼ਰ ਆਉਂਦੀਆਂ ਹਨ ਪਰ ਹੁਣ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਨੇ ਲਗਪਗ ਸਪਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਦੇ ਆਪਸ ਵਿੱਚ ਕਿਸੇ ਸਮਝੌਤੇ ਦੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਹਨ ਅਤੇ 2024 ਪਾਰਲੀਮਾਨੀ ਚੋਣਾਂ ਵਿੱਚ ਇਹ ਪੁਰਾਣੇ ਭਾਈਵਾਲ ਇੱਕ ਵਾਰ ਫ਼ਿਰ ਚੋਣ ਪਿੜ ਵਿੱਚ ਆਹਮੋ ਸਾਹਮਣੇ ਨਜ਼ਰ ਆਉਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION