36.7 C
Delhi
Friday, April 26, 2024
spot_img
spot_img

ਫਰੀਦਕੋਟ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਵਧੀਆ ਸਪਲਾਈ ਲਈ ਖਰਚ ਕੀਤੇ ਜਾ ਰਹੇ ਹਨ 10 ਕਰੋੜ ਰੁਪਏ: ਕੁਸ਼ਲਦੀਪ ਸਿੰਘ ਢਿੱਲੋਂ

ਯੈੱਸ ਪੰਜਾਬ
ਫਰੀਦਕੋਟ, 7 ਸਤੰਬਰ, 2021 –
ਨਗਰ ਕੌਸਲ ਫਰੀਦਕੋਟ ਅਧੀਨ ਆਉਂਦੇ ਵੱਖ ਵੱਖ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ 10 ਕਰੋੜ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਜਿਸ ਤਹਿਤ ਨਵੇਂ ਵਾਟਰ ਵਰਕਸ ਦੀ ਉਸਾਰੀ, ਪੁਰਾਣੀਆਂ ਦੀ ਸਮਰੱਥਾ ਵਿੱਚ ਵਾਧੇ ਤੋਂ ਇਲਾਵਾ ਬਹੁਤ ਚਿਰਾਂ ਤੋਂ ਪਾਈਆ ਪੁਰਾਣੀਆਂ ਪਾਣੀ ਸਪਲਾਈ ਵਾਲੀਆਂ ਪਾਈਪਾਂ ਦੀ ਜਗ੍ਹਾਂ ਤੇ ਨਵੀਆਂ ਪਾਈਪਾਂ ਪਾਉਣ ਆਦਿ ਦੇ ਕੰਮ ਜੰਗੀ ਪੱਧਰ ਤੇ ਜਾਰੀ ਹਨ।

ਇਹ ਜਾਣਕਾਰੀ ਫਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਨਿਊ ਕੈਟ ਰੋਡ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਨਵੀਆਂ ਪਾਈਪਾਂ ਪਾਉਣ ਅਤੇ ਇੰਟਰਲਾਕਿੰਗ ਦੇ ਕੰਮ ਦੀ ਸ਼ੁਰੂਆਤ ਮੌਕੇ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆ ਦਿੱਤੀ।

ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨਗਰ ਕੌਸਲ ਫਰੀਦਕੋਟ ਅਧੀਨ ਆਉਂਦੇ ਇਲਾਕਿਆਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ ਹਨ, ਜਿੰਨਾਂ ਵਿੱਚ ਇੰਟਰਲਾਕਿੰਗ, ਸੀਵਰੇਜ, ਪੀਣ ਵਾਲੇ ਪਾਣੀ ਦਾ ਸਪਲਾਈ,ਗਲੀਆਂ- ਨਾਲੀਆ, ਪਾਰਕਾਂ ਦੀ ਉਸਾਰੀ, ਧਰਮਸ਼ਾਲਾ ਦੀ ਉਸਾਰੀ/ਮੁਰੰਮਤ ਆਦਿ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਨਿਊ ਕੈਟ ਰੋਡ ਦੇ ਨਾਲ ਲਗਦੇ ਇਲਾਕਿਆ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਦੋਂ ਕਿ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਜੋ ਕਿ 4 ਤੋਂ 6 ਇੰਚ ਹਨ ਦੇ ਨਾਲ ਹੀ 12 ਇੰਚ ਹੋਰ ਨਵੀਆਂ ਪਾਈਪਾਂ ਪਾਈਆ ਜਾਣਗੀਆਂ ਜਿਸ ਨਾਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆਵੇਗੀ।

ਉਨ੍ਹਾਂ ਦੱਸਿਆ ਕਿ ਬਾਜੀਗਰ ਬਸਤੀ ਦੀ ਪਾਣੀ ਵਾਲੀ ਟੈਕੀ ਨੂੰ ਅਪਗ੍ਰੇਡ ਕਰਕੇ ਉਸ ਦੀ ਸਟੋਰੇਜ ਸਮਰੱਥਾ ਦੁੱਗਣੀ ਕੀਤੀ ਜਾਵੇਗੀ ਜਿਸ ਨਾਲ ਬਾਜੀਗਰ ਬਸਤੀ, ਸ਼ਹੀਦ ਬਲਵਿੰਦਰ ਸਿੰਘ ਨਗਰ, ਨਿਊ ਕੈਂਟ ਰੋਡ, ਮੁਹੱਲਾ ਮਾਹੀਖਾਨਾ ਦੀ ਸ਼ਾਹਬਾਜ਼ ਨਗਰ ਆਦਿ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਹੋਰ ਵਧੀਆ ਤੇ ਨਿਰਵਿਘਨ ਸਪਲਾਈ ਹੋਵੇਗੀ।

ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਰੀਦਕੋਟ ਨਿਵਾਸੀਆਂ ਨੂੰ ਇਕ ਨਵੇਂ ਰੂਪ ਵਿੱਚ ਸ਼ਹਿਰ ਮਿਲੇਗਾ ਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਸੀਵਰੇਜ, ਸੜਕਾਂ, ਪੀਣ ਵਾਲੇ ਪਾਣੀ, ਗਲੀਆਂ ਸਮੇਤ ਹੋਰ ਵਿਕਾਸ ਕਾਰਜਾਂ ਦੀਆਂ ਸਮੱਸਿਆਵਾ ਪੱਕੇ ਤੌਰ ਤੇ ਦੂਰ ਹੋਣਗੀਆਂ।

ਇਸ ਮੌਕੇ ਉਨ੍ਹਾਂ ਮੁਹੱਲਾ ਨਿਵਾਸੀਆਂ ਦੀਆਂ ਸਮੱਸਿਆਵਾ ਵੀ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਸ੍ਰੀ ਨਰਿੰਦਰ ਪਾਲ ਸਿੰਘ ਐਮ.ਸੀ., ਅਮਰ ਕੁਮਾਰ ਬਿੰਨੂ ਐਸ.ਡੀ.ਓ., ਰਤਨਜੋਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION