ਅੱਜ-ਨਾਮਾ
ਬੋਲਦੇ ਮੋਦੀ ਨਰਿੰਦਰ ਤਾਂ ਲੋਕ ਸਮਝਣ,
ਏਸ ਤੋਂ ਪਰੇ ਦਾ ਸੱਚ ਨਹੀਂ ਕੋਈ ਬੇਲੀ।
ਕੇਜਰੀਵਾਲ ਜਦ ਬੋਲਦਾ ਇੰਜ ਦਿੱਸਦਾ,
ਸੱਚੀ ਓੜਕ ਦੀ ਗੱਲ ਇਹੋ ਹੋਈ ਬੇਲੀ।
ਰਾਹੁਲ ਗਾਂਧੀ ਜੇ ਮਿੱਤਰ ਜੀ ਬੋਲਦਾ ਈ,
ਜਾਪਦਾ ਬਾਤ ਨਹੀਂ ਕੋਈ ਲੁਕੋਈ ਬੇਲੀ।
ਮਾਰੇ ਸਿਖਰਲੀ ਸੱਟ ਫਿਰ ਜਦੋਂ ਮਮਤਾ,
ਲੱਗਦੀ ਬਾਤ ਆ ਕਰੀ ਅਣਛੋਹੀ ਬੇਲੀ।
ਆਦਮੀ ਆਮ ਨੂੰ ਕੋਈ ਨਾ ਫਰਕ ਪੈਂਦਾ,
ਮੁੱਦੇ ਤਾਂ ਲਟਕਦੇ ਹੋਣ ਨਹੀਂ ਹੱਲ ਬੇਲੀ।
ਕਰਨੀ ਕਿਰਤ ਆ ਟੱਬਰ ਦੇ ਪਾਲਣੇ ਨੂੰ,
ਦੇਵਣਾ ਖਾਣ ਲਈ ਕਿਸੇ ਨਾ ਘੱਲ ਬੇਲੀ।
-ਤੀਸ ਮਾਰ ਖਾਂ
ਅਕਤੂਬਰ 29, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ