36.7 C
Delhi
Friday, May 3, 2024
spot_img
spot_img

ਬੱਬੀ ਬਾਦਲ ਨੇ ਆਸ਼ਰਮ ਦੀਆਂ ਬੱਚੀਆਂ ਨਾਲ ਆਪਣਾ ਜਨਮ ਦਿਨ ਮਨਾਇਆ

ਯੈੱਸ ਪੰਜਾਬ
ਮੋਹਾਲੀ, 27 ਅਗਸਤ, 2022:
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਨੇ ਆਪਣਾ ਜਨਮ ਦਿਨ ਜੋਤੀ ਸਰੂਪ ਕੰਨਿਆ ਅਨਾਥ ਆਸ਼ਰਮ ਦੀਆਂ ਬੱਚੀਆਂ ਨਾਲ ਮਨਾਇਆ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਅੱਜ ਸਮਾਜ ਦੀ ਰਫਤਾਰ ਬਹੁਤ ਤੇਜ਼ ਹੋ ਚੁੱਕੀ ਹੈ ਅਤੇ ਲੋਕ ਸਿਰਫ ਅਪਣੇ ਆਪ ਤੱਕ ਸਿਮਟ ਕੇ ਰਹਿ ਗਏ ਹਨ।

ਉਹਨਾਂ ਕਿਹਾ ਕਿ ਉਹ ਅਪਣੇ ਸਿਆਸੀ ਰੁਝੇਵਿਆਂ ਤੋਂ ਟਾਇਮ ਕੱਢ ਕੇ ਹਰ ਸਾਲ ਆਪਣਾ ਜਨਮ ਦਿਨ ਇਹਨਾਂ ਬੱਚੀਆਂ ਨਾਲ ਮਨਾਉਂਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ। ਬੱਬੀ ਬਾਦਲ ਨੇ ਕਿਹਾ ਕਿ ਆਸ਼ਰਮ ਦੀਆਂ ਬੱਚੀਆਂ ਕਦੇ ਵੀ ਆਪਣੇ ਆਪ ਨੂੰ ਅਨਾਥ ਨਾ ਸਮਝਣ ਕਿਉਂਕਿ ਮੈਂ ਉਹਨਾਂ ਦੇ ਭਰਾ ਤੇ ਮਾਂ ਬਾਪ ਦੇ ਤੌਰ ਤੇ ਹਰ ਦੁੱਖ ਸੁੱਖ ਵਿੱਚ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਤੱਤਪਰ ਰਹਾਂਗਾ ।

ਇਸ ਮੌਕੇ ਉਨ੍ਹਾਂ ਨਾਲ ਡਾ. ਹਰਮਿੰਦਰ ਸਿੰਘ, ਜਗਤਾਰ ਸਿੰਘ ਘੜੂੰਆਂ, ਰਣਜੀਤ ਸਿੰਘ ਬਰਾੜ, ਨਰਿੰਦਰ ਸਿੰਘ ਮੈਣੀ, ਗੁਰਿੰਦਰ ਸਿੰਘ ਮਲਕਪੁਰ, ਚੰਨਪ੍ਰੀਤ ਸਿੰਘ ਬਡਾਲੀ,ਨੇਤਰ ਸਿੰਘ,ਨਿਰਮਲ ਖ਼ਾਨ ਪਡਿਆਲਾ, ਤਰਲੋਕ ਸਿੰਘ, ਕਸ਼ਮੀਰਾ ਸਿੰਘ, ਦਲਜੀਤ ਸਿੰਘ ਬੰਟੀ, ਫੋਜ਼ੀ ਬਡਾਲੀ, ਸਵਰਨ ਸਿੰਘ ਬੱਗਾ, ਜਗਦੀਪ ਸਿੰਘ ਕਲੌੜ,ਗੁਰਮੀਤ ਸਿੰਘ ਲੰਬੜਦਾਰ, ਦੀਪੂ,ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟ, ਜਵਾਲਾ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਰਘਬੀਰ ਸਿੰਘ,ਵਿਕਰਮਜੀਤ ਸਿੰਘ, ਇੰਦਰਜੀਤ ਕੌਰ,ਮਹਿੰਦਰ ਸਿੰਘ, ਰਣਧੀਰ ਸਿੰਘ, ਲਖਵੀਰ ਸਿੰਘ, ਕੰਵਲਜੀਤ ਸਿੰਘ, ਹਰਦੀਪ ਸਿੰਘ ਬਾਠ, ਸੁਖਮੰਤਰ ਸਿੰਘ,ਵਿਕੀ ਖਰੜ, ਕੁਲਵੰਤ ਸਿੰਘ, ਵਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਅਵਤਾਰ ਸਿੰਘ, ਰੋਬਿਨ, ਏਕਮਜੀਤ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION