28.1 C
Delhi
Friday, April 26, 2024
spot_img
spot_img

ਪੇਂਡੂ ਖੇਤਰ ਦੀਆਂ ਆਰਥਿਕ ਤੌਰ ’ਤੇ ਗਰੀਬ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਆਜੀਵਿਕਾ ਮਿਸ਼ਨ: ਚੇਅਰਮੈਨ ਰਵੀਨੰਦਨ ਬਾਜਵਾ

ਬਟਾਲਾ, 9 ਦਸੰਬਰ, 2019:

ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਸੂਬੇ ਦੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਉਪਰ ਉਠਣ ਵਿਚ ਮਦਦ ਕਰਨਾ ਅਤੇ ਉਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ।

ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਕੀਮ ਅਧੀਨ ਪਿੰਡਾਂ ਦੀਆਂ ਅਤਿ ਗਰੀਬ ਅਤੇ ਗਰੀਬ ਔਰਤਾਂ ’ਤੇ ਆਧਾਰਿਤ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਹਨ।

ਇਨਾਂ ਗਰੁੱਪਾਂ ਨੂੰ ਪੰਜ ਸੂਤਰੀ ਪ੍ਰਣਾਲੀ ਜਿਵੇਂ ਹਫਤਾਵਰੀ ਮੀਟਿੰਗ, ਬੱਚਤ, ਆਪਸੀ ਲੈਣ-ਦੇਣ, ਕਰਜ਼ਾ ਵਾਪਸੀ, ਬੁੱਕ ਕੀਪਿੰਗ ਦਾ ਪਾਲਣਾ ਕਰਨਾ ਹੁੰਦਾ ਹੈ। ਸ. ਬਾਜਵਾ ਨੇ ਦੱਸਿਆ ਕਿ ਪੰਚ ਸੂਤਰ ਦੀ ਪਾਲਣਾ ਕਰਨ ਉਪਰੰਤ ਮਾਲੀ ਸਹਾਇਤਾ ਦੇ ਤੌਰ ’ਤੇ 15000 ਰੁਪਏ ਪ੍ਰਤੀ ਗਰੁੱਪ ਰਿਵਾਲਵਿੰਗ ਫੰਡ, 50,000-1,10,000 ਰੁਪਏ ਪ੍ਰਤੀ ਗਰੁੱਪ ਕਮਿਊਨਿਟੀ ਅਤੇ 35000 ਰੁਪਏ ਪ੍ਰਤੀ ਗ੍ਰਾਮ ਸੰਗਠਨ ਨੂੰ ਦਫਤਰ ਬਣਾਉਣ ਲਈ ਦਿੱਤੇ ਜਾਂਦੇ ਹਨ।

ਇਸ ਤੋਂ ਇਲਾਵਾ ਗਰੁੱਪਾਂ ਨੂੰ ਬੈਂਕਾਂ ਨਾਲ ਜੋੜ ਕੇ ਘੱਟ ਵਿਆਜ ’ਤੇ ਕਰਜਾ ਉਪਲੱਬਧ ਕਰਵਾਇਆ ਜਾਂਦਾ ਹੈ, ਜਿਸ ਨਾਲ ਇਨਾਂ ਗਰੁੱਪਾਂ ਦੇ ਮੈਂਬਰ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਜਿਵੇਂ ਕਿ ਬੱਚਿਆਂ ਦੀ ਪੜਾਈ, ਬਿਮਾਰੀ ਦਾ ਇਲਾਜ ਅਤੇ ਆਪਣੀ ਆਮਦਨ ਵਧਾਉਣ ਲਈ ਆਰਥਿਕ ਗਤੀਵਿਧੀਆਂ ਕਰ ਸਕਦੇ ਹਨ।

ਜ਼ਿਲਾ ਪ੍ਰੀਸ਼ਦ ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਨੇ ਅੱਗੇ ਦੱਸਿਆ ਕਿ ਮਿਸ਼ਨ ਆਜੀਵਿਕਾ ਅਧੀਨ ਔਰਤਾਂ ਨੂੰ ਕਿੱਤਾਮੁਖੀ ਬਣਾਉਣ ਲਈ ਸਿਖਲਾਈ ਵੀ ਦਿਵਾਈ ਜਾਂਦੀ ਹੈ ਅਤੇ ਸਿਖਲਾਈ ਉਪਰੰਤ ਗਰੱੁਪ ਮੈਂਬਰਾਂ ਵੱਲੋਂ ਸਮਾਨ ਤਿਆਰ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਲਗਾਏ ਜਾਣ ਵਾਲੇ ਸਰਸ, ਕਿਸਾਨ ਮੇਲਿਆਂ ਜਾਂ ਹੋਰ ਲੱਗਣ ਵਾਲੀਆਂ ਪ੍ਰਦਸ਼ਨੀਆਂ ਵਿੱਚ ਭਾਗ ਲਿਆ ਜਾਂਦਾ ਹੈ।

ਚੇਅਰਮੈਨ ਸ. ਬਾਜਵਾ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਨਾਲ ਜੁੜ ਕੇ ਆਪਣੇ ਆਪ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਬਣਾਉਣ। ਉਨਾਂ ਕਿਹਾ ਆਪਣੇ ਪਿੰਡ ਵਿੱਚ ਸਵੈ-ਸਹਾਇਤਾ ਗਰੁੱਪ ਬਣਾਉਣ ਲਈ ਆਪਣੇ ਬਲਾਕ ਦਫ਼ਤਰ ਜਾਂ ਜ਼ਿਲਾ ਪ੍ਰੀਸ਼ਦ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION