26.1 C
Delhi
Friday, April 26, 2024
spot_img
spot_img

ਬੇਅਦਬੀ ਮਾਮਲਿਆਂ ਬਾਰੇ ਅਕਾਲੀ ਦਲ ਮਾਨ ਦੀ 22 ਨੂੰ ਫ਼ਤਹਿਗੜ੍ਹ ਸਾਹਿਬ ਵਿਖ਼ੇ ਹੋਣ ਵਾਲੀ ਮੀਟਿੰਗ ਹੁਣ 23 ਨੂੰ ਅੰਮ੍ਰਿਤਸਰ ਵਿੱਚ ਹੋਵੇਗੀ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ, 2021 –
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.ਏ.ਸੀ. ਮੈਬਰਾਨ, ਅਗਜੈਕਟਿਵ ਮੈਂਬਰ ਅਤੇ ਜ਼ਿਲ੍ਹੇ ਜਥੇਦਾਰਾਂ ਦੀ ਜੋ ਇਕ ਹੰਗਾਮੀ ਮੀਟਿੰਗ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 22 ਅਪ੍ਰੈਲ ਨੂੰ ਰੱਖੀ ਗਈ ਸੀ, ਉਹ ਮੀਟਿੰਗ ਸਥਾਂਨ ਤੇ ਤਰੀਕ ਤਬਦੀਲ ਕਰਕੇ 23 ਅਪ੍ਰੈਲ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ ।

ਕਿਉਂਕਿ ਇਸ ਮੀਟਿੰਗ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਅਤੇ ਲਾਪਤਾ ਹੋਏ ਗੰਭੀਰ ਮੁੱਦੇ ਸੰਬੰਧੀ ਵਿਚਾਰਾਂ ਕਰਨੀਆ ਹਨ, ਉਪਰੰਤ ਪਾਰਟੀ ਪ੍ਰਧਾਨ ਦੀ ਹਦਾਇਤ ਅਨੁਸਾਰ ਉਸੇ ਦਿਨ ਪਾਰਟੀ ਦੇ ਸੀਨੀਅਰ ਮੈਬਰਜ਼ ਰਾਹੀ ਆਪਣੀ ਪਾਰਟੀ ਦੇ ਵਕੀਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਉਪਰੋਕਤ ਮਾਮਲੇ ਉਤੇ ਕੇਸ ਦਰਜ ਕਰਵਾਇਆ ਜਾਵੇਗਾ ।

ਇਸ ਲਈ ਸਮੁੱਚੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੂੰ ਜਿਥੇ ਇਸ ਅਤਿ ਜ਼ਰੂਰੀ ਮੀਟਿੰਗ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ, ਉਥੇ ਉਨ੍ਹਾਂ ਨੂੰ ਪਹਿਲੋ ਹੀ ਮਿਲੀ ਹਦਾਇਤ ਅਨੁਸਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਸ ਸੰਬੰਧੀ ਦਸਤਖਤੀ ਮੁਹਿੰਮ ਸੁਰੂ ਕੀਤੀ ਹੋਈ ਹੈ, ਉਨ੍ਹਾਂ ਦਸਤਖ਼ਤ ਕੀਤੇ ਗਏ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਦੇ ਦਸਤਾਵੇਜ਼ ਵੀ ਸਭ ਅਹੁਦੇਦਾਰ ਸਾਹਿਬਾਨ ਨੂੰ ਆਪਣੇ ਨਾਲ ਲਿਆਉਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਆਪਣੇ ਕੌਮੀ, ਧਾਰਮਿਕ ਫਰਜਾਂ ਦੀ ਦ੍ਰਿੜਤਾ ਨਾਲ ਪੂਰਨ ਕਰਦੇ ਹੋਏ ਅੰਮ੍ਰਿਤਸਰ ਵਿਖੇ ਆਪਣੇ ਵਕੀਲਾਂ ਰਾਹੀ ਕੇਸ ਨੂੰ ਰਜਿਸਟਰਡ ਕਰਵਾਕੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਮਿਸ਼ਨ ਨੂੰ ਸੁਰੂ ਕਰ ਸਕੇ ਅਤੇ ਇਸ ਸੱਚ ਨੂੰ ਪੰਜਾਬੀਆ ਅਤੇ ਸਿੱਖ ਕੌਮ ਦੇ ਸਾਹਮਣੇ ਲਿਆ ਸਕੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਪਾਰਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ ਨੂੰ ਸਿੱਦਤ ਨਾਲ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੀ ਅਤੇ ਮੀਟਿੰਗ ਵਿਚ ਹਰ ਕੀਮਤ ਤੇ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਹਰ ਗੁਰਸਿੱਖ ਦਾ ਇਹ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਸਰਬਉੱਚ ਹਨ ਅਤੇ ਜਿਨ੍ਹਾਂ ਤੋਂ ਸਿੱਖ ਕੌਮ ਅਤੇ ਮਨੁੱਖਤਾ ਹਰ ਖੇਤਰ ਵਿਚ ਅਗਵਾਈ ਲੈਦੀ ਹੈ, ਉਨ੍ਹਾਂ ਦੇ ਅਪਮਾਨਿਤ ਅਤੇ ਲਾਪਤਾ ਮੁੱਦੇ ਉਤੇ ਅਸੀਂ ਸਭ ਇਕ ਤਾਕਤ ਹੋ ਕੇ ਇਨ੍ਹਾਂ ਦੋਸ਼ੀਆਂ ਦੀ ਭਾਲ ਕਰਨ ਵਿਚ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਈਏ ।

ਜੋ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ ਅਤੇ ਸਾਜ਼ਿਸਕਾਰਾਂ ਨੇ ਸਾਡੇ ਸਿਰਮੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਦੇ ਦੁੱਖਦਾਇਕ ਅਮਲ ਕੀਤੇ ਹਨ, ਉਸ ਸੰਬੰਧੀ ਫੌਰੀ ਅਗਲੇਰੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆ ਜਾਣ ।

ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਪਾਰਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ, ਪਾਰਟੀ ਦੇ ਮੁੱਖ ਦਫ਼ਤਰ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਆਪਣੇ ਫਰਜਾਂ ਦੀ ਪੂਰਤੀ ਵੀ ਕਰਨਗੇ ਅਤੇ ਇਸ ਮਹੱਤਵਪੂਰਨ ਮੀਟਿੰਗ ਵਿਚ ਪਹੁੰਚਕੇ ਆਪਣੇ ਵਿਚਾਰਾਂ ਰਾਹੀ ਅਗਲੇਰੇ ਹੋਣ ਵਾਲੇ ਕੌਮੀ ਫੈਸਲਿਆ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਵਿਚ ਸਹਿਯੋਗ ਕਰਨਗੇ ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸੰਬੰਧ ਵਿਚ ਜੇਕਰ ਕਿਸੇ ਅਹੁਦੇਦਾਰ ਸਾਹਿਬਾਨ ਨੂੰ ਮੀਟਿੰਗ, ਸਥਾਂਨ ਬਾਰੇ ਜਾਣਕਾਰੀ ਨਾ ਪ੍ਰਾਪਤ ਹੋ ਸਕੇ ਤਾਂ ਉਹ ਪਾਰਟੀ ਦੇ ਅੰਮ੍ਰਿਤਸਰ ਦੇ ਦਫ਼ਤਰ ਸਕੱਤਰ ਸ. ਹਰਬੀਰ ਸਿੰਘ ਸੰਧੂ ਦੇ ਮੋਬਾਇਲ ਨੰਬਰ 9814724180 ਅਤੇ ਸ. ਹਰਪਾਲ ਸਿੰਘ ਬਲੇਰ ਜਰਨਲ ਸਕੱਤਰ ਦੇ ਫੋਨ ਨੰਬਰ 9815954988 ਉਤੇ ਸੰਪਰਕ ਕਰ ਸਕਦੇ ਹਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION