42.1 C
Delhi
Thursday, May 30, 2024
spot_img
spot_img
spot_img

ਪੰਜਾਬ ’ਚ 18 ਤੋਂ 44 ਸਾਲ ਦੇ ਉਸਾਰੀ ਕਾਮਿਆਂ ਨੂੰ 10 ਮਈ ਤੋਂ ਲਗਾਏ ਜਾਣਗੇ ਕੋਵਿਡ ਟੀਕੇ

ਯੈੱਸ ਪੰਜਾਬ
ਚੰਡੀਗੜ, 9 ਮਈ, 2021:
ਪੰਜਾਬ ਸਰਕਾਰ ਸੂਬੇ ਭਰ ਵਿਚ ਕੱਲ ਤੋਂ 18 ਤੋਂ 44 ਸਾਲ ਉਮਰ ਦੀ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਗਾਉਣ ਲਈ ਪੂਰੀ ਤਰਾਂ ਤਿਆਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਸਿਰਫ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ ਇਸ ਲਈ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਲਿਮ. ਨੂੰ 30 ਲੱਖ ਖੁਰਾਕਾਂ ਦਾ ਆਰਡਰ ਕਰ ਦਿੱਤਾ ਹੈ ਇਸ ਤਹਿਤ ਮਈ 2021 ਵਿਚ 18-44 ਸਾਲ ਉਮਰ ਵਰਗ ਲਈ 4.29 ਲੱਖ ਖੁਰਾਕਾਂ ਦੀ ਵੰਡ ਕੀਤੀ ਜਾਵੇਗੀ ।

ਸ. ਸਿੱਧੂ ਨੇ ਕਿਹਾ ਕਿ ਟੀਕਾ ਮਾਹਰ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਮਈ ਵਿੱਚ ਉਪਲਬਧ ਖੁਰਾਕਾਂ ਦੀ ਵੰਡ ਲਈ ਪ੍ਰਾਇਵੇਟ ਖੇਤਰ ਅਤੇ ਹੋਰ ਸਰੋਤਾਂ ਦੀ ਭਾਈਵਾਲੀ ਨਾਲ ਖੁਰਾਕਾਂ ਦੀ ਮੰਗ ਦੀ ਪੂਰਤੀ ਕੀਤੀ ਜਾਵੇ। ਸਹਿ-ਰੋਗਾਂ ਨਾਲ ਪੀੜਤ ਵਿਅਕਤੀਆਂ ਨੂੰ ਗੰਭੀਰ ਬਿਮਾਰੀ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ ਅਤੇ ਇਸ ਲਈ ਅਗਲੇ ਪੜਾਅ ਵਿਚ 70 ਫੀਸਦ ਖੁਰਾਕਾਂ ਇਸ ਸਮੂਹ ਲਈ ਨਿਰਧਾਰਤ ਕੀਤੀ ਗਈਆਂ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਸਹਿ-ਰੋਗਾਂ ਦੀ ਸੂਚੀ ਪਹਿਲਾਂ ਭਾਰਤ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਹੈ ਪਰ ਇਲਾਜ ਕਰਨ ਵਾਲੇ ਡਾਕਟਰ ਦੁਆਰਾ ਮੋਟਾਪਾ (ਬੀਐਮਆਈ> 30), ਵਿਕਲਾਂਗਤਾ (ਜਿਵੇਂ ਕਿ ਰੀੜ ਦੀ ਹੱਡੀ ਦੀ ਸੱਟ) ਅਤੇ ਜ਼ਿਆਦਾ ਸਹਿ-ਰੋਗਾਂ ਨੂੰ ਸ਼ਾਮਲ ਕਰਨ ਕੀਤਾ ਜਾਵੇਗਾ।

ਕੁਝ ਆਬਾਦੀ ਦੇ ਉੱਚ ਜੋਖਮ ਵਾਲੇ ਸਮੂਹਾਂ ਵੱਲ ਇਸ਼ਾਰਾ ਕਰਦਿਆਂ ਉਹਨਾਂ ਕਿਹਾ ਕਿ ਕੁਝ ਕਿੱਤਿਆਂ ਵਿੱਚ ਦੂਜੇ ਵਿਅਕਤੀਆਂ ਨਾਲ ਵਧੇਰੇ ਗੱਲਬਾਤ ਕਰਨੀ ਪੈਂਦੀ ਹੈ ਜਿਸ ਨਾਲ ਉਹਨਾਂ ਨੂੰ ਲਾਗ ਲਗਣ ਅਤੇ ਫੈਲਾਅ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ ਇਸ ਲਈ 30 ਫ਼ੀਸਦੀ ਖੁਰਾਕਾਂ ਇਸ ਸਮੂਹ ਲਈ ਨਿਰਧਾਰਤ ਕੀਤੀਆਂ ਜਾਣ ।

ਇਸ ਸਬੰਧੀ ਰਣਨੀਤੀ ਵਿੱਚ ਜੋਖਮ ਵਾਲੇ ਪੇਸ਼ੇਵਰਾਂ ਦੀ ਸੂਚੀ ਪਹਿਲਾਂ ਹੀ ਪੇਸ਼ ਕੀਤੀ ਜਾ ਚੁੱਕੀ ਹੈ ਪਰ ਮਈ 2021 ਲਈ ਸਿਰਫ ਉੱਚ ਜੋਖਮ ਵਾਲੀਆਂ ਤਿੰਨ ਸ੍ਰੇਣੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ ਜਿਹਨਾਂ ਵਿੱਚ ਸਰਕਾਰੀ ਕਰਮਚਾਰੀ, ਉਸਾਰੀ ਕਾਮੇ, ਅਧਿਆਪਕ ਅਤੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਹੋਰ ਕਰਮਚਾਰੀ ਸ਼ਾਮਲ ਹਨ।

ਜਿਲਿਆਂ ਵਿੱਚ ਟੀਕਿਆਂ ਦੀ ਵੰਡ ਲਈ ਬਣਾਈ ਰਣਨੀਤੀ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਜਿਲੇ ਨੂੰ ਅਬਾਦੀ , ਮੌਤ ਦਰ ਅਤੇ ਘਣਤਾ ਦੇ ਅਧਾਰ ’ਤੇ 3 ਜੋਨਾਂ : ਏ, ਬੀ ਅਤੇ ਸੀ ਵਿੱਚ ਵੰਡਿਆ ਗਿਆ ਹੈ ਜਿਹਨਾਂ ਨੂੰ 50 ਫੀਸਦ, 30 ਫੀਸਦ ਅਤ 20 ਫੀਸਦ ਅਲਾਟਮੈਂਟ ਨਿਰਧਾਰਤ ਕੀਤੀ ਗਈ ਹੈ।

ਮਾਹਰ ਕਮੇਟੀ ਵਲੋਂ ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਇਨਾਂ ਜੋਨਾਂ ਵਿੱਚ ਟੀਕਾਕਰਨ ਮੁੱਖ ਸ਼ਹਿਰੀ ਕੇਂਦਰਾਂ ਤੱਕ ਸੀਮਿਤ ਰੱਖਿਆ ਜਾਵੇ ਅਤੇ ਜੋਨ ਏ ਅਤੇ ਬੀ ਦੇ ਸ਼ਹਿਰੀ ਖੇਤਰਾਂ ਦੀ ਅਬਾਦੀ ਦੇ ਅਨੁਪਾਤ ਅਨੁਸਾਰ ਹੀ ਵੰਡ ਕੀਤੀ ਜਾਵੇ। ਜੋਨ ਸੀ ਲਈ ਉਹ ਹਰੇਕ ਜ਼ਿਲੇ ਵਿੱਚ ਬਰਾਬਰ ਵੰਡ ਦੀ ਸਿਫਾਰਸ਼ ਕਰਦੇ ਹਨ। ਜਦੋਂ ਹੋਰ ਖੁਰਾਕਾਂ ਉਪਲਬਧ ਹੁੰਦੀਆਂ ਹਨ ਜਾਂ ਮਹਾਂਮਾਰੀ ਦੇ ਹਾਲਾਤ ਬਦਲਦੇ ਹਨ, ਤਾਂ ਤਰਜੀਹੀ ਢਾਂਚੇ ਨੂੰ ਬਦਲਿਆ ਜਾ ਸਕਦਾ ਹੈ।

ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਕੋਵੀਸ਼ੀਲਡ ਅਤੇ ਕੋਵਿਡ ਸਬੰਧੀ ਹੋਰ ਟੀਕੇ ਲਗਾਉਣ ਲਈ ਅਤੇ ਇਸ ਸਬੰਧੀ ਨਵੀਂ ਰਣਨੀਤੀ ਬਣਾਉਣ ਲਈ ਕੌਮੀ ਅਤੇ ਕੌਮਾਂਤਰੀ ਟੀਕਾ ਮਾਹਰਾਂ ਨਾਲ ਸਲਾਹ- ਮਸ਼ਵਰਾ ਕੀਤਾ ਜਾਵੇਗਾ ਤਾਂ ਜੋ ਕੌਮਾਂਤਰੀ ਤਜਰਬੇ ਨਾਲ ਵੱਡੀ ਅਬਾਦੀ ਨੂੰ ਟੀਕੇ ਦਾ ਲਾਭ ਦਿੱਤਾ ਜਾ ਸਕੇ ।

ਉਨਾਂ ਕਿਹਾ ਕਿ ਰਾਜ ਸਰਕਾਰ ਤਰਜੀਹੀ ਸਮੂਹਾਂ, ਸਹਿ ਬਿਮਾਰੀਆਂ ਵਾਲੇ ਵਿਅਕਤੀਆਂ ਅਤੇ ਆਮ ਲੋਕਾਂ ਲਈ ਟੀਕੇ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਪਹਿਲਾਂ ਹੀ ਇੱਕ ਯੋਜਨਾ ਤਿਆਰ ਕਰ ਰਹੀ ਹੈ। ਇਹ ਬਿਮਾਰੀ ਤੇ ਕਾਬੂ ਪਾਉਣ ਸਬੰਧੀ ਹੋਰ ਯਤਨਾਂ ਨੂੰ ਤਿਆਰ ਕਰਨ ਵਿਚ ਮਹੱਤਵਪੂਰਣ ਸਾਬਿਤ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION