25.1 C
Delhi
Friday, May 3, 2024
spot_img
spot_img

ਪੰਜਾਬ ਚ ਕਾਂਗਰਸ ਖੁਦ ਇਕਜੁੱਟ ਨਹੀਂ ਸੂਬੇ ਨੂੰ ਕਿਸ ਤਰ੍ਹਾਂ ਕਰੇਗੀ ਇਕਜੁੱਟ: ਗੜ੍ਹੀ

ਯੈੱਸ ਪੰਜਾਬ
ਚੰਡੀਗਡ਼੍ਹ, 27 ਜਨਵਰੀ, 2022 –
ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਜ਼ਰੂਰ ਹੋਏ ਪਰ ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਜਿਨ੍ਹਾਂ ਚ ਕਈ ਸੰਸਦ ਮੈਂਬਰ ਸ਼ਾਮਲ ਸਨ ਦਾ ਮੌਜੂਦ ਨਾ ਹੋਣਾ ਪੰਜਾਬ ਕਾਂਗਰਸ ਚ ਵੱਡੀ ਫੁੱਟ ਨੂੰ ਜ਼ਾਹਰ ਕਰਦਾ ਹੈ l

ਇਸ ਗੱਲ ਦਾ ਪ੍ਰਗਟਾਵਾ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਕੀਤਾ l ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਅੈਲਾਨਣ ਦੀਅਾਂ ਕੋਸ਼ਿਸ਼ਾਂ ਕਰਦੇ ਨਜਰ ਆਏ l

ਉਨ੍ਹਾਂ ਕਿਹਾ ਕਿ ਜੋ ਕਾਂਗਰਸ ਪਾਰਟੀ ਖੁਦ ਇਕਜੁੱਟ ਨਹੀਂ ਉਹ ਪੰਜਾਬ ਨੂੰ ਕਿਸ ਤਰ੍ਹਾਂ ਇੱਕਜੁਟ ਕਰ ਸਕੇਗੀ l ਬਸਪਾ ਪ੍ਰਧਾਨ ਨੇ ਕਿਹਾ ਕਿ ਸੂਬੇ ਚ ਅਕਾਲੀ ਬਸਪਾ ਗੱਠਜੋੜ ਹੀ ਏਕਤਾ ਅਤੇ ਅਖੰਡਤਾ ਨਾਲ ਪੰਜਾਬ ਨੂੰ ਅੱਗੇ ਲਿਆ ਸਕਦਾ ਹੈ ਬਾਕੀ ਪਾਰਟੀਆਂ ਸਿਰਫ਼ ਆਪਣੀ ਆਪਸੀ ਫੁੱਟ ਵਿੱਚ ਹੀ ਰੁੱਝੀਆਂ ਹੋਈਆਂ ਹਨ l

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION