30.1 C
Delhi
Friday, April 26, 2024
spot_img
spot_img

ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਵੀਸ਼ੀਲਡ ਦੀ ਦੂਜੀ ਡੋਜ਼ ਮਿੱਥੇ ਸਮੇਂ ਤੋਂ ਪਹਿਲਾਂ ਲਗਵਾਉਣ ਬਾਰੇ ਆਦੇਸ਼ ਜਾਰੀ: ਦੀਪਤੀ ਉੱਪਲ

ਯੈੱਸ ਪੰਜਾਬ
ਕਪੂਰਥਲਾ, 14 ਜੂਨ, 2021 –
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਹੈ ਕਿ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਨਿਰਧਾਰਿਤ ਸਮੇਂ (84) ਦਿਨ ਤੋਂ ਪਹਿਲਾਂ ਲਗਾਉਣ ਸਬੰਧੀ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀ ਤੇ ਖਿਡਾਰੀਆਂ ਵਲੋਂ ਕੁਝ ਸ਼ਰਤਾਂ ਸਹਿਤ ਕੋਵੀਸ਼ੀਲਡ ਦੀ ਦੂਜੀ ਡੋਜ਼ ਸਮੇਂ ਤੋਂ ਪਹਿਲਾਂ ਲਗਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦੇਸ਼ ਵਿਚ ਸਿੱਖਿਆ ਲਈ ਜਾਣ ਵਾਲੇ ਵਿਦਿਆਰਥੀ, ਵਿਦੇਸ਼ ਵਿਚ ਨੌਕਰੀ ਕਰਨ ਲਈ ਜਾਣ ਵਾਲੇ ਵਿਅਕਤੀ ਅਤੇ ਟੋਕੀਓ ਉਲੰਪਿਕ ਲਈ ਜਾਣ ਵਾਲੇ ਭਾਰਤੀ ਦਲ ਦੇ ਖਿਡਾਰੀ ਤੇ ਸਹਾਇਕ ਸਟਾਫ ਕੋਵੀਸ਼ੀਲ਼ਡ ਦੀ ਦੂਜੀ ਡੋਜ਼ ਮਿੱਥੇ ਸਮੇਂ ਤੋਂ ਪਹਿਲਾਂ ਲਗਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਕਪੂਰਥਲਾ ਜਿਲੇ ਵਿਚ ਇਸ ਸਬੰਧੀ ਮਨਜ਼ੂਰੀ ਲਈ ਸਾਰੇ ਐਸ.ਡੀ.ਐਮਜ਼ ਨੂੰ ਅਧਿਕਾਰਤ ਕੀਤਾ ਗਿਆ ਹੈ ਅਤੇ ਕੋਈ ਵੀ ਐਸ.ਐਮ.ਓ. ਕਿਸੇ ਵੀ ਵਿਅਕਤੀ ਨੂੰ ਕੋਵੀਸ਼ੀਲਡ ਦੀ ਵੈਕਸੀਨ ਦੀ ਦੂਜੀ ਡੋਜ਼ ਐਸ.ਡੀ.ਐਮ. ਦੀ ਮਨਜ਼ੂਰੀ ਤੋਂ ਬਿਨ੍ਹਾਂ ਨਹੀਂ ਲਗਾ ਸਕੇਗਾ।

ਐਸ.ਡੀ.ਐਮਜ਼ ਵਲੋਂ ਮਨਜ਼ੂਰੀ ਦੇਣ ਵੇਲੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਿਨੈਕਾਰ ਨੂੰ ਕੋਵੀਸ਼ੀਲਡ ਦੀ ਪਹਿਲੀ ਡੋਜ਼ ਲੱਗੀ ਨੂੰ 28 ਦਿਨ ਦਾ ਸਮਾਂ ਹੋ ਗਿਆ ਹੋਵੇ। ਇਸ ਤੋਂ ਇਲਾਵਾ ਉਸਦੇ ਵਿਦੇਸ਼ ਜਾਣ ਦੇ ਕਾਰਨ ਦੀ ਤਸਦੀਕ ਵੀ ਕੀਤੀ ਜਾਵੇਗੀ, ਜਿਸ ਸਬੰਧੀ ਲੋੜੀਂਦੇ ਦਸਤਾਵੇਜ਼ ਵੇਖੇ ਜਾਣਗੇ।

ਵਿਦੇਸ਼ ਪੜਨ ਜਾਣ ਵਾਲੇ ਵਿਦਿਆਰਥੀਆਂ ਲਈ ਦਾਖਲਾ ਆਫਰ, ਸਟੱਡੀ ਵੀਜ਼ਾ, ਨੌਕਰੀ ਵਾਲੇ ਲਈ ਇੰਟਰਵਿਊ ਕਾਲ ਜਾਂ ਪੱਤਰ ਆਦਿ ਅਤੇ ਟੋਕੀਓ ਉਲੰਪਿਕ ਲਈ ਭਾਗ ਲੈਣ ਬਾਰੇ ਨਾਮੀਨੇਸ਼ਨ ਦੇ ਦਸਤਾਵੇਜ਼ ਦੇਖੇ ਜਾ ਸਕਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION