42.8 C
Delhi
Sunday, May 19, 2024
spot_img
spot_img

ਪੰਜਾਬ ਦੇ 15 ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ; ਨਵੇਂ ‘ਕਪਤਾਨ’ ਚੰਨੀ ਦੀ ਟੀਮ ’ਚ 6 ਨਵੇਂ ਚਿਹਰੇ ਸ਼ਾਮਲ

ਯੈੱਸ ਪੰਜਾਬ
ਚੰਡੀਗੜ੍ਹ, 26 ਸਤੰਬਰ, 2021:
ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਜਿਸ ਤਹਿਤ ਰਾਜ ਦੇ 15 ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਸ: ਸੁਖ਼ਜਿੰਦਰ ਸਿੰਘ ਰੰਧਾਵਾ ਅਤੇ ਸ੍ਰੀ ਉ.ਪੀ.ਸੋਨੀ ਨੇ ਸੋਮਵਾਰ ਨੂੰ ਸਹੁੰ ਚੁੱਕੀ ਸੀ।

ਐਤਵਾਰ ਨੂੰ ਸਹੁੰ ਚੁੱਕਣ ਵਾਲੇ 15 ਕੈਬਨਿਟ ਮੰਤਰੀਆਂ ਵਿੱਚ 6 ਨਵੇਂ ਚਿਹਰੇ ਸ਼ਾਮਲ ਹਨ ਜਦਕਿ ਪਹਿਲਾਂ ਹੀ ਕਾਂਗਰਸ ਸਰਕਾਰ ਦਾ ਹਿੱਸਾ ਰਹੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਮੁੜ ਸਹੁੰ ਚੁੱਕ ਕੇ ਕੈਬਨਿਟ ਵਿੱਚ ਸ਼ਾਮਲ ਹੋਏ ਹਨ।

ਪਿਛਲੀ ਕੈਬਨਿਟ ਵਿੱਚੋਂ ਦੋ ਮਹਿਲਾ ਮੰਤਰੀਆਂ ਸ੍ਰੀਮਤੀ ਰਜ਼ੀਆ ਸੁÑਲਤਾਨਾ ਅਤੇ ਸ੍ਰੀਮਤੀ ਅਰੁਣਾ ਚੌਧਰੀ ਨੇ ਮੁੜ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 15 ਕੈਬਨਿਟ ਮੰਤਰੀਆਂ ਨੂੰ ਰਾਜ ਭਵਨ ਦੇ ਲਾਅਨ ਵਿੱਚ ਕੀਤੇ ਗਏ ਸਮਾਗਮ ਦੌਰਾਨ ਸਹੁੰ ਚੁਕਾਈ।

ਜਲੰਧਰ ਛਾਉਣੀ ਤੋਂ ਦੋ ਵਾਰ ਜਿੱਤ ਕੇ ਵਿਧਾਇਕ ਚੁਣੇ ਗਏ ਸ: ਪਰਗਟ ਸਿੰਘ, ਗਿੱਦੜਬਾਹਾ ਦੇ ਵਿਧਾਇਕ ਸ:ਅਮਰਿੰਦਰ Çੰਸਘ ਰਾਜਾ ਵੜਿੰਗ, ਖੰਨਾ ਦੇ ਵਿਧਾਇਕ ਸ: ਗੁਰਪ੍ਰੀਤ ਸਿੰਘ ਕੋਟਲੀ, ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਅਤੇ ਤੀਜੀ ਵਾਰ ਅੰਮ੍ਰਿਸਰ ਪੱਛਮੀ ਤੋਂ ਚੁਣੇ ਗਏ ਸ੍ਰੀ ਰਾਜ ਕੁਮਾਰ ਵੇਰਕਾ ਅਤੇ ਟਾਂਡਾ ਉੜਮੁੜ ਦੇ ਵਿਧਾਇਕ ਸ: ਸੰਗਤ ਸਿੰ ਗਿਲਜੀਆਂ ਸ: ਚੰਨੀ ਦੀ ਕੈਬਨਿਟ ਵਿੱਚ ਪਹਿਲੀ ਵਾਰ ਮੰਤਰੀ ਬਣਨ ਵਾਲੇ ਨਵੇਂ ਚਿਹਰੇ ਹਨ।

ਸ੍ਰੀ ਵੇਰਕਾ ਵਾਲੀਮਕ ਭਾਈਚਾਰੇ ਤੋਂ ਆਉਂਦੇ ਹਨ ਜਦਕਿ ਸ: ਗਿਲਜੀਆਂ ਪੱਛੜੀਆਂ ਸ਼ੇ੍ਰਣੀਆਂ ਵਿੱਚੋਂ ਹਨ। ਬਾਕੀ ਨਵੇਂ ਮੰਤਰੀ ਜਟ ਸਿੱਖ ਭਾਈਚਾਰੇ ਨਾਲ ਸੰਬੰਧਤ ਹਨ।

ਕਲ੍ਹ ਤਕ ਕੈਬਨਿਟ ਦੀ ਸੂਚੀ ਵਿੱਚ ਸ਼ਾਮਲ ਮੰਨੇ ਜਾ ਰਹੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਅਤੇ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਪ੍ਰਧਾਨ ਸ: ਕੁਲਜੀਤ ਸਿੰਘ ਨਾਗਰਾ ਦਾ ਨਾਂਅ ਅੰਤਲੇ ਸਮੇਂ ਕੱਟ ਦਿੱਤੇ ਜਾਣ ਅਤੇ ਸ: ਰਣਦੀਪ ਸਿੰਘ ਨਾਭਾ ਦਾ ਨਾਂਅ ਸ਼ਾਮਲ ਕਰ ਲਏ ਜਾਣ ਦੀ ਖ਼ਬਰ ਹੈ। ਹਾਲਾਂਕਿ ਸ:ਨਾਗਰਾ ਸ੍ਰੀ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਹਨ ਪਰ ਇਹ ਸਮਝਿਆ ਜਾਂਦਾ ਹੈ ਕਿ ਕਾਕਾ ਰਣਦੀਪ ਸਿੰਘ ਨੂੂੰ ਮੰਤਰੀ ਬਣਾਉਣ ਲਈ ਪਏ ਦਬਾਅ ਦੇ ਬਾਅਦ ਸ: ਨਾਗਰਾ ਨੂੰ ਮਨਾ ਲਿਆ ਗਿਆ ਹੋਵੇਗਾ।

ਜ਼ਿਕਰਯੋਗ ਹੈ ਕਿ ਪਹਿਲਾਂ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਸ: ਨਾਗਰਾ ਅਤੇ ਮੰਤਰੀ ਬਣੇ ਸ: ਗਿਲਜੀਆਂ ਦੋਵੇਂ ਹੀ ਕੁਝ ਸਮਾਂ ਪਹਿਲਾਂ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਪ੍ਰਧਾਨ ਬਣਾਏ ਗਏ ਸਨ।

ਉਲੰਪੀਅਨ ਸ: ਪਰਗਟ ਸਿੰਘ ਜੋ ਭਾਰਤੀ ਹਾਕੀ ਦੇ ਕਪਤਾਨ ਰਹੇ ਅਤੇ ਅਕਾਲੀ ਦਲ ਰਾਹੀਂ ਰਾਜਨੀਤੀ ਵਿੱਚ ਆਏ ਸਨ ਨੇ ਪਹਿਲੀ ਵਾਰ ਜਲੰਧਰ ਛਾਉਣੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆਉਣ ਮਗਰੋਂ ਮੁੜ ਕਾਂਗਰਸ ਟਿਕਟ ’ਤੇ ਵੀ ਜੇਤੂ ਰਹੇ ਸਨ। ਉਹਨਾਂ ਨੂੰ ਵੀ ਸ: ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪਰੰਤ ਪਾਰਟੀ ਦੇ ਜਨਰਲ ਸਕੱਤਰ ਥਾਪਿਆ ਗਿਆ ਸੀ।

ਸ: ਗੁਰਕੀਰਤ ਸਿੰਘ ਕੋਟਲੀ 1992 ਤੋਂ 1995 ਤਕ ਰਾਜ ਦੇ ਮੁੱਖ ਮੰਤਰੀ ਰਹੇ ਸ:ਬੇਅੰਤ ਸਿੰਘ ਦੇ ਪੋਤੇ, ਸਾਬਕਾ ਮੰਤਰੀ ਸ: ਤੇਜ ਪ੍ਰਕਾਸ਼ ਸਿੰਘ ਦੇ ਬੇਟੇ ਅਤੇ ਲੁਧਿਆਣਾ ਤੋਂ ਐਮ.ਪੀ.ਸ: ਰਵਨੀਤ ਸਿੰਘ ਬਿੱਟੂ ਦੇ ਚਚੇਰੇ ਭਰਾ ਹਨ।

ਸ:ਰਾਜਾ ਵੜਿੰਗ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਹੋਣ ਦੇ ਨਾਲ ਨਾਲ ਗਿੱਦੜਬਾਹਾ ਤੋਂ ਵਿਧਾਇਕ ਹਨ ਅਤੇ ਬਠਿੰਡਾ ਤੋ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ਼ ਪਾਰਲੀਮੈਂਟ ਚੋਣ ਲੜ ਚੁੱਕੇ ਹਨ। ਸ੍ਰੀ ਰਾਜਾ ਵੜਿੰਗ ਸ੍ਰੀ ਰਾਹੁਲ ਗਾਂਧੀ ਦੇ ਕਰੀਬੀਆਂ ਵਿੱਚੋਂ ਗਿਣੇ ਜਾਂਦੇ ਹਨ ਅਤੇ ਉਹਨਾਂ ਨੇ ਹੀ 2012 ਵਿੱਚ ਕਾਂਗਰਸ ਟਿਕਟ ’ਤੇ ਚੋਣ ਲੜਦਿਆਂ ਸ: ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਬਾਹਾ ਤੋਂ ਹਰਾਇਆ ਸੀ ਜੋ ਕਿ ਮੌਜੂਦਾ ਕੈਬਨਿਟ ਵਿੱਚ ਵੀ ਸ਼ਾਮਲ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਸ਼ਾਮਲ ਰਹੇ 5 ਮੰਤਰੀਆਂ ਨੂੂੰ ਸ:ਚੰਨੀ ਦੀ ਕੈਬਨਿਟ ਵਿੱਚ ਥਾਂ ਨਹੀਂ ਮਿਲੀ। ਇਨ੍ਹਾਂ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ, ਸ: ਸਾਧੂ ਸਿੰਘ ਧਰਮਸੋਤ, ਸ: ਬਲਬੀਰ ਸਿੰਘ ਸਿੱਧੂ, ਸ: ਗੁਰਪ੍ਰੀਤ ਸਿੰਘ ਕਾਂਗੜ ਅਤੇ ਸ੍ਰੀ ਸੁੰਦਰ ਸ਼ਾਮ ਅਰੋੜਾ ਸ਼ਾਮਲ ਹਨ।

ਐਪਰ ਕੈਪਟਨ ਕੈਬਨਿਟ ਵਿੱਚ ਸ਼ਾਮਲ ਰਹੇ 6 ਵੇਰਾਂ ਚੁਣੇ ਵਿਧਾਇਕ ਸ੍ਰੀ ਬ੍ਰਹਮ ਮਹਿੰਦਰਾ, 5 ਵਾਰ ਦੇ ਵਿਧਾਇਕ ਸ: ਮਨਪੀ੍ਰਤ ਸਿੰਘ ਬਾਦਲ, ਚਾਰ ਵਾਰ ਦੇ ਵਿਧਾਇਕ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਤਿੰਨ ਵੇਰਾਂ ਵਿਧਾਇਕ ਬਣੇ ਸ੍ਰੀਮਤੀ ਅਰੁਨਾ ਚੌਧਰੀ, ਸ੍ਰੀਮਤੀ ਰਜ਼ੀਆ ਸੁਲਤਾਨਾ ਅਤੇ ਸ:ਸੁਖ਼ਬਿੰਦਰ ਸਿੰਘ ਸਰਕਾਰੀਆ, ਦੋ ਵਾਰ ਵਿਧਾਇਕ ਬਣੇ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਾਬਕਾ ਐਮ.ਪੀ. ਸ੍ਰੀ ਵਿਜੇ ਇੰਦਰ ਸਿੰਗਲਾ ਸ਼ਾਮਲ ਹਨ।

ਸ੍ਰੀ ਬ੍ਰਹਮ ਮਹਿੰਦਰਾ ਅਤੇ ਸ੍ਰੀ ਆਸ਼ੂ ਰਾ ਦੇ ਹਿੰਦੂ ਚਿਹਰਿਆਂ ਵਿੱਚ ਹਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸਮਝੇ ਜਾਂਦੇ ਹਨ।

6 ਵਿਧਾਇਕਾਂ ਦੇ ਮੁਖ਼ਰ ਵਿਰੋਧ ਦੇ ਬਾਵਜੂਦ ਸਾਬਕਾ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ 4 ਸਾਲਾਂ ਬਾਅਦ ਮੁੜ ਕੈਬਨਿਟ ਵਿੱਚ ਵਾਪਸੀ ਕੀਤੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION