25.1 C
Delhi
Friday, May 3, 2024
spot_img
spot_img

ਬਠਿੰਡਾ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦਾ ਕੀਤਾ ਵਿਸਥਾਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਉਦਘਾਟਨ

ਯੈੱਸ ਪੰਜਾਬ
ਬਠਿੰਡਾ, 30 ਨਵੰਬਰ, 2021 –
ਬਠਿੰਡਾ ਵਿੱਚ 15 ਸਰਕਾਰੀ ਸਕੂਲਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਕੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਸ਼ਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਅਤੇ ਘਨੱਈਆ ਨਗਰ ਦੇ ਹਾਈ ਸਕੂਲ ਵਿੱਚ ਦੋ ਨਵੇਂ ਵਿੰਗਾ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਨਵੀਆਂ ਇਮਾਰਤਾਂ ਦੇ ਨਿਰਮਾਣ ਨਾਲ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 100 ਫ਼ੀਸਦੀ ਵਾਧਾ ਹੋਇਆ ਹੈ।

ਇੱਕ ਸਾਲ ਵਿੱਚ ਪਰਸਰਾਮ ਨਗਰ ਦੇ ਸਕੂਲ ਵਿੱਚ ਦਾਖ਼ਲਿਆਂ ਦੀ ਦੁੱਗਣੀ ਹੋਈ ਹੈ ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ 1,300 ਤੋਂ ਵੱਧ ਕੇ 2,660 ਹੋ ਗਈ ਹੈ। ਕਲਾਸਾਂ ਦੋ ਸ਼ਿਫਟਾਂ ਵਿੱਚ ਲਗਾਈਆਂ ਜਾਂਦੀਆਂ ਹਨ ਅਤੇ ਇਸ ਸਕੂਲ ਵਿੱਚ ਸਾਰੇ ਅਕਾਦਮਿਕ ਵਿਸ਼ੇ ਉਪਲਬਧ ਹਨ। ਮੌਜੂਦਾ ਇਮਾਰਤ ਦੀ ਥਾਂ ‘ਤੇ ਪੰਜ ਮੰਜ਼ਿਲਾ ਇਮਾਰਤ ਬਣਾਈ ਗਈ ਹੈ, ਜਿਸ ਵਿਚ ਹਰ ਮੰਜ਼ਿਲ ‘ਤੇ ਤਿੰਨ ਕਲਾਸਰੂਮਜ਼ ਅਤੇ ਦੋ ਲੈਬਾਰਟਰੀਆਂ ਆਦਿ ਬਣਾਈਆਂ ਗਈਆਂ ਹਨ। ਪਰਸਰਾਮ ਨਗਰ ਸੀਨੀਅਰ ਸੈਕੰਡਰੀ ਸਕੂਲ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੇ ਮਾਮਲੇ ਵਿੱਚ ਬਠਿੰਡਾ ਦਾ ਚੋਟੀ ਦਾ ਸਕੂਲ ਬਣ ਕੇ ਉਭਰਿਆ ਹੈ।

ਇਸੇ ਤਰ੍ਹਾਂ ਘਨੱਈਆ ਨਗਰ ਦਾ ਹਾਈ ਸਕੂਲ ਇੱਕ ਵੱਡੀ ਤਿੰਨ ਮੰਜ਼ਿਲਾ ਇਮਾਰਤ ਹੈ ਜਿਸ ਦੀ ਹਰ ਮੰਜ਼ਿਲ ਵਿੱਚ ਤਿੰਨ ਕਲਾਸਰੂਮਜ਼ ਅਤੇ ਇੱਕ ਲੈਬਾਰਟਰੀ ਹੈ। ਸਕੂਲ ਵਿੱਚ ਲਗਭਗ 300 ਵਿਦਿਆਰਥੀਆਂ ਹਨ।

ਪਰਸ ਰਾਮ ਨਗਰ ਸਰਕਾਰੀ ਸਕੂਲ ‘ਤੇ ਕੁੱਲ 2.68 ਕਰੋੜ ਰੁਪਏ ਅਤੇ ਸਰਕਾਰੀ ਸਕੂਲ ਘਨੱਈਆ ਨਗਰ ‘ਤੇ 1.68 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਕੂਲਾਂ ਵਿੱਚ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਸਹੂਲਤਾਂ ਹੋਣਗੀਆਂ।

ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮਾਲ ਰੋਡ ਸਥਿਤ ਸਰਕਾਰੀ ਸਕੂਲ (ਲੜਕੀਆਂ) ਵਿਚ 150 ਕਲਾਸਰੂਮਜ਼ ਹੋਣਗੇ ਅਤੇ ਇਸ ‘ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਸੀਨੀਅਰ ਸੈਕੰਡਰੀ ਸਕੂਲ ਹੋਣ ਦੇ ਨਾਲ-ਨਾਲ ਧੋਬੀਆਣਾ ਬਸਤੀ ਦੇ ਨਵੇਂ ਸਕੂਲ ਵਿੱਚ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ ਵੀ ਸ਼ਾਮਲ ਹੋਵੇਗਾ।

ਇਸ ਮੌਕੇ ਜੈਜੀਤ ਸਿੰਘ ਜੌਹਲ, ਵੀਨੂੰ ਬਾਦਲ, ਰਮਨ ਗੌਇਲ, ਅਸ਼ੋਕ ਕੁਮਾਰ,ਕੇ ਕੇ ਅਗਰਵਾਲ, ਰਾਜਨ ਗਰਗ, ਮਾਸਟਰ ਹਰਮੰਦਰ ਸਿੱਧੂ, ਰਾਜਨ ਗਰਗ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਹਰਵਿੰਦਰ ਸਿੰਘ ਲੱਡੂ, ਰੁਪਿੰਦਰ ਬਿੰਦਰਾ, ਰਤਨ ਰਾਹੀ, ਸਾਧੂ ਸਿੰਘ, ਜਗਪਾਲ ਸਿੰਘ ਗੋਰਾ, ਇੰਦਰਜੀਤ ਸਿੰਘ, ਸੁਖਰਾਜ ਔਲਖ, ਵਿਪਨ ਮੀਤੂ ਅਤੇ ਸਮੂਹ ਕੌਂਸਲਰ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION