36.1 C
Delhi
Thursday, May 23, 2024
spot_img
spot_img
spot_img

ਬਸਪਾ ਵੱਲੋਂ ਇਕ ਹੋਰ ਹਲਕਾ ਇੰਚਾਰਜ ਦੀ ਨਿਯੁਕਤੀ ਦਾ ਐਲਾਨ; ਬੈਨੀਵਾਲ ਅਤੇ ਗੜ੍ਹੀ ਨੇ ਦਿੱਤੀ ਜਾਣਕਾਰੀ

ਯੈੱਸ ਪੰਜਾਬ
ਜਲੰਧਰ/ਚੰਡੀਗੜ੍ਹ, 2 ਅਕਤੂਬਰ, 2021 –
ਬਹੁਜਨ ਸਮਾਜ ਪਾਰਟੀ ਵੱਲੋਂ ਮੋਹਾਲੀ ਵਿਧਾਨਸਭਾ ਦੀ ਬਸਪਾ ਤੇ ਬਾਮਸੇਫ ਲੀਡਰਸ਼ਿਪ ਨਾਲ ਲੰਬੀਆਂ ਵਿਚਾਰਾਂ ਤੋਂ ਬਾਅਦ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਵਿੱਚ ਮੋਹਾਲੀ ਤੋਂ ਸ੍ਰੀ ਗੁਰਮੀਤ ਸਿੰਘ ਬਾਖਰਪੁਰ ਨੂੰ ਹਲਕਾ ਇੰਚਾਰਜ ਐਲਾਨਿਆ ਗਿਆ।

ਬਸਪਾ ਪੰਜਾਬ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਨੇ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ ਸਥਾਨਕ ਬਸਪਾ ਤੇ ਬਾਮਸੇਫ ਲੀਡਰਸ਼ਿਪ ਦੀ ਡੂੰਘੀ ਪੜਚੋਲ ਤੋਂ ਬਾਅਦ ਰਿਪੋਰਟਾਂ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨਿਰਦੇਸ਼ਾਂ ਵਿੱਚ ਜਿਥੇ ਅੱਜ ਗੁਰਮੀਤ ਸਿੰਘ ਬਾਖਰਪੁਰ ਨੂੰ ਸ਼ਾਮਿਲ ਕਰਵਾਇਆ ਗਿਆ ਉੇਥੇ ਹੀ ਮੋਹਾਲੀ ਦਾ ਇੰਚਾਰਜ ਨਿਯੁਕਤ ਕਰਕੇ 9 ਅਕਤੂਬਰ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਮੌਕੇ ਭੁੱਲ ਸੁਧਾਰ ਰੈਲੀ ਲਈ 100 ਬੱਸਾਂ ਦੇ ਕਾਫਿਲੁ ਦਾ ਟੀਚਾ ਦਿੱਤਾ ਗਿਆ।

ਸ੍ਰੀ ਬੈਨੀਵਾਲ ਨੇ ਕਿਹਾ ਕਿ ਗੁਰਮੀਤ ਸਿੰਘ ਬਾਖਰਪੁਰ ਬਸਪਾ ਦੇ ਸੰਭਾਵੀ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਬਸਪਾ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਲਗਾਇਆ ਮੌਜੂਦਾ ਹਲਕਾ ਇੰਚਾਰਜ ਜਦੋਂ ਦੀ ਮੋਹਾਲੀ ਵਿਧਾਨਸਭਾ ਹੋਂਦ ਵਿੱਚ ਆਈ ਹੈ, ਪਹਿਲੀ ਵਾਰ ਸਥਾਨਕ ਉਮੀਦਵਾਰ ਦਿੱਤਾ ਗਿਆ ਹੈ। ਸ੍ਰੀ ਬੈਨੀਵਾਲ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦਾ ਸਖਤ ਨਿਰਦੇਸ਼ ਹੈ ਕਿ ਭਵਿੱਖ ਵਿੱਚ ਕੋਈ ਵੀ ਸੀਟ ਦੀ ਅਦਲਾ ਬਦਲੀ ਨਹੀਂ ਜਾਵੇਗੀ।

ਉਨ੍ਹਾਂ ਕਿਹਾ ਕਿ 9 ਅਕਤੂਬਰ ਤੋਂ ਪਹਿਲਾਂ ਪਹਿਲਾਂ ਬਸਪਾ ਆਪਣੇ ਹਿੱਸੇ ਦੀਆਂ 20 ਸੀਟਾਂ ਤੋਂ ਹਲਕਾ ਇੰਚਾਰਜਾਂ ਦਾ ਐਲਾਨ ਕਰ ਦੇਵੇਗੀ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਅਤੇ ਸ੍ਰੋਮਣੀ ਅਕਾਲੀ ਦਲ ਦੀ ਪਹਿਲੀ ਸਾਂਝੀ ਰੈਲੀ ਜਲੰਧਰ ਵਿਖੇ 9 ਅਕਤੂਬਰ ਨੂੰ ਹੋ ਰਹੀ ਹੈ ਜਿਸਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ।

ਇਸ ਮੌਕੇ ਗੁਰਮੀਤ ਸਿੰਘ ਬਾਖਰਪੁਰ ਨੇ ਕਿਹਾ ਕਿ ਮੋਹਾਲੀ ਵਿਧਾਨਸਭਾ ਦੇ ਹਰ ਵੋਟਰ ਦੀ ਇੱਛਾ ਸੀ ਕਿ ਸਥਾਨਕ ਉਮੀਦਵਾਰ ਦਿੱਤਾ ਜਾਵੇ। ਮੋਹਾਲੀ ਵਾਸੀਆਂ ਦੀ ਇੱਛਾ ਦਾ ਸਨਮਾਨ ਬਸਪਾ ਨੇ ਕੀਤਾ ਹੈ ਜਿਸ ਲਈ ਉਹ ਸਾਰੇ ਹੀ ਮੋਹਾਲੀ ਵਾਸੀਆਂ ਵੱਲੋਂ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕਰਦੇ ਹਨ।

ਇਸ ਮੌਕੇ ਉਪ ਪ੍ਰਧਾਨ ਹਰਜੀਤ ਸਿੰਘ, ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ, ਸੂਬਾ ਸਕੱਤਰ ਜਗਜੀਤ ਸਿੰਘ ਛੜਬੜ, ਜ਼ੋਨ ਇੰਚਾਰਜ ਹਰਨੇਕ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਸੁਖਦੇਵ ਸਿੰਘ ਚੱਪੜਚਿੜੀ, ਜ਼ਿਲ੍ਹਾ ਉਪ ਪ੍ਰਧਾਨ, ਹਲਕਾ ਪ੍ਰਧਾਨ ਬਖਸ਼ੀਸ਼ ਸਿੰਘ ਬੰਗੜ, ਦਰਬਾਰਾ ਸਿੰਘ, ਸਵਰਨ ਸਿੰਘ ਲਾਂਡਰਾ, ਦੀਪਕ ਕੁਮਾਰ, ਗੁਰਮੀਤ ਸਿੰਘ ਢਿੱਲੋਂ, ਸੁੱਖੀ ਚਾਚੋਮਾਜਰਾ, ਗੁਰਦਰਸ਼ਨ ਸਿੰਘ ਦਰਸ਼ੀ, ਅਵਤਾਰ ਸਿੰਘ ਕਨੌਲੀ, ਹਰਜੋਤ ਸਿੰਘ ਬਾਖਰਪੁਰ, ਦੀਦਾਰ ਸਿੰਘ ਆਦਿ ਸ਼ਾਮਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION