26.1 C
Delhi
Friday, April 26, 2024
spot_img
spot_img

ਪੁੱਤਰ ਨੇ ਆਪਣੇ ਬਜ਼ੁਰਗ ਪਿਤਾ ਨੂੰ ਘੋਟਣੇ ਨਾਲ ਵਾਰ ਕਰਕੇ ਮਾਰ ਮੁਕਾਇਆ; ਮਾਂ ਅਤੇ ਚਾਚੀ ਨੂੰ ਕੀਤਾ ਜ਼ਖ਼ਮੀ

ਫ਼ਿਲੌਰ, 15 ਮਾਰਚ, 2022 (ਰਾਜਕੁਮਾਰ ਸ਼ਰਮਾ)
ਫਿਲੌਰ ’ਚ 8 ਸਾਲ ਦੇ ਬੱਚੇ ਨੂੰ ਖੇਡਣ ਤੋਂ ਰੋਕਣ ’ਤੇ ਗੁੱਸੇ ਵਿੱਚ ਆਏ ਪਿਓ ਨੇ ਆਪਣੇ ਹੀ ਬਜ਼ੁਰਗ ਪਿਤਾ ’ਤੇ ਘੋਟਣੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਨੂੰ ਜਦੋਂ ਉਸ ਦੀ ਮਾਤਾ ਛਡਵਾਉਣ ਲਈ ਆਈ ਤਾਂ ਉਸ ਨੇ ਆਪਣੀ ਮਾਤਾ ਤੇ ਹਮਲਾ ਕਰਕੇ ਉਸ ਦਾ ਸਿਰ ਫਾੜ ਦਿੱਤਾ ਅਤੇ ਉਸ ਦੀ ਬਾਂਹ ਤੋੜ ਦਿੱਤੀ। ਇਸ ਦੌਰਾਨ ਜਦੋਂ ਨੇੜੇ ਬੈਠੀ ਚਾਚੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਜ਼ਾਲਮ ਨੇ ਉਸ ਤੇ ਵੀ ਘੋਟਣੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਪਿੰਡ ਚੀਮਾ ਖੁਰਦ ਵਿਚ ਵਾਪਰੀ। ਮੁਲਜ਼ਮ ਰਾਕੇਸ਼ ਕੁਮਾਰ (42) ਦੇ 3 ਬੱਚੇ (ਦੋ ਕੁੜੀਆਂ ਅਤੇ 1 ਮੁੰਡਾ) ਹਨ। ਉਸ ਦਾ 8 ਸਾਲ ਦਾ ਮੁੰਡਾ ਆਪਣੇ ਘਰ ਅੰਦਰ ਖੇਡ ਰਿਹਾ ਸੀ ਅਤੇ ਰਾਕੇਸ਼ ਗੁੱਸੇ ਵਿਚ ਗਾਲ੍ਹਾਂ ਕੱਢਦੇ ਹੋਏ ਆਪਣੇ ਬੱਚੇ ਨੂੰ ਖੇਡਣ ਤੋਂ ਰੋਕਣ ਲੱਗ ਪਿਆ। ਇਸ ਦੌਰਾਨ ਕਮਰੇ ਵਿਚ ਬੈਠਾ ਉਸ ਦਾ ਬਜ਼ੁਰਗ ਪਿਤਾ ਰਾਕੇਸ਼ ਨੂੰ ਆ ਕੇ ਕਹਿਣ ਲੱਗਾ ਕਿ ਉਹ ਉਸ ਦੇ ਪੋਤੇ ਨੂੰ ਖੇਡਣ ਤੋਂ ਕਿਉਂ ਰੋਕ ਰਿਹਾ ਹੈ। ਪਿਤਾ ਦੀ ਇਸ ਗੱਲ ਤੋਂ ਹੋਰ ਗੁੱਸੇ ਵਿੱਚ ਆਏ ਰਕੇਸ਼ ਨੇ ਘਰ ਅੰਦਰ ਪਿਆ ਘੋਟਣਾ ਚੁੱਕ ਕੇ ਆਪਣੇ ਪਿਤਾ ਦੇ ਸਿਰ ਤੇ ਕਈ ਵਾਰ ਕੀਤੇ ਜਿਸ ਨਾਲ ਬਜ਼ੁਰਗ ਗੁਰਮੇਲ ਚੰਦ (70) ਦੀ ਮੌਕੇ ਤੇ ਮੌਤ ਹੋ ਗਈ।

ਇਸ ਦੌਰਾਨ ਜਦੋਂ ਉਸ ਦੀ ਮਾਤਾ ਰਸ਼ਪਾਲ ਕੌਰ (65) ਉਸ ਨੂੰ ਰੋਕਣ ਗਈ ਤਾਂ ਉਸ ਨੇ ਆਪਣੀ ਮਾਤਾ ਉਪਰ ਵੀ ਹਮਲਾ ਬੋਲ ਕਰਕੇ ਉਸ ਦਾ ਸਿਰ ਫਾੜ ਦਿੱਤਾ ਅਤੇ ਇਕ ਬਾਂਹ ਤੋੜ ਦਿੱਤੀ। ਉਨ੍ਹਾਂ ਨੂੰ ਜਦੋਂ ਉਸ ਦੀ ਬਜ਼ੁਰਗ ਚਾਚੀ ਸੁਰਜੀਤ ਕੌਰ ਬਚਾਉਣ ਗਈ ਤਾਂ ਉਸ ਨੇ ਉਸ ਤੇ ਵੀ ਹਮਲਾ ਕਰਕੇ ਸਿਰ ਫਾੜ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ।

ਦੂਜੇ ਪਾਸੇ ਆਪਣੇ ਪਤੀ ਦੇ ਸਿਰ ’ਤੇ ਖੂਨ ਸਵਾਰ ਹੋਇਆ ਦੇਖ ਰਾਕੇਸ਼ ਦੀ ਪਤਨੀ ਰਾਜਵਿੰਦਰ ਕੌਰ ਆਪਣੀਆ ਦੋਵੇਂ ਕੁੜੀਆਂ ਨੂੰ ਬਚਾ ਕੇ ਘਰੋਂ ਬਾਹਰ ਲਿਜਾਣ ਵਿਚ ਕਾਮਯਾਬ ਹੋ ਗਈ। ਉਸ ਨੇ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਆਏ, ਜਿਨ੍ਹਾਂ ਨੇ ਰਾਕੇਸ਼ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION