ਸੈਕਰਾਮੈਂਟੋ 10 ਮਈ, 2022 (ਹੁਸਨ ਲੜੋਆ ਬੰਗਾ)
ਬਹਾਮਾਸ ਪੁਲਿਸ ਨੇ ਕਿਹਾ ਹੈ ਕਿ ਸੰਦਲਜ਼ ਰਿਜ਼ਾਰਟ ਵਿਚ ਠਹਿਰੇ ਦੋ ਅਮਰੀਕੀ ਜੋੜਿਆਂ ਦਾ ਇਲਾਜ਼ ਕੀਤਾ ਗਿਆ ਸੀ ਜਿਨਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਪੁਲਿਸ ਕਮਿਸ਼ਨਰ ਪੌਲ ਰੋਲ ਨੇ ਕਿਹਾ ਹੈ ਕਿ ਇਹ ਫਲੋਰੀਡਾ ਤੇ ਟੈਨੇਸੀ ਦੇ ਰਹਿਣ ਵਾਲੇ ਸਨ।
ਉਨਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ 64 ਸਾਲਾ ਵਿਨਸੈਟ ਪੌਲ ਚੀਆਰੇਲਾ , 68 ਸਾਲਾ ਮਾਈਕਲ ਫਿਲਿਪਸ ਤੇ 65 ਸਾਲਾ ਰੌਬੀ ਫਿਲਪਸ ਵਜੋਂ ਹੋਈ ਹੈ ਜਦ ਕਿ ਚੀਆਰੇਲਾ ਦੀ ਪਤਨੀ ਨੂੰ ਪਹਿਲਾਂ ਬਹਾਮਾਸ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰੰਤੂ ਬਾਅਦ ਵਿਚ ਹੈਲੀਕਾਪਟਰ ਰਾਹੀਂ ਉਸ ਨੂੰ ਗੰਭੀਰ ਹਾਲਤ ਵਿਚ ਫਲੋਰੀਡਾ ਦੇ ਹਸਪਤਾਲ ਵਿਚ ਲਿਜਾਇਆ ਗਿਆ।
ਕਮਿਸ਼ਨਰ ਨੇ ਕਿਹਾ ਕਿ ਉਹ ਮੌਤਾਂ ਦੇ ਕਾਰਨਾਂ ਬਾਰੇ ਕੋਈ ਅੰਦਾਜਾ ਨਹੀਂ ਲਾਉਣਾ ਚਹੁੰਦੇ ਤੇ ਇਸ ਸਬੰਧੀ ਪੁਲਿਸ ਤੇ ਸਿਹਤ ਅਧਿਕਾਰੀ ਜਾਂਚ ਕਰ ਰਹੇ ਹਨ। ਦੂਸਰੇ ਪਾਸੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਜਾਂਚ ਉਪਰ ਨੇੜਿਉਂ ਨਜਰ ਰੱਖ ਰਿਹਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ