42.8 C
Delhi
Sunday, May 19, 2024
spot_img
spot_img

ਬਲਵਿੰਦਰ ਸਿੰਘ ਸਰਾਓ ਨੇ ਹਾਈ ਸਕੂਲ ਦੀ ਆਰਥਿਕ ਮਦਦ ਕੀਤੀ, ਸਕੂਲ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਇਆ

ਯੈੱਸ ਪੰਜਾਬ
ਰਾਜਪੁਰਾ, 26 ਸਤੰਬਰ, 2021:
ਰਾਜਪੁਰਾ ਦੇ ਵਾਰਡ ਨੰ 22 ਤੋਂ ਮੌਜੂਦਾ ਕੌਂਸਲਰ ਬਲਵਿੰਦਰ ਸਿੰਘ ਸਰਾਓ ਨੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ।

ਉਹਨਾਂ ਸਕੂਲ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਸਤੀ ਇਮਾਰਤ ਨੂੰ ਸੰਭਾਲਣ ਦਾ ਸਕੂਲ ਮੁਖੀ ਅਤੇ ਸਕੂਲ ਅਧਿਆਪਕਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ।

ਉਹਨਾਂ ਆਪਣੇ ਵੱਲੋਂ ਸਕੂਲ ਨੂੰ ਮੌਕੇ ਤੇ 1100 ਰੁਪਏ ਸਹਿਯੋਗ ਵਜੋਂ ਦਿੱਤੇ ਅਤੇ ਆਪਣੀ ਵਾਰਡ ਦੇ ਨਿਵਾਸੀਆਂ ਨੂੰ ਵੀ ਸਕੂਲ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਹਿਤ ਪ੍ਰੇਰਿਤ ਕਰਨ ਲਈ ਹਾਮੀ ਭਰੀ।

ਇਸ ਮੌਕੇ ਸਕੂਲ ਮੁਖੀ ਜਗਮੀਤ ਸਿੰਘ ਵੱਲੋਂ ਬਲਵਿੰਦਰ ਸਿੰਘ ਸਰਾਓ ਐੱਮ ਸੀ ਵਾਰਡ ਨੰਬਰ 22 ਨੂੰ ਸਨਮਾਨਿਤ ਵੀ ਕੀਤਾ ਗਿਆ।

ਸਕੂਲ ਵਿੱਚ ਇਸ ਮੌਕੇ ਰਾਜਿੰਦਰ ਸਿੰਘ ਚਾਨੀ, ਕੇਸਰ ਸਿੰਘ, ਵਿਜੇ ਕੁਮਾਰ ਮਿੱਤਲ ਸੇਵਾ ਮੁਕਤ ਅਧਿਆਪਕ, ਮਨਪ੍ਰੀਤ ਸਿੰਘ, ਨੀਲਮ ਚੌਧਰੀ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION