ਅੱਜ-ਨਾਮਾ
ਬਦਲਦੇ ਹਨ ਹਾਲਾਤ ਪਏ ਦੇਸ਼ ਅੰਦਰ,
ਹਰ ਕੋਈ ਖੇਡਦਾ ਜਾਪੇ ਸ਼ਤਰੰਜ ਬੇਲੀ।
ਲਾਉਂਦਾ ਕਿਸੇ`ਤੇ ਕੋਈ ਹੈ ਦੋਸ਼ ਸਿੱਧਾ,
ਕਮਾ ਕੇ ਮਾਲ ਉਹ ਜੋੜਦਾ ਗੰਜ ਬੇਲੀ।
ਝਗੜਾ ਮੁੱਦਿਆਂ ਦਾ ਕੋਈ ਪੇਸ਼ ਕਰਦਾ,
ਢਾਹ ਲੱਗਣ ਦਾ ਕਰੇ ਕੋਈ ਰੰਜ ਬੇਲੀ।
ਕਿਸੇ ਨੂੰ ਸਾਂਝ ਦੀ ਖੇਡ ਦਾ ਸ਼ੱਕ ਹੁੰਦਾ,
ਕਹਿੰਦਾ ਸਾਂਝ ਹੈ ਨਿਰਾ ਢਕਵੰਜ ਬੇਲੀ।
ਖੁਦ ਨੂੰ ਆਖਦੇ ਸਾਰੇ ਹਨ ਸੱਚ ਪੁੱਤਰ,
ਕਰਨਾ ਦੂਜੇ ਦਾ ਨਹੀਂ ਵਿਸ਼ਵਾਸ ਬੇਲੀ।
ਮੱਕਾਰੀ ਬਣੀ ਪ੍ਰੀਭਾਸ਼ਾ ਹੈ ਲੀਡਰੀ ਦੀ,
ਕਿਸ ਤੋਂ ਕਰਾਂਗੇ ਭਲੇ ਦੀ ਆਸ ਬੇਲੀ।
-ਤੀਸ ਮਾਰ ਖਾਂ
ਅਗਸਤ 23, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ