ਯੈੱਸ ਪੰਜਾਬ
ਗੁਰਦਾਸਪੁਰ, 19 ਨਵੰਬਰ, 2021-
ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਨਰਿੰਦਰ ਮੋਦੀ ਵਲੋ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਨਾਲ ਕਿਸਾਨਾ ਦੀ ਵੱਡੀ ਜਿੱਤ ਹੋਈ ਹੈ । ਮੋਦੀ ਵਲੋ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋ ਪਹਿਲਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੋਲ ਕੇ ਅਤੇ ਅੱਜ ਗੁਰਪੁਰਬ ਵਾਲੇ ਦਿਨ ਤਿੰਨੇ ਖੇਤੀ ਕਾਨੁੰਨ ਨੁੰ ਰੱਦ ਕਰਨ ਦੀ ਪਹਿਲ ਕਦਮੀ ਨਾਲ ਕਿਸਾਨੀ ਮਸਲਿਆ ਦੇ ਹੱਲ ਦੀ ਇੱਕ ਚੰਗੀ ਸੁਰੂਆਤ ਹੈ ।
ਬਾਜਵਾ ਨੇ ਅੱਗੇ ਆਖਿਆ ਕਿ ਭਾਜਪਾ ਦੀ ਕੇਦਰ ਸਰਕਾਰ ਨੁੰ ਹੁਣ ਐਮੱ. ਐਸੱ.ਪੀ ਤੋ ਇਲਾਵਾ ਲੰਬੇ ਸਮੇ ਤੋ ਲਟਕ ਰਹੀਆ ਕਿਸਾਨਾ ਦੀਆ ਬਾਕੀ ਮੰਗਾਂ ਵੀ ਮੰਨ ਲੈਣੀਆ ਚਾਹੀਦੀਆ ਹਨ ਤਾਂ ਜੋ ਕਿਸਾਨ ਵੀ ਆਪਣੀ ਜਿੰਦਗੀ ਖੁਸ਼ਹਾਲੀ ਨਾਲ ਜੀਅ ਸਕਣ ।
ਬਾਜਵਾ ਨੇ ਆਖਿਆ ਕਿ 26 ਨਵੰਬਰ 2020 ਤੋ ਚਲ ਰਹੇ ਇਸ ਅੰਦੋਲਨ ਵਿੱਚ ਕਿਸਾਨਾ ਨੇ ਬਹੁਤ ਸਾਰੀਆ ਕਠਿਨਾਈਆ ਦਾ ਸਾਹਮਣਾ ਕੀਤਾ ਹੈ । ਪਿਛਲੇ ਇੱਕ ਸਾਲ ਤੋ ਕੜਾਕੇ ਦੀ ਠੰਡ , ਅੱਤ ਦੀ ਗਰਮੀ ਅਤੇ ਭਾਰੀ ਮੀਹਂ ਵਿੱਚ ਕਿਸਾਨ ਆਪਣੇ ਘਰ ਬਾਰ ਛੱਡ ਕੇ ਆਪਣੇ ਪਰਿਵਾਰਾ ਨਾਂਲ ਸਿੰਘੂ ਬਾਰਡਰ ਦੀਆ ਸੜਕਾ ਤੇ ਡਟੇ ਹੋਏ ਹਨ ਅਤੇ ਇਸ ਸਮੇ ਦੋਰਾਨ 700 ਤੋ ਵੱਧ ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਹਨ ।
ਕੇਦਰ ਸਰਕਾਰ ਨੂੰ ਉਹਨਾਂ ਸ਼ਹੀਦ ਹੋਏ ਕਿਸਾਨਾ ਦੇ ਪਰਿਵਾਰਾ ਨੁੰ ਇੱਕ ਇੱਕ ਕਰੋੜ ਰੁਪਿਆ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ