40.1 C
Delhi
Saturday, May 4, 2024
spot_img
spot_img

ਪੰਜਾਬ ਦੇ ਹਰਿਆਣਾ ਦੇ ਨਾਲ ਲਗਦੇ ਜ਼ਿਲਿਆਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਲਈ 30 ਅਕਤੂਬਰ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

ਯੈੱਸ ਪੰਜਾਬ
ਚੰਡੀਗੜ, 29 ਅਕਤੂਬਰ, 2021 –
ਪੰਜਾਬ ਰਾਜ ਵਿੱਚ ਸਥਿਤ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਜੋ ਕਿ ਹਰਿਆਣਾ ਦੇ ਵੋਟਰ ਹਨ, ਨੂੰ ਹਰਿਆਣਾ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਹਰਿਆਣਾ ਦੇ ਨਾਲ ਲੱਗਦੇ ਜ਼ਿਲਿਆਂ ਦੇ ਮਾਲ ਅਧਿਕਾਰ ਖੇਤਰ ਵਿੱਚ 30 ਅਕਤੂਬਰ, 2021 ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਇਹ ਜਾਣਕਾਰੀ ਕਿਰਤ ਵਿਭਾਗ ਦੇ ਬੁਲਾਰੇ ਨੇ ਦਿੱਤੀ।

ਇਸ ਲਈ ਪੰਜਾਬ ਸੌਪਜ਼ ਐਂਡ ਕਮਰਸ਼ੀਅਲ ਅਸਟੈਬਲਿਸ਼ਮੈਂਟ ਐਕਟ, 1958 (1958 ਦਾ ਪੰਜਾਬ ਐਕਟ ਨੰ. 15) ਦੀ ਧਾਰਾ-10 ਦੀ ਉਪ-ਧਾਰਾ (1) ਦੇ ਦੂਜੇ ਪ੍ਰਾਵਧਾਨ ਤਹਿਤ ਪੰਜਾਬ ਵਿਚਲੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਜੋ ਹਰਿਆਣਾ ਦੇ ਵੋਟਰ ਹਨ, ਲਈ 30 ਅਕਤੂਬਰ, 2021 (ਸ਼ਨੀਵਾਰ) ਦੇ ਦਿਨ ਛੁੱਟੀ ਰਹੇਗੀ।

ਹਰਿਆਣਾ ਵਿੱਚ 46-ਏਲਨਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 30 ਅਕਤੂਬਰ, 2021 ਦੀ ਛੁੱਟੀ 31 ਅਕਤੂਬਰ, 2021 ਅਤੇ 6 ਨਵੰਬਰ, 2021 ਦਰਮਿਆਨ ਆਉਣ ਵਾਲੀ ਹਫਤਾਵਾਰੀ ਛੁੱਟੀ ਦੇ ਇਵਜ਼ ਵਿੱਚ ਨਹੀਂ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION