35.1 C
Delhi
Friday, May 3, 2024
spot_img
spot_img

ਬਟਾਲਾ ਸ਼ਹਿਰ ਵਿੱਚ ਨਵਾਂ ਬੱਸ ਅੱਡਾ ਤੇ ਰੋਡਵੇਜ਼ ਵਰਕਸ਼ਾਪ ਬਣਾਵੇਗੀ ਪੰਜਾਬ ਸਰਕਾਰ: ਚੇਅਰਮੈਨ ਅਮਰਦੀਪ ਚੀਮਾ

ਬਟਾਲਾ, 19 ਅਗਸਤ, 2020 –

ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਦੇ ਨਾਲ-ਨਾਲ ਸੂਬੇ ਵਿੱਚ ਵਿਕਾਸ ਦੀ ਕਾਰਜਾਂ ਦੀ ਗਤੀ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਇਤਿਹਾਸਕ ਸ਼ਹਿਰ ਬਟਾਲਾ ਵਿਖੇ ਨਵਾਂ ਬੱਸ ਸਟੈਂਡ ਤੇ ਪੰਜਾਬ ਰੋਡਵੇਜ਼ ਡੀਪੂ ਦੀ ਵਰਕਸ਼ਾਪ ਉਸਾਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਜਗਾ ਦੀ ਚੋਣ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਵਿਖੇ ਬਣਨ ਵਾਲੇ ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਦੀ ਜਗਾ ਦੀ ਚੋਣ ਕਰਨ ਲਈ ਕਾਰਵਾਈ ਜਾਰੀ ਹੈ ਅਤੇ ਜਲਦੀ ਹੀ ਥਾਂ ਦੀ ਚੋਣ ਨੂੰ ਮੁਕੰਮਲ ਕਰ ਲਿਆ ਜਾਵੇਗਾ।

ਸ. ਚੀਮਾ ਨੇ ਕਿਹਾ ਕਿ ਬੱਸ ਅੱਡਾ ਅਤੇ ਰੋਡਵੇਜ਼ ਵਰਕਸ਼ਾਪ ਨਾਲ-ਨਾਲ ਹੀ ਬਣਾਏ ਜਾਣਗੇ ਜਿਸ ਨਾਲ ਬੱਸਾਂ ਦੇ ਤੇਲ ਅਤੇ ਸਮੇਂ ਦੀ ਬਚਤ ਹੋਵੇਗੀ। ਉਨਾਂ ਕਿਹਾ ਕਿ ਬਟਾਲਾ ਦੇ ਬੱਸ ਅੱਡੇ ਤੋਂ ਰੋਜ਼ਾਨਾਂ 1500 ਦੇ ਕਰੀਬ ਬੱਸਾਂ ਇਨ-ਆਉਟ ਹੁੰਦੀਆਂ ਹਨ ਜੋ ਕਿ ਸੂਬੇ ਦੇ ਵੱਡੇ ਬੱਸ ਅੱਡਿਆਂ ਵਿਚੋਂ ਇੱਕ ਹੈ।

ਸ. ਚੀਮਾ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਲਈ ਜਗਾ ਦੀ ਚੋਣ ਵੇਲੇ ਲੋਕਾਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇਗਾ ਤਾਂ ਜੋ ਓਥੇ ਲੋਕਾਂ ਦੀ ਪਹੁੰਚ ਅਸਾਨ ਹੋਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਥਾਂ ਦੀ ਚੋਣ ਕਰਕੇ ਬਟਾਲਾ ਸ਼ਹਿਰ ਵਿੱਚ ਆਧੁਨਿਕ ਸਹੂਲਤਾਂ ਵਾਲਾ ਬੱਸ ਸਟੈਂਡ ਬਣਾ ਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਟਾਲਾ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਮੌਜੂਦਾ ਕੈਪਟਨ ਸਰਕਾਰ ਦੌਰਾਨ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION