35.1 C
Delhi
Friday, May 3, 2024
spot_img
spot_img

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਮੁੱਲਾਂਪੁਰ ਦੇ ਨਵੇਂ ਸਟੇਡੀਅਮ ਦਾ ਨਾਂਅ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕੇਟ ਸਟੇਡੀਅਮ ਰੱਖਣ ਦਾ ਫ਼ੈਸਲਾ

ਯੈੱਸ ਪੰਜਾਬ
28 ਮਾਰਚ 2021
ਪੰਜਾਬ ਕਿ੍ਰਕਟ ਐਸੋਸੀਏਸ਼ਨ ( ਪੀਸੀਏ) ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਦਾ ਅੱਜ ਆਈ.ਐਸ ਬਿੰਦਰਾ ਸਟੇਡੀਅਮ ਸੈਕਟਰ 63 ਮੁਹਾਲੀ ਵਿਖੇ ਆਯੋਜਨ ਕੀਤਾ ਗਿਆ । ਇਸ ਮੀਟਿੰਗ ਦਾ ਆਯੋਜਨ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦਾ ਪੂਰੀ ਤਰਾਂ ਨਾਲ ਪਾਲਣ ਕਰਦਿਆਂ ਕੀਤਾ ਗਿਆ।

ਮੀਟਿੰਗ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਪ੍ਰਧਾਨਗੀ ਚ ਕੀਤਾ ਗਿਆ।

ਜਨਰਲ ਬਾਡੀ ਦੀ ਮੀਟਿੰਗ ਵਿਚ ਮੁੱਲਾਂਪੁਰ ਸਥਿਤ ਪੀਸੀਏ ਦੇ ਨਵੇਂ ਕਿ੍ਰਕਟ ਸਟੇਡੀਅਮ ਦਾ ਨਾਮ ਮਹਾਰਾਜਾ ਯਾਦਵਿੰਦਰ ਸਿੰਘ ਕਿ੍ਰਕਟ ਸਟੇਡੀਅਮ ਰੱਖਣ ਦਾ ਫੈਸਲਾ ਲਿਆ ਗਿਆ ।

ਇਸ ਫੈਸਲੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਗੁਪਤਾ ਨੇ ਕਿਹਾ ਕਿ ਇਹ ਮਹਾਨ ਸਨਮਾਨ ਹੈ ਅਤੇ ਅਸੀਂ ਰਾਇਲ ਪਟਿਆਲਾ ਪਰਿਵਾਰ ਨੂੰ ਨਵੇਂ ਸਟੇਡੀਅਮ ਦਾ ਨਾਮ ਮਹਾਰਾਜਾ ਯਾਦਵਿੰਦਰ ਸਿੰਘ ਕਿ੍ਰਕਟ ਸਟੇਡੀਅਮ ਦੇ ਰੂਪ ਵਿੱਚ ਪੀਸੀਏ ਨੂੰ ਮਨਜੂਰੀ ਦੇਣ ਲਈ ਸ਼ੁਕਰਗੁਜਾਰ ਹਾਂ। ਗੁਪਤਾ ਨੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਇੱਕ ਟੈਸਟ ਕਿ੍ਰਕਟਰ ਅਤੇ ਪ੍ਰਸ਼ਾਸਕ ਦੇ ਰੂਪ ਵਿੱਚ ਮਹਾਨ ਯੋਗਦਾਨ ਨੂੰ ਵੀ ਸਾਂਝਾ ਕੀਤਾ।

ਮੀਟਿੰਗ ਨੇ ਸਰਬਸੰਮਤੀ ਨਾਲ ਨਵੇਂ ਕਿ੍ਰਕਟ ਸਟੇਡੀਅਮ ਦੀ ਪਰਿਯੋਜਨਾ ਨੂੰ ਇਸ ਸਾਲ ਤੱਕ ਪੂਰਾ ਕਰਨ ਦਾ ਵੀ ਪ੍ਰਣ ਲਿਆ । ਇਸਦੇ ਲਈ ਐਸੋਸੀਏਸ਼ਨ ਦੇ ਪ੍ਰਧਾਨ ਦੀ ਪ੍ਰਧਾਨਗੀ ਵਿਚ ਇਕ ਨਵੀਂ ਸਟੇਡੀਅਮ ਕੰਸਟਰੱਕਸ਼ਨ ਕਮੇਟੀ ਦੇ ਗਠਨ ਦਾ ਵੀ ਫੈਸਲਾ ਕੀਤਾ ਗਿਆ।

ਕਮੇਟੀ ਵਿੱਚ ਐਸੋਸੀਏਸ਼ਨ ਅਤੇ ਹੋਰ ਅਹੁਦੇਦਾਰਾਂ ਦੇ ਇਲਾਵਾ ਆਰ ਐਸ ਸਚਦੇਵਾ ਨੂੰ ਕਨਵੀਨਰ ਮੈਂਬਰ ਨਿਯੁਕਤ ਕੀਤਾ ਗਿਆ। ਜਿਨਾਂ ਦੇ ਕੋਲ ਸਾਰੇ ਪ੍ਰਸ਼ਾਸਨਿਕ ਅਤੇ ਵਿੱਤੀ ਅਧਿਕਾਰ ਹੋਣਗੇ।

ਮੀਟਿੰਗ ਨੇ ਸਰਬਸੰਮਤੀ ਨਾਲ ਜਸਟਿਸ ਐਚ ਐਸ ਭੱਲਾ ਨੂੰ ਪੀਸੀਏ ਦਾ ਓਮਬਡਸਮੈਨ ਕੰਮ ਐਥਿਕਸ ਅਫਸਰ ਨਿਯੁਕਤ ਕਰਨ ਦੀ ਵੀ ਮਨਜੂਰੀ ਦਿੱਤੀ।

ਮੀਟਿੰਗ ਨੇ ਇਹ ਵੀ ਇਹ ਮਤਾ ਵੀ ਮਨਜੂਰ ਕਰ ਲਿਆ ਕੇ ਸਾਰੇ ਡਿਸਟਿ੍ਰਕ ਕਿ੍ਰਕਟ ਐਸੋਸੀਏਸ਼ਨ ਇੱਕ ਸਨਮਾਨ ਹਨ ਅਤੇ ਮਾਈਨਰ ਤੇ ਮੇਜਰ ਡਿਸਟਿ੍ਰਕ ਦੇ ਕੰਸੈਪਟ ਨੂੰ ਵੀ ਖਤਮ ਕਰਨ ਦਾ ਵੀ ਫੈਸਲਾ ਲਿਆ ਗਿਆ। ਮੀਟਿੰਗ ਨੇ ਪੀਸੀਏ ਦੇ ਪ੍ਰਧਾਨ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੇ ਪੱਧਰ ਤੇ ਕੀਤੀ ਗਈ ਫੇਰਬਦਲ ਕਰਨ ਲਈ ਪ੍ਰਸੰਸਾ ਕੀਤੀ।

ਇਸ ਤੋਂ ਇਲਾਵਾ ਮੀਟਿੰਗ ਨੇ ਮੈਬਰਾਂ ,ਸਿਲੈਕਟਰਾਂ, ਕੋਚਾਂ, ਅਧਿਕਾਰੀਆਂ ਅਤੇ ਹੋਰਾਂ ਲਈ ਨਵੇਂ ਟੀਏ, ਡੀਏ ਨਿਯਮਾਂ ਨੂੰ ਵੀ ਲਾਗੂ ਕਰਨ ਦੀ ਮਨਜੂਰੀ ਦਿੱਤੀ।

ਪੀਸੀਏ ਦੇ ਚੀਫ ਐਗਜੀਕਿਉੂਟਿਵ ਅਧਿਕਾਰੀ ਦੀਪਕ ਸ਼ਰਮਾ ਨੇ ਇਨਾਂ ਫੈਸਲਿਆਂ ਦਾ ਅਧਿਕਾਰਤ ਤੌਰ ਤੇ ਐਲਾਨ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION