44 C
Delhi
Saturday, May 18, 2024
spot_img
spot_img

ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 5 ਮੁਲਜਿਮ ਮਾਈਨਿੰਗ ਦੇ ਸਮਾਨ ਸਮੇਤ ਕਾਬੂਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 5 ਮੁਲਜਿਮ ਮਾਈਨਿੰਗ ਦੇ ਸਮਾਨ ਸਮੇਤ ਕਾਬੂ

ਯੈੱਸ ਪੰਜਾਬ
ਮਾਨਸਾ, ਮਾਰਚ 30, 2022 –
ਮਾਨਸਾ ਪੁਲਿਸ ਵੱਲੋਂ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 5 ਮੁਲਜਿਮਾਂ ਚਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ, ਠੇਕੇਦਾਰ ਮਨਜੀਤ ਸਿੰਘ ਪੁੱਤਰ ਛਿੰਦਰ ਸਿੰਘ, ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ, ਗੁਰਦੀਪ ਸਿੰਘ ਪੁੱਤਰ ਛਿੰਦਰ ਸਿੰਘ ਵਾਸੀਅਨ ਮੌੌਜੋ ਖੁਰਦ ਅਤੇ ਜਸਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਲੀਸੇ਼ਰ ਕਲਾਂ ਨੂੰ ਮੌੌਕਾ ਪਰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋੋਂ ਮਾਈਨਿੰਗ ਦਾ ਸਮਾਨ 3 ਟਰੈਕਟਰ, 2 ਟਰਾਲੀਆ, 1 ਜੇ.ਸੀ.ਬੀ. ਅਤੇ 1 ਕੁਰਾਹੇ ਦੀ ਬਰਾਮਦਗੀ ਕੀਤੀ ਗਈ ਹੈ।

ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਭੀਖੀ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਮੌੌਜੋ ਖੁਰਦ ਮੌੌਜੂਦ ਸੀ ਤਾਂ ਇਤਲਾਹ ਮਿਲੀ ਕਿ ਕੁਝ ਵਿਆਕਤੀ ਮਾਈਨਿੰਗ ਵਿਭਾਗ ਦੀ ਮੰਨਜੂਰੀ ਤੋਂ ਬਿਨਾ ਜੇ.ਸੀ.ਬੀ., ਟਰੈਕਟਰ—ਟਰਾਲੀਆਂ ਅਤੇ ਕੁਰਾਹੇ ਨਾਲ ਚਰਨਜੀਤ ਸਿੰਘ ਦੇ ਖੇਤ ਵਿੱਚ ਨਜਾਇਜ ਮਾਈਨਿੰਗ ਦਾ ਖੱਡਾ ਲਗਾ ਕੇ ਨਜਾਇਜ ਮਾਈਨਿੰਗ ਕਰ ਰਹੇ ਹਨ, ਜੇਕਰ ਰੇਡ ਕੀਤਾ ਜਾਵੇ ਤਾਂ ਮੁਲਜਿਮ ਮਾਈਨਿੰਗ ਦੇ ਸਮਾਨ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਮੁਕੱਦਮਾ ਨੰਬਰ 58 ਮਿਤੀ 29—03—2022 ਅ/ਧ 21 ਮਾਈਨਜ ਐਂਡ ਮਿਨਰਲਜ (ਡਿਵੈਲਪਮੈਂਟ ਐਂਡ ਰੈਗੁਲੇਸ਼ਨ) ਐਕਟ—1957 ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ।

ਮੁੱਖ ਅਫਸਰ ਥਾਣਾ ਭੀਖੀ ਅਤੇ ਸ:ਥ: ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੌੌਕਾ ਪਰ ਰੇਡ ਕਰਕੇ 5 ਮੁਲਜਿਮਾਂ ਚਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ, ਠੇਕੇਦਾਰ ਮਨਜੀਤ ਸਿੰਘ ਪੁੱਤਰ ਛਿੰਦਰ ਸਿੰਘ, ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ, ਗੁਰਦੀਪ ਸਿੰਘ ਪੁੱਤਰ ਛਿੰਦਰ ਸਿੰਘ ਵਾਸੀਅਨ ਮੌੌਜੋ ਖੁਰਦ ਅਤੇ ਜਸਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਲੀਸੇ਼ਰ ਕਲਾਂ ਨੂੰ ਕਾਬੂ ਕਰਕੇ ਮੌੌਕਾ ਤੋਂ 3 ਟਰੈਕਟਰ (2 ਸਵਰਾਜ ਅਤੇ 1 ਅਰਜਨ), 2 ਟਰਾਲੀਆ, 1 ਜੇ.ਸੀ.ਬੀ. ਅਤੇ 1 ਕੁਰਾਹੇ ਦੀ ਬਰਾਮਦਗੀ ਕੀਤੀ ਗਈ ਹੈ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਬਿਨ੍ਹਾ ਮੰਨਜੂਰੀ ਤੋੋਂ ਅਣ—ਅਧਿਕਾਰਤ ਮਾਈਨਿੰਗ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ ਅਤੇ ਮਾਨਸਾ ਪੁਲਿਸ ਵੱਲੋੋਂ ਜਿ਼ਲ੍ਹਾ ਅੰਦਰ ਮਾਈਨਿੰਗ ਐਕਟ ਦੇ ਨਿਯਮਾਂ ਦੀ ਇੰਨ—ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION