34.1 C
Delhi
Monday, May 20, 2024
spot_img
spot_img

ਭਾਈ ਖ਼ਾਲਸਾ ਦੀ ਮੌਤ ਤੇ ਸੰਸਕਾਰ ਨੇ ਕੈਪਟਨ ਸਰਕਾਰ ਦੇ ਦਾਅਵਿਆਂ ਤੇ ਕਾਰਗੁਜ਼ਾਰੀ ਦੇ ਪਾਜ ਉਘੇੜੇ: ਸੁਖ਼ਪਾਲ ਖ਼ਹਿਰਾ

ਚੰਡੀਗੜ, ਅਪ੍ਰੈਲ 4, 2020:
ਅੱਜ ਇਥੇ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦੇ ਹੋਏ ਭੁਲੱਥ ਦੇ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਕੈਪਟਨ ਅਮਰਿੰਦਰ ਸਿੰਘ ਉੱਪਰ ਵਰਦਿਆਂ ਕਿਹਾ ਕਿ ਉਹ ਮੁਸੀਬਤ ਦੀ ਘੜੀ ਵਿੱਚ ਲੋੜਵੰਦ ਗਰੀਬਾਂ ਤੱਕ ਮਦਦ ਪਹੁੰਚਾਉਣ ਵਿੱਚ ਅਸਫਲ ਸਾਬਿਤ ਹੋਏ ਹਨ।

ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਕਰਫਿਊ ਲਗਾਏ ਜਾਣ ਨੂੰ ਦੋ ਹਫਤੇ ਹੋ ਚੁੱਕੇ ਹਨ ਪਰੰਤੂ ਸੂਬੇ ਦੇ ਲੋੜਵੰਦ ਗਰੀਬਾਂ ਨੂੰ ਇੱਕ ਨਿੱਕੇ ਪੈਸੇ ਦੀ ਮਦਦ ਜਾਂ ਅਨਾਜ ਦਾ ਇੱਕ ਦਾਣਾ ਵੀ ਪਹੁੰਚਾਉਣ ਵਿੱਚ ਉਹ ਫੇਲ ਹੋ ਚੁੱਕੇ ਹਨ।

ਖਹਿਰਾ ਨੇ ਕਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬ ਦੀ 3 ਕੋਰੜ ਅਬਾਦੀ ਵਿੱਚੋਂ ਲਗਭਗ 12.50 ਲੱਖ ਪਰਿਵਾਰ ਇੱਕ ਚੋਥਾਈ ਵਸੋਂ ਬੇਹੱਦ ਗਰੀਬ ਦਿਹਾੜੀਦਾਰ, ਕਾਰਪੈਂਟਰ, ਮਿਸਤਰੀ, ਪੇਂਟਰ, ਪਲੰਬਰ, ਰਿਕਸ਼ਾ ਚਾਲਕ, ਆਟੋ ਰਿਕਸ਼ਾ ਚਾਲਕ ਆਦਿ ਹਨ ਜੋ ਕਿ ਰੋਜਾਨਾ ਸਖਤ ਮਿਹਨਤ ਕਰਕੇ ਆਪਣੀ ਰੋਟੀ ਕਮਾਂਦੇ ਹਨ।

ਖਹਿਰਾ ਨੇ ਕਿਹਾ ਕਿ ਬਿਨਾਂ ਸਰਕਾਰੀ ਮਦਦ ਦੇ ਇਹਨਾਂ 12.50 ਲੱਖ ਪਰਿਵਾਰਾਂ ਵਾਸਤੇ ਦੋ ਹਫਤੇ ਕੱਢਣੇ ਅਸੰਭਵ ਹਨ ਕਿਉਂਕਿ ਉਹ ਦੋ ਹਫਤੇ ਤੋਂ ਘਰਾਂ ਵਿੱਚ ਬੰਦ ਹਨ ਅਤੇ ਰੋਜ ਕਮਾ ਨਹੀਂ ਸਕਦੇ। ਇਸੇ ਤਰਾਂ ਹੀ ਦੁੱਧ ਉਤਪਾਦਕਾਂ ਵੱਲੋਂ ਮਿਹਨਤ ਨਾਲ ਕੀਤਾ ਗਿਆ ਤਿਆਰ ਦੁੱਧ ਅਜਾਇਆ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਵਿੱਚ ਵੀ ਬੇਚੈਨੀ ਭਰੀ ਹੋਈ ਹੈ।

ਖਹਿਰਾ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਜੁਬਾਨੀ ਸੇਵਾ ਨੋਟ ਕਰ ਰਹੇ ਹਨ ਕਿ ਸਰਕਾਰ ਸੂਬੇ ਭਰ ਵਿੱਚ ਗਰੀਬਾਂ ਨੂੰ 10 ਲੱਖ ਸੁੱਕੇ ਰਾਸ਼ਨ ਦੇ ਪੈਕਟ ਵੰਡੇਗੀ ਪਰੰਤੂ ਪਿਛਲੇ ਦੋ ਹਫਤਿਆਂ ਵਿੱਚ ਅਨਾਜ ਦਾ ਇੱਕ ਵੀ ਦਾਣਾ ਨਹੀਂ ਪਹੁੰਚਿਆ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਜਿਕ, ਧਾਰਮਿਕ ਸੰਸਥਾਵਾਂ, ਐਨ.ਆਰ.ਆਈ ਅਤੇ ਹੋਰਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਹਨਾਂ ਨੇ ਪੰਜਾਬ ਦੇ ਗਰੀਬਾਂ ਨੂੰ ਰਾਸ਼ਨ, ਲੰਗਰ ਆਦਿ ਮੁਹੱਈਆ ਕਰਵਾਉਣ ਵਾਸਤੇ ਜੰਗੀ ਪੱਧਰ ਉੱਪਰ ਮੁਹਿੰਮ ਛੇੜੀ ਹੋਈ ਹੈ। ਖਹਿਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਗਰੀਬਾਂ ਤੱਕ ਲੋੜੀਂਦਾ ਰਾਸ਼ਨ ਪਹੁੰਚਾਉਣ ਵਿੱਚ ਹੋਰ ਦੇਰੀ ਕਰਦੇ ਹਨ ਤਾਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ।

ਕਰੋਨਾ ਵਾਇਰਸ ਪੀੜਤਾਂ ਅਤੇ ਮਰੀਜਾਂ ਦੀ ਦੇਖਭਾਲ ਕਰ ਰਹੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਸਫਲਤਾ ਦੀ ਵੀ ਖਹਿਰਾ ਨੇ ਨਿਖੇਧੀ ਕੀਤੀ ਜਿਸ ਦਾ ਖੁਲਾਸਾ ਰਾਗੀ ਭਾਈ ਨਿਰਮਲ ਸਿੰਘ ਜੀ ਦੀ ਹੋਈ ਤਰਸਯੋਗ ਮੋਤ ਅਤੇ ਉਪਰੰਤ ਹੋਏ ਵਿਵਾਦਿਤ ਸੰਸਕਾਰ ਨਾਲ ਹੋਇਆ ਹੈ।

ਭਾਈ ਨਿਰਮਲ ਸਿੰਘ ਜੀ ਦੀ ਹੋਈ ਦੁਖਦਾਈ ਮੋਤ ਅਤੇ ਸੰਸਕਾਰ ਦੇ ਘਟਨਾਕ੍ਰਮ ਨੇ ਪੰਜਾਬ ਦੀ ਸਿਹਤ ਪ੍ਰਣਾਲੀ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਖਹਿਰਾ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਕੋਲ ਸਾਜੋ ਸਮਾਨ ਹੀ ਨਹੀਂ ਹੈ ਜਿਸ ਬਾਰੇ ਭਾਈ ਨਿਰਮਲ ਸਿੰਘ ਜੀ ਨੇ ਲੀਕ ਹੋਈ ਆਡੀਉ ਵਿੱਚ ਦੱਸਿਆ ਜੋ ਕਿ ਹੁਣ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਚੁੱਕੀ ਹੈ।

ਇਸ ਦੇ ਨਾਲ ਹੀ ਖਹਿਰਾ ਨੇ ਦੇਸ਼ ਨੂੰ ਬਚਕਾਨਾ ਬਿਆਨ ਦੇਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਨਿਸ਼ਾਨੇ ਤੇ ਲਿਆ ਜਿਹਨਾਂ ਨੇ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਮੁੱਹਈਆ ਕਰਵਾਏ ਜਾਣ ਦੀ ਬਜਾਏ ਪਹਿਲਾਂ ਲੋਕਾਂ ਨੂੰ 22 ਮਾਰਚ ਨੂੰ ਸੜਕਾਂ ਉੱਪਰ ਆ ਕੇ ਢੋਲ ਵਜਾਉਣ, ਭਾਂਡੇ ਖੜਕਾਉਣ ਆਦਿ ਬਾਰੇ ਕਿਹਾ ਅਤੇ ਹੁਣ 5 ਅਪ੍ਰੈਲ ਨੂੰ 9 ਮਿੰਟ ਵਾਸਤੇ ਲਾਇਟਾਂ ਬੰਦ ਕਰਨ ਅਤੇ ਮੋਮਬੱਤੀਆਂ ਜਗਾਉਣ ਲਈ ਆਖਿਆ ਹੈ।

ਖਹਿਰਾ ਨੇ ਕਿਹਾ ਕਿ ਅਜਿਹੇ ਬਿਆਨ ਦੇ ਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦਾ ਮਜਾਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ iੁਕਹਾ ਕਿ ਪ੍ਰਧਾਨ ਮੰਤਰੀ ਨੂੰ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਬਣਾਈ ਗਈ ਪਾਲਿਸੀ ਬਾਰੇ ਦੱਸਣਾ ਚਾਹੀਦਾ ਹੈ ਅਤੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਵਾਇਰਸ ਕਾਰਨ ਪੈਦਾ ਹੋਏ ਆਰਥਿਕ ਸੰਕਟ ਵਿੱਚੋਂ ਭਾਰਤ ਨੂੰ ਕਿਵੇਂ ਬਾਹਰ ਕੱਢਣਗੇ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION