30.1 C
Delhi
Friday, April 26, 2024
spot_img
spot_img

ਪੰਜਾਬ ਦੇ ਪਾਣੀਆਂ ਤੇ ਚਰਚਾ ਲਈ ਹੋਈ ਮਹਾ ਪੰਚਾਇਤ – ਬੁੱਧੀਜੀਵੀ, ਸਮਾਜ ਸੇਵੀਆਂ ਨੇ ਪਾਣੀ ਦੀ ਬਚਤ ਬਾਰੇ ਵਿਚਾਰ ਵਟਾਂਦਰਾ ਕੀਤਾ

ਲੁਧਿਆਣਾ- 13 ਅਕਤੂਬਰ, 2019:

ਨੂੰ ਪੰਜਾਬੀ ਭਵਨ ਵਿਖੇ ਨੌਜਵਾਨਾਂ ਦੁਆਰਾ ਚਲਾਈ ਜਾ ਰਹੀਆਂ ਸੰਸਥਾ ਿੲਨੀਸ਼ੀਏਟਰਸ ਆਫ ਚੇਂਜ ਦੁਆਰਾ ਪੰਜਾਬ ਦੇ ਪਾਣੀਆਂ ਬਾਰੇ ਮਹਾਂ ਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੁੱਧੀਜੀਵੀਆਂ, ਸਮਾਜ ਸੇਵੀ ਅਤੇ ਯੁਵਾ ਨੇਤਾਵਾਂ ਨੇ ਨੌਜਵਾਨਾਂ ਨੂੰ ਪੰਜਾਬ ਦੇ ਪਾਣੀਆਂ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਚਰਚਾ ਕੀਤੀ ਕਿ ਪਾਣੀ ਕਿਵੇਂ ਬਚਾਇਆ ਜਾ ਸਕਦਾ ਹੈ।

ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਪਾਣੀ ਦੇ ਸੰਕਟ ਅਤੇ ਹੱਲਾਂ ਬਾਰੇ ਵਿਚਾਰ ਵਟਾਂਦਰੇ ਕੀਤਾ । ਬੁਲਾਰੇ ਡਾ: ਐਸ ਐਸ ਕੁੱਕਲ, ਡੀਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਉੱਘੇ ਲੇਖਕ ਅਤੇ ਸਮਾਜ ਸੇਵੀ ਜਸਵੰਤ ਸਿੰਘ ਜ਼ਫਰ, ਨੌਜਵਾਨ ਵਕੀਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਹਰਜੋਤ ਸਿੰਘ ਬੈਂਸ, ਆਈ ਟੀ ਮਾਹਰ ਜਸਕੀਰਤ ਸਿੰਘ, ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਅਤੇ ਸਮਾਜਿਕ ਕਾਰਕੁਨ ਅਮਨਦੀਪ ਸਿੰਘ ਵਲੋਂ ਲੋਕ ਨੂੰ ਸੰਬੋਧਨ ਕੀਤਾ ਗਿਆ ।

ਇਸ ਸਮਾਰੋਹ ਵਿਚ ਵੱਖ-ਵੱਖ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ, ਐਨ.ਜੀ.ਓਜ਼ ਦੇ ਮੈਂਬਰਾਂ ਅਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਨਿਟੀਏਟਰਜ਼ ਆਫ਼ ਚੇਂਜ (ਆਈ.ਓ.ਸੀ.) ਦੇ ਸੰਸਥਾਪਕ ਗੌਰਵਦੀਪ ਸਿੰਘ ਅਤੇ ਪ੍ਰਧਾਨ ਸਮਰਿੱਧੀ ਸ਼ਰਮਾ ਨੇ ਕਿਹਾ ਕਿ ਪਾਣੀ ਦੇ ਸੰਕਟ ਅਤੇ ਪਾਣੀ ਦੇ ਬਚਾਅ ਲਈ ਹੱਲ ਇਸ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੁਧੀਜੀਵੀਆਂ ਨੇ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਕੱਠ ਨੇ ਵਧੀਆ ਭਵਿੱਖ ਲਈ ਪਾਣੀ ਦੀ ਬਚਤ ਕਰਨ ਅਤੇ ਸਮਾਜ ਪ੍ਰਤੀ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ।

ਪੀਏਯੂ ਦੇ ਡੀਨ ਡਾ ਐਸ ਐਸ ਕੁੱਕਲ ਨੇ ਕਿਹਾ ਕਿ ਹਰੇਕ ਨੂੰ ਜ਼ਰੂਰਤਾਂ ਅਨੁਸਾਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਸਮੇ ਦੀ ਜਰੂਰਤ ਹੈ । ਲੋਕਾਂ ਨੂੰ ਪਾਣੀ ਦੇ ਰੀਸਾਈਕਲ ਲਈ ਵੀ ਯਤਨ ਕਰਨੇ ਚਾਹੀਦੇ ਹਨ ।

ਜਸਵੰਤ ਸਿੰਘ ਜ਼ਫਰ ਨੇ ਕਿਹਾ ਕਿ ਰਾਜ ਅਤੇ ਜ਼ਿਲ੍ਹੇ ਦੀ ਸਥਿਤੀ ਨੂੰ ਇਸ ਦੀਆਂ ਨਦੀਆਂ, ਨਹਿਰਾਂ ਤੋਂ ਪਛਾਣਿਆ ਜਾ ਸਕਦਾ ਹੈ। ਲੁਧਿਆਣਾ ਦਾ ਬੁੱਢਾ ਨਾਲਾ ਸ਼ਹਿਰ ਦੀ ਸਥਿਤੀ ਨੂੰ ਦਰਸਾਉਂਦਾ ਹੈ । ਸਾਨੂੰ ਕਿੱਸੇ ਵੀ ਮੁੱਦੇ ਦੇ ਹਾਲ ਲਈ ਸਰਕਾਰ ‘ਤੇ ਨਿਰਭਰ ਨਹੀਂ ਕਰਨਾ ਚਾਹੀਦਾ ਬਲਕਿ ਪਾਣੀ ਦੀ ਬਚਤ ਲਈ ਕੋਈ ਹੱਲ ਲੱਭਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ।

ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਨੌਜਵਾਨਾਂ ਨੂੰ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਦੇ ਇਤਿਹਾਸ ਅਤੇ ਇਸਦੀ ਮੌਜੂਦਾ ਸਥਿਤੀ ਅਤੇ ਸੁਪਰੀਮ ਕੋਰਟ ਵਿੱਚ ਪੈਂਡਿੰਗ ਕੇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਲੀਡਰਾਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਦੀ ਪ੍ਰਣਾਲੀ ਸਥਾਪਿਤ ਕਰਨੀ ਚਾਹੀਦੀ ਹੈ ਅਤੇ ਆਪਣੇ ਸਮਰਥਕਾਂ ਲਈ ਰੋਲ ਮਾਡਲ ਬਣਨਾ ਚਾਹੀਦਾ ਹੈ।

ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨੇ ਕਿਹਾ ਕਿ ਪੰਜਾਬ ਕੋਲ ਆਪਣੇ ਗਵਾਂਢੀ ਰਾਜਾਂ ਨਾਲ ਸਾਂਝਾ ਕਰਨ ਲਈ ਲੋੜੀਂਦਾ ਪਾਣੀ ਨਹੀਂ ਹੈ ਪਰ ਪੰਜਾਬ ਦਰਿਆਵਾਂ, ਡੈਮਾਂ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨਾਲ ਸਾਂਝਾ ਕੀਤਾ ਗਿਆ ਹੈ। ਸਮਾਜ ਸੇਵੀ ਅਮਨਦੀਪ ਸਿੰਘ ਬੈਂਸ ਨੇ ਵੀ ਪਾਣੀ ਦੇ ਸੰਕਟ ਨੂੰ ਖਤਮ ਕਰਨ ਦਾ ਹੱਲ ਲੱਭਣ ‘ਤੇ ਜ਼ੋਰ ਦਿੱਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION