27.1 C
Delhi
Saturday, May 4, 2024
spot_img
spot_img

ਬਜਟ ’ਤੇ ਬੋਲੇ ਸੁਨੀਲ ਜਾਖ਼ੜ: ਜੋ ਕਿਹਾ ਉਹ ਕੀਤਾ, ਕਾਂਗਰਸ ਸਰਕਾਰ ਨੇ ਆਪਣੇ ਸਾਰੇ ਵਾਅਦੇ ਕੀਤੇ

ਯੈੱਸ ਪੰਜਾਬ
ਚੰਡੀਗੜ, 8 ਮਾਰਚ, 2021 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਖਜਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਸੂਬੇ ਦੇ ਬਜਟ ਨੂੰ ਲੋਕਹਿੱਤ ਦਾ ਦਸਤਾਵੇਜ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜੋ ਕਿਹਾ ਉਹ ਕੀਤਾ ਗਿਆ ਹੈ ਅਤੇ ਅੱਜ ਪੇਸ਼ ਇਹ ਬਜਟ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।

ਸ੍ਰੀ ਜਾਖੜ ਨੇ ਕਿਹਾ ਕਿ ਅੱਜ ਜਦ ਕੌਮਾਂਤਰੀ ਪੱਧਰ ਤੇ ਕੋਵਿਡ ਕਾਰਨ ਅਤੇ ਦੇਸ਼ ਅੰਦਰ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਮੰਦੀ ਛਾਈ ਹੋਈ ਹੈ ਤਾਂ ਅਜਿਹੇ ਮੁਸਕਿਲ ਦੌਰ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਤਰਾਂ ਦਾ ਲੋਕ ਕਲਿਆਣਕਾਰੀ ਬਜਟ ਪੇਸ਼ ਕਰਕੇ ਸਰਕਾਰ ਪ੍ਰਬੰਧਨ ਦੇ ਆਪਣੇ ਹੁਨਰ ਨੂੰ ਬਾਖੁਬੀ ਪ੍ਰਗਟਾਇਆ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਅਤੇ ਸਗੁਨ ਸਕੀਮ ਦੀ ਰਕਮ 51000 ਕਰਕੇ ਸਰਕਾਰ ਨੇ ਨਾ ਸਿਰਫ ਆਪਣੇ ਚੋਣ ਵਾਅਦੇ ਪੁਗਾਏ ਹਨ ਬਲਕਿ ਸਰਕਾਰ ਨੇ ਬਜੁਰਗਾਂ ਅਤੇ ਧੀਆਂ ਪ੍ਰਤੀ ਆਪਣੇ ਸਮਾਜਿਕ ਫਰਜਾਂ ਦੀ ਵੀ ਪੂਰਤੀ ਕੀਤੀ ਹੈ।

ਇਸੇ ਤਰਾਂ ਔਰਤਾਂ ਨੂੰ ਬੱਸ ਸਫਰ ਮੁਫ਼ਤ ਕਰਕੇ ਸਰਕਾਰ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਉਨਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਇਸੇ ਤਰਾਂ ਬੇਜਮੀਨੇ ਖੇਤ ਮਜਦੂਰਾਂ ਲਈ 526 ਕਰੋੜ ਰੁਪਏ ਰੱਖੇ ਗਏ ਹਨ। ਉਨਾਂ ਨੇ ਕਿਹਾ ਕਿ ਇਹ ਫੈਸਲੇ ਸਮਾਜ ਦੇ ਕਮਜੋਰ ਵਰਗਾਂ ਲਈ ਵੱਡੀ ਰਾਹਤ ਵਾਲੇ ਸਿੱਧ ਹੋਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION