27.8 C
Delhi
Friday, May 3, 2024
spot_img
spot_img

ਬੀਕੇਯੂ ਉਗਰਾਹਾਂ ਵੱਲੋਂ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਸੂਮ ਜਿੰਦਾਂ ਦੇ ਸੜ ਜਾਣ ‘ਤੇ ਡੂੰਘੀ ਵੇਦਨਾ ਪ੍ਰਗਟ

ਯੈੱਸ ਪੰਜਾਬ
ਸੰਗਰੂਰ, 16 ਮਈ, 2022 (ਦਲਜੀਤ ਕੌਰ ਭਵਾਨੀਗੜ੍ਹ)
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਸੂਮ ਜਿੰਦਾਂ ਦੇ ਸੜ ਜਾਣ ‘ਤੇ ਡੂੰਘੀ ਵੇਦਨਾ ਪ੍ਰਗਟ ਕੀਤੀ ਹੈ

ਕੀਤੀ ਹੈ ਤੇ ਇਸ ਦੀ ਠੀਕ ਢੰਗ ਨਾਲ ਪਡ਼ਤਾਲ ਰਾਹੀਂ ਜ਼ਿੰਮੇਵਾਰ ਵਿਅਕਤੀਆਂ ਤੇ ਹਾਲਾਤਾਂ ਦੀ ਨਿਸ਼ਾਨਦੇਹੀ ਕਰਨ ਦੀ ਮੰਗ ਕੀਤੀ ਹੈ। ਜੇਕਰ ਇਹ ਮੁਜਰਮਾਨਾ ਕੁਤਾਹੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਨਾਲ ਹੀ ਜਥੇਬੰਦੀ ਨੇ ਇਲਾਕੇ ਦੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਪਰਿਵਾਰਾਂ ਦੀ ਬਾਂਹ ਫੜਨ ਤੇ ਉਨ੍ਹਾਂ ਦੀ ਹਰ ਪੱਖੋਂ ਮਦਦ ਲਈ ਅੱਗੇ ਆਉਣ।

ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਸਮਝਦਿਆਂ ਹੋਇਆਂ ਕਿ ਕਿਸਾਨ ਮਜਬੂਰੀ ਵਿੱਚ ਹੀ ਅਜਿਹਾ ਕਰਦੇ ਹਨ ,ਜਥੇਬੰਦੀ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਸਾੜਨ ਤੋਂ ਪਰਹੇਜ਼ ਕਰਨ ਤੇ ਅਣਸਰਦੀ ਹਾਲਤ ਵਿੱਚ ਅਜਿਹਾ ਕਰਨ ਵੇਲੇ ਵਿਸ਼ੇਸ਼ ਚੌਕਸੀ ਰੱਖਣ ਤੇ ਆਲੇ ਦੁਆਲੇ ਦੀ ਸੁਰੱਖਿਆ ਦੇ ਇੰਤਜ਼ਾਮ ਕਰਨ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਵਰ੍ਹਿਆਂ ਤੋਂ ਕੀਤੀ ਜਾਂਦੀ ਅਪੀਲ ਨੂੰ ਮੁੜ ਦੁਹਰਾਇਆ ਹੈ ਕਿ ਉਹ ਖੇਤਾਂ ਵਿੱਚ ਯੰਤਰ ਵਗੈਰਾ ਬੀਜਣ ਤੇ ਵਹੁਣ ਲਈ ਬੀਜ ਅਤੇ ਆਰਥਕ ਸਹਾਇਤਾ ਮੁਹੱਈਆ ਕਰਾਉਣ।

ਨਾਲ ਹੀ ਜਥੇਬੰਦੀ ਨੇ ਸਮਾਜ ਦੇ ਹੋਰਨਾਂ ਮਿਹਨਤਕਸ਼ ਤਬਕਿਆਂ, ਬੁੱਧੀਜੀਵੀਆਂ ਤੇ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਘਟਨਾਵਾਂ ਲਈ ਸਮੁੱਚੇ ਕਿਸਾਨ ਭਾਈਚਾਰੇ ਨੂੰ ਦੋਸ਼ੀ ਟਿੱਕਣ ਦੀ ਥਾਂ ਉਸ ਦੇ ਹਾਲਾਤਾਂ ਤੇ ਉਸ ਦੀ ਮਜਬੂਰੀਆਂ ਨੂੰ ਸਮਝਣ।

ਇਸ ਲਈ ਸਹੀ ਪਹੁੰਚ ਇਹ ਹੈ ਕਿ ਉਸ ਖੇਤੀ ਮਾਡਲ ਨੂੰ ਨਿਸ਼ਾਨੇ ਹੇਠ ਲਿਆਉਣ ਜਿਸ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਸਮੇਟਣ ਦੇ ਢੰਗਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਉਸ ਤੋਂ ਕਿਤੇ ਜ਼ਿਆਦਾ ਡੂੰਘੀ ਤਰ੍ਹਾਂ ਸਾਰੀਆਂ ਖਾਧ ਖੁਰਾਕਾਂ ਨੂੰ ਜ਼ਹਿਰੀ ਕੀਤਾ ਹੋਇਆ ਹੈ। ਇਸ ਸਮੁੱਚੇ ਮਾਡਲ ਚੋਂ ਸਾਮਰਾਜੀ ਬਹੁਕੌਮੀ ਕੰਪਨੀਆਂ ਨੇ ਅਰਬਾਂ ਖ਼ਰਬਾਂ ਕਮਾਏ ਹਨ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਪੱਲੇ ਖ਼ੁਦਕੁਸ਼ੀਆਂ, ਕਰਜ਼ੇ ਤੇ ਬਿਮਾਰੀਆਂ ਪਈਆਂ ਹਨ।

ਵਾਤਾਵਰਨ ਨੂੰ ਬਚਾਉਣ ਦੀ ਲੜਾਈ ਸਾਰੇ ਮਿਹਨਤਕਸ਼ ਲੋਕਾਂ ਦੀ ਸਾਂਝੀ ਲੜਾਈ ਬਣਦੀ ਹੈ। ਇਸ ਲਈ ਮਿਹਨਤਕਸ਼ ਲੋਕਾਂ ਦੇ ਵੱਖ ਵੱਖ ਵਰਗਾਂ ਨੂੰ ਇੱਕ ਦੂਜੇ ਖ਼ਿਲਾਫ਼ ਨਿਸ਼ਾਨਾ ਸੇਧਣ ਦੀ ਥਾਂ ਇਸ ਮਾਡਲ ਲਈ ਜ਼ਿੰਮੇਵਾਰ ਹਕੂਮਤਾਂ ਤੇ ਉਨ੍ਹਾਂ ਪਿੱਛੇ ਖੜ੍ਹੇ ਸਾਮਰਾਜੀ ਲੁਟੇਰਿਆਂ ਖ਼ਿਲਾਫ਼ ਰੋਸ ਸੇਧਤ ਧਰਨਾ ਚਾਹੀਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION