35.6 C
Delhi
Sunday, April 28, 2024
spot_img
spot_img

ਪੰਜਾਬ ਦੇ ਉਦਯੋਗ ਮੰਤਰੀ ਗੁਰਕੀਤ ਕੋਟਲੀ ਨੇ ਪੀ.ਐਸ.ਆਈ.ਈ.ਸੀ.ਪਲਾਟ ਧਾਰਕਾਂ ਲਈ ‘ਜ਼ੀਰੋ ਪੀਰੀਅਡ’ ਦੀ ਮਿਆਦ ਵਧਾਈ

ਯੈੱਸ ਪੰਜਾਬ
ਚੰਡੀਗੜ, 1 ਜਨਵਰੀ, 2021 –
ਲਘੂ,ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਮਾਲਕਾਂ ਦੀ ਮੰਗ ਦੇ ਮੱਦੇਨਜ਼ਰ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਗੁਰਕਿਰਤ ਸਿੰਘ ਵਲੋਂ ਪੀਐਸਆਈਈਸੀ ਦੇ ਪਲਾਟ ਧਾਰਕਾਂ ਨੂੰ ਰਾਹਤ ਦਿੰਦਿਆਂ ਜ਼ੀਰੋ ਪੀਰੀਅਡ ਦੀ ਮਿਆਦ ਨੂੰ 16 ਸਤੰਬਰ,2021 ਤੋਂ 31 ਦਸੰਬਰ,2021 ਤੱਕ ਵਧਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਉਦਯੋਗਾਂ ਨੂੰ ਸਹੂਲਤ ਦੇਣ ਦੇ ਮੱਦੇਜ਼ਰ ਪੰਜਾਬ ਸਰਕਾਰ ਨੇ ਤੀਜੀ ਵਾਰ ਜੀਰੋ ਪੀਰੀਅਡ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਅਤੇ ਉਕਤ ਮਿਆਦ ਦੌਰਾਨ ਉਦਯੋਗਪਤੀਆਂ ਤੋਂ ਕੋਈ ਵਿਆਜ/ਜੁਰਮਾਨਾ ਨਹੀਂ ਵਸੂਲਿਆ ਜਾਵੇਗਾ। ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਦੇ ਸਿੱਟੇ ਵਜੋਂ ਆਈ ਮੰਦੀ ਕਾਰਨ, ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਪਲਾਟ ਧਾਰਕਾਂ ਨੂੰ 1 ਮਾਰਚ, 2020 ਤੋਂ 31 ਅਗਸਤ, 2020 ਅਤੇ 15 ਮਾਰਚ, 2021 ਤੋਂ 15 ਸਤੰਬਰ,2021 ਤੱਕ ਦੀ ਮਿਆਦ ਵਿੱਚ ਰਾਹਤ ਦਿੱਤੀ ਸੀ।

ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ, “ਪਿਛਲੇ ਸਾਲਾਂ ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਆਈ ਆਰਥਿਕ ਮੰਦੀ ਅਤੇ ਸਪਲਾਈ ਚੇਨ ਵਿੱਚ ਪੈਦਾ ਹੋਏ ਵਿਗਾੜ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪਲਾਟ ਧਾਰਕਾਂ ਨੂੰ ਰਾਹਤ ਦੀ ਪਹਿਲਾਂ ਤੋਂ ਨਿਰਧਾਰਤ ਕੀਤੀ ਮਿਤੀ 15 ਸਤੰਬਰ, 2021 ਨੂੰ 31 ਦਸੰਬਰ, 2021 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।“

ਇਸ ਦੌਰਾਨ, ਉਦਯੋਗ ਮੰਤਰੀ ਨੇ ਨੇੜਲੇ ਭਵਿੱਖ ਵਿੱਚ ਕੋਵਿਡ-19 ਕਾਰਨ ਮੁੜ ਅਜਿਹੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਰਾਹਤ ਦੀ ਮਿਆਦ ਹੋਰ ਵਧਾਉਣ ਦਾ ਵੀ ਭਰੋਸਾ ਦਿੱਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION