27.8 C
Delhi
Friday, May 3, 2024
spot_img
spot_img

ਪੰਜਾਬ ਯੂਨੀਵਰਸਿਟੀ ਵਿਵਾਦ: ਯੂਥ ਅਕਾਲੀ ਦਲ ਤੇ ਐਸ.ਓ.ਆਈ. ਨੇ ਕੈਂਪਸ ਦੇ ਅੰਦਰ ਲਾਇਆ ਵਿਸ਼ਾਲ ਧਰਨਾ

ਯੈੱਸ ਪੰਜਾਬ
ਚੰਡੀਗੜ੍ਹ, 12 ਜੁਲਾਈ, 2021:
ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈੇਸ਼ਨ ਆਫ ਇੰਡੀਆ (ਐਸ ਓ ਆਈ)ਦੇ ਕਾਰਕੁੰਨਾਂ ਵੱਲੋਂ ਅੱਜ ਇਥੇ ਪੰਜਾਬ ਯੂਨੀਵਰਸਿਟੀ ਵਿਚ ਵਿਸ਼ਾਲ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਪ੍ਰਸ਼ਾਸਕੀ ਸੁਧਾਰਾਂ ਬਾਰੇ ਉਚ ਪੱਧਰੀ ਕਮੇਟੀ ਦੀ ਰਿਪੋਰਟ ਤੁਰੰਤ ਵਾਪਸ ਲਈ ਜਾਵੇ ਅਤੇ ਇਹ ਭਰੋਸਾ ਦਿੱਤਾ ਜਾਵੇ ਕਿ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਪੰਜਾਬ ਦੇ ਕਿਸੇ ਵੀ ਕਾਲਜ ਦੀ ਮਾਨਤਾ ਖਤਮ ਨਹੀਂ ਕੀਤੀ ਜਾਵੇਗੀ। ਉਹਨਾਂ ਮੰਗ ਕੀਤੀ ਕਿ ਸੈਨੇਟ ਤੇ ਸਿੰਡੀਕੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ।

ਯੂਥ ਅਕਾਲੀ ਵਰਕਰਾਂ ਨੇ ਵਾਈਸ ਚਾਂਸਲਰ ਤੋਂ ਯੂਨੀਵਰਸਿਟੀ ਦੇ ਖੇਤਰੀ ਅਧਿਕਾਰ ਖੇਤਰ ਨਾਲ ਕੋਈ ਛੇੜਛਾੜ ਨਾ ਕੀਤੇ ਅਤੇ ਸੈਨੇਟ ਤੇ ਸਿੰਡੀਕੇਟ ਦੇ ਚੋਣਾਂ ਵਾਲੇ ਲੋਕਤੰਤਰੀ ਸਰੂਪ ਨਾਲ ਕੋਈ ਛੇੜਛਾੜਨਾ ਕੀਤੇ ਜਾਣ ਦਾ ਲਿਖਤੀ ਭਰੋਸਾ ਵੀ ਮੰਗਿਆ।

ਉਹਨਾਂ ਇਹ ਵੀ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਕ ਕੇਂਦਰੀ ਯੂਨੀਵਰਸਿਟੀ ਨਹੀਂ ਹੈ ਅਤੇ ਯੂਨੀਵਰਸਿਟੀ ਦੇ ਚਾਂਸਲਰ ਦਾ ਚਾਰਜ ਅੰਤਰਿਮ ਪ੍ਰਬੰਧਾਂ ਵਜੋਂ ਉਪ ਰਾਸ਼ਟਰਪਤੀ ਨੂੰ ਦਿੱਤਾ ਗਿਆ ਹੈ ਜੋ ਮੁੜ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਕਾਰਕੁੰਨਾਂ ਨੇ ਵਾਈਸ ਚਾਂਸਲਰ ਦੇ ਦਫਤਰ ਮੂਹਰੇ ਵਿਸ਼ਾਲ ਧਰਨਾ ਵੀ ਦਿੱਤਾ। ਉਹਨਾਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਜਿਹਨਾਂ ’ਤੇ ਪੰਜਾਬ ਯੂਨੀਵਰਸਿਟੀ ਬਚਾਉਣ ਲਈ ‘ਪੰਜਾਬ ਨਾਲ ਧੱਕਾ ਬੰਦ ਕਰੋ’ ਅਤੇ ‘ਸੰਘੀ ਵੀ ਸੀ ਮੁਰਦਾਬਾਦ’ ਦੇ ਨਾਅਰੇ ਲਿਖੇ ਹੋਏ ਸਨ।

ਯੂਥ ਅਕਾਲੀ ਦਲ ਦੀ ਅਗਵਾਈ ਪਰਮਬੰਸ ਸਿੰਘ ਰੋਮਾਣਾ ਨੇ ਕੀਤੀ ਜਦਕਿ ਐਸ ਓ ਆਈ ਦੇ ਸਰਪ੍ਰਸਤ ਭੀਮ ਵੜੈਚ ਤੇ ਪ੍ਰਧਾਨ ਰੋਬਿਨ ਬਰਾੜ, ਵਿੱਕੀ ਮਿੱਡੂਖੇੜਾ ਤੇ ਪੀ ਯੂ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਚੇਤਨ ਚੌਧਰੀ ਕਰ ਰਹੇ ਸਨ। ਇਹ ਧਰਨਾ ਉਸ ਵੇਲੇ ਖਤਮ ਹੋਇਆ ਜਦੋਂ ਯੂਨੀਵਰਸਿਟੀ ਦੇ ਡੀਨ, ਯੂਨੀਵਰਸਿਟੀ ਹਦਾਇਤਾਂ ਡਾ. ਵੀਆਰ ਸਿਨਹਾ ਅਤੇ ਡੀਨ ਵਿਦਿਆਰਥੀ ਭਲਾਈ ਡਾ. ਐਸ ਕੇ ਤੋਮਰ ਨੇ ਰੋਸ ਪ੍ਰਦਰਸ਼ਨ ਕਰ ਰਹੇ ਕਾਰਕੁੰਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿਵਾਈਸ ਚਾਂਸਲਰ ਭਾਜਪਾ ਤੇ ਆਰ ਐਸਐਸ ਦੇ ਏਜੰਡੇ ਮੁਤਾਬਕ ਕੰਮ ਕਰ ਰਿਹਾਹੈਤਾਂ ਜੋ ਸੈਨੇਟ ਤੇ ਸਿੰਡੀਕੇਟ ਨੂੰ ਨਕਾਰਾ ਕਰ ਕੇ ਨੌਜਵਾਨਾਂ ਦੇ ਮਨਾਂ ਨੂੰ ਪ੍ਰਭਾਵਤ ਕੀਤਾ ਜਾ ਸਕੇ। ਉਹਨਾਂ ਨੇ ਪੰਜਾਬੀਆਂਨੂੰ ਇਕ ਖਤਰਨਾਕ ਨੀਤੀ ਨੂੰ ਮਾਤ ਪਾਉਣ ਲਈ ਇਕਜੁੱਟ ਹੋ ਜਾਣ ਦਾ ਸੱਦਾ ਦਿੱਤਾ। ਉਹਨਾਂ ਨੇ ਕਾਂਗਰਸ ਤੇ ਆਪ ਨੁੰ ਪੁੱਛਿਆ ਕਿ ਉਹ ਪੰਜਾਬ ਦੀ ਪਛਾਣ ਨਾਲ ਸਬੰਧਤ ਮਾਮਲੇ ਵਿਚ ਚੁੱਪ ਕਿਉਂ ਹਨ।

ਉਹਨਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਯੂਨੀਵਰਸਿਟੀ ਦਾ ਮੌਜੂਦਾ ਸਰੂਪ ਬਣਾਈ ਰੱਖਣ ਤੇ ਆਰ ਐਸ ਐਸ ਮੁਤਾਬਕ ਨਾ ਬਦਲੇ ਜਾਣ ਦੀ ਲੜਾਈ ਦੀ ਅਗਵਾਈ ਕਰਨਗੇ।

ਸਰਦਾਰ ਰੋਮਾਣਾ ਨੇ ਲੇਖਕਾਂ ਤੇ ਗਾਇਕਾਂ ਸਮੇਤ ਵਿਚਾਰ ਘਾੜਿਆਂ ਨੁੰ ਤੇ ਐਨ ਆਰ ਆਈਜ਼ ਨੁੰ ਅਪੀਲ ਕੀਤੀ ਕਿ ਉਹ ‘ਪੀਰਾਂ’ ਤੇ ‘ਗੁਰੂਆਂ’ ਦੇ ਪੰਜਾਬ ਦਾ ਇਤਹਾਸ ‘ਨਿੱਕਰਧਾਰੀ’ ਬ੍ਰਿਗੇਡ ਵੱਲੋਂ ਮੁੜ ਨਾ ਲਿਖਿਆ ਜਾਣਾ ਯਕੀਨੀ ਬਣਾਉਣ ਵਾਸਤੇ ਇਕਜੁੱਟ ਹੋ ਜਾਣ। ਉਹਨਾਂ ਕਿਹਾ ਕਿ ਅਸੀਂ ਚੁੱਪ ਨਹੀਂ ਬੈਠ ਸਕਦੇ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਉਸਨੂੰ ਮੁਆਫ ਨਹੀਂ ਕਰਨਗੇ ਜੋ ਇਸ ਸਮੁੱਚੇ ਭਾਈਚਾਰੇ ਖਿਲਾਫ ਕੀਤੇ ਜਾ ਗਲਤ ਵਰਤਾਰੇ ਖਿਲਾਫ ਨਹੀਂ ਡਟੇਗਾ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਰਾਜ ਕੁਮਾਰ ਇਕ ਤੈਅ ਯੋਜਨਾ ਅਨੁਸਾਰ ਕੰਮ ਕਰ ਰਹੇ ਹਨ ਤੇ ਆਪਣੀ ਨਿਯੁਤੀ ਤੋਂ ਤੁਰੰਤ ਬਾਅਦ ਆਰ ਐਸ ਐਸ ਤੋਂ ਆਸ਼ੀਰਵਾਦ ਲੈਣ ਮਗਰੋਂ ਵੀ ਸੀ ਨੇ ਯੂਨੀਵਰਸਿਟੀ ਦੀਆਂ ਸਾਰੀਆਂ ਪ੍ਰਮੁੱਖ ਪੋਸਟਾਂ ’ਤੇ ਆਰ ਐਸ ਵਰਕਰ ਨਿਯੁਕਤ ਕਰ ਦਿੱਤੇ ਹਨ।

ਉਹਨਾਂ ਕਿਹਾ ਕਿ ਕਿਉਂਕਿ ਸੈਨੇਟ ਤੇ ਸਿੰਡੀਕੇਟ ਸਿਲੇਬਸ ਬਦਲਣ ਦੇ ਰਾਹ ਵਿਚ ਅੜਿਕਾ ਬਣ ਰਹੀਆਂ ਸਨ, ਇਸ ਲਈ ਉਹਨਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਚੋਣਾਂ ਹੀ ਨਹੀਂਕਰਵਾਈਆਂ ਗਈਆਂ। ਉਹਨਾਂ ਕਿਹਾ ਕਿ ਨਾਲ ਹੀ ਇਕ 11 ਮੈਂਬਰੀ ਉਚ ਤਾਕਤੀ ਕਮੇਟੀ ਬਣਾ ਦਿੱਤੀ ਗਈ ਤਾਂ ਜੋਆਰ ਐਸ ਐਸ ਲਾਬੀ ਦੀਆਂ ਹਦਾਇਤਾਂ ਅਨੁਸਾਰ ਸਿਫਾਰਸ਼ਾਂ ਕੀਤੀਆਂ ਜਾ ਸਕਣ।

ਯੂਥ ਅਕਾਲੀ ਦਲਦੇ ਪ੍ਰਧਾਨ ਨੇ ਕਿਹਾ ਕਿ ਉਚ ਤਾਕਤੀ ਕਮੇਟੀ ਵਿਚ ਸੈਨੇਟ ਜਾਂ ਸਿੰਡੀਕੇਟ ਦਾ ਇਕਵੀ ਮੈਂਬਰ ਸ਼ਾਮਲ ਨਹੀਂ ਕੀਤਾ ਗਿਆ ਤੇ ਇਸਨੇ ਯੂਨੀਵਰਸਿਟੀ ਦੇ ਖੇਤਰੀ ਅਧਿਕਾਰ ਖੇਤਰ ਨੁੰ ਸਿਰਫ ਮੁਹਾਲੀ ਨਗਰ ਨਿਗਮ ਦੀਆਂ ਹੱਦਾਂ ਤੱਕ ਤੈਅ ਕਰ ਦਿੱਤਾ। ਇਸਦਾ ਮਤਲਬ ਇਹ ਹੈ ਕਿ ਯੂਨੀਵਰਸਿਟੀ ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਹੁਸ਼ਿਆਰਪੁਰ ਤੇ ਮੋਗਾ ਜ਼ਿਲਿ੍ਹਆਂ ਦੇ ਕਾਲਜਾਂ ਦੀ ਮਾਨਤਾ ਖਤਮ ਕਰ ਨਾ ਚਾਹੁੰਦੀ ਹੈ।

ਕਮੇਟੀ ਨੇ ਚੁਣੀਆਂ ਹੋਈਆਂ ਸੈਨੇਟ ਤੇ ਸਿੰਡੀਕੇਟ ਦੀ ਥਾਂ ਡੰਮੀ ਸੰਸਥਾਵਾਂ ਬਣਾਉਣ ਦੀਤਜਵੀਜ਼ ਵੀ ਤਿਆਰ ਕਰ ਦਿੱਤੀ। ਸੈਨੇਟ ਬਾਰੇ ਨਵੀਂਤਜਵੀਜ਼ ਅਨੁਸਾਰ ਇਸਦੇ ਪੰਦਰਾਂ ਮੈਂਬਰ ਜੋ ਰਜਿਸਟਰਡ ਗਰੈਜੂਏਟ ਹਲਕਿਆਂ ਤੋਂ, ਉਹਨਾਂਦੀ ਥਾਂ ਹੁਣ ਇਸਦੇ ਸਿਰਫ ਚਾਰ ਮੈਂਬਰ ਹੋਣਗੇਤੇ ਉਹ ਵੀ ਵਾਈਸ ਚਾਂਸਲਰ ਵੱਲੋ ਨਿਯੁਕਤ ਕੀਤੇ ਜਾਣਗੇ।

ਇਸੇ ਤਰਕੇ ਸਿੰਡਕੇਟ ਜੋ ਕਿ ਯੂਨੀਵਰਸਿਟੀ ਦ ਫੈਸਲੇ ਲੈਣ ਵਾਲ ਸਰਵਉਚ ਸੰਸਥਾ ਸੀ, ਦੇ ਮੈਂਬਰਾਂ ਦੀ ਗਿਣਤੀ 18 ਤੋਂ ਘਟਾ ਕੇ 13 ਕਰ ਦਿੱਤੀ ਗਈ ਹੈ ਤੇ ਇਹਨਾਂ ਵਿਚੋਂ ਵੀ 10 ਨਾਮਜ਼ਦ ਮੈਂਬਰ ਤੇ 3 ਐਕਸ ਆਫੀਸ਼ੀਓ ਮੈਂਬਰ ਹੋਣਗੇ। ਇਸ ਵੇਲੇ ਸਾਰੇ 18 ਮੈਂਬਰਾਂਦੀ ਚੋਣ ਕੀਤੀ ਜਾਂਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION