36.7 C
Delhi
Friday, May 3, 2024
spot_img
spot_img

ਪੁਲਿਸ ਅਫਸਰ ਵੱਲੋਂ ਨਸਲੀ ਸੁਨੇਹਾ ਭੇਜਣ ਦਾ ਮਾਮਲਾ, ਅਮਰੀਕਾ ਦੇ ਅਲਾਬਾਮਾ ਰਾਜ ਦੇ ਸ਼ਹਿਰ ਵਿਨਸੈਂਟ ਦੀ ਸਿਟੀ ਕੌਂਸਲ ਨੇ ਪੁਲਿਸ ਵਿਭਾਗ ਕੀਤਾ ਖਤਮ

ਯੈੱਸ ਪੰਜਾਬ
ਸੈਕਰਾਮੈਂਟੋ, 21 ਅਗਸਤ, 2022 (ਹੁਸਨ ਲੜੋਆ ਬੰਗਾ)
ਅਮਰੀਕਾ ਦਾ ਅਲਾਬਾਮਾ ਰਾਜ ਦੇ ਸ਼ਹਿਰ ਵਿਨਸੈਂਟ ਦੀ ਸਿਟੀ ਕੌਂਸਲ ਨੇ ਦੋ ਮਹੀਨੇ ਪਹਿਲਾਂ ਇਕ ਪੁਲਿਸ ਅਫਸਰ ਵੱਲੋਂ ਆਪਣੇ ਇਕ ਸਾਥੀ ਨੂੰ ਨਸਲੀ ਭਾਸ਼ਾ ਵਾਲਾ ਸੁਨੇਹਾ ਭੇਜਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਆਰਜੀ ਤੌਰ ‘ਤੇ ਪੁਲਿਸ ਵਿਭਾਗ ਭੰਗ ਕਰ ਦਿੱਤਾ ਹੈ।

ਸਿਟੀ ਕੌਂਸਲ ਦੀ ਹੰਗਾਮੀ ਮੀਟਿੰਗ ਵਿਚ ਪੁਲਿਸ ਵਿਭਾਗ ਭੰਗ ਕਰਨ ਦਾ ਮਤਾ ਲਿਆਂਦਾ ਗਿਆ ਜਿਸ ਨੂੰ ਵਿਚਾਰ ਵਟਾਂਦਰੇ ਉਪਰੰਤ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਤੋਂ ਪਹਿਲਾਂ ਅਗਸਤ ਦੇ ਸ਼ੁਰੂ ਵਿਚ ਸਿਟੀ ਕੌਂਸਲ ਨੇ ਪੁਲਿਸ ਮੁੱਖੀ ਤੇ ਸਹਾਇਕ ਪੁਲਿਸ ਮੁੱਖੀ ਨੂੰ ਤਨਖਾਹ ਸਮੇਤ ਮੁੁਅੱਤਲ ਕਰ ਦਿੱਤਾ ਸੀ ਤੇ ਤੀਸਰਾ ਪੁਲਿਸ ਅਫਸਰ ਉਸੇ ਦਿਨ ਹੀ ਅਸਤੀਫਾ ਦੇ ਗਿਆ ਸੀ।

ਸਿਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਮੇਅਰ ਜੇਮਜ ਲਾਟੀਮੋਰ ਨੇ ਦੱਸਿਆ ਕਿ ਇਕ ਆਰਡੀਨੈਂਸ ਰਾਹੀਂ ਪੁਲਿਸ ਵਿਭਾਗ ਤੋੜ ਦਿੱਤਾ ਗਿਆ ਹੈ ਤੇ ਸਿਟੀ ਕੌਂਸਲ ਨੂੰ ਸ਼ੈਲਬਾਈ ਕਾਊਂਟੀ ਸ਼ੈਰਿਫ ਦੇ ਦਫਤਰ ਨਾਲ ਸਥਾਈ ਲਾਅ ਇਨਫੋਰਸਮੈਂਟ ਦੀ ਵਿਵਸਥਾ ਲਈ ਕਰਾਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਕ ਸਾਲ ਸ਼ੈਲਬਾਈ ਕਾਊਂਟੀ ਦੇ ਸ਼ੈਰਿਫ ਦਫਤਰ ਨਾਲ ਕੰਮ ਕਰਨ ਉਪਰੰਤ ਅਸੀਂ ਪੁਲਿਸ ਵਿਭਾਗ ਮੁੜ ਕਾਇਮ ਕਰਾਂਗੇ।

ਉਨਾਂ ਕਿਹਾ ਅਸੀਂ ਪੁਲਿਸ ਵਿਭਾਗ ਵਿਚ ਸਹੀ ਲੋਕਾਂ ਨੂੰ ਭਰਤੀ ਕਰਨ ਵਾਸਤੇ ਆਮ ਲੋਕਾਂ ਨਾਲ ਗੱਲ ਕਰਾਂਗੇ। ਮੀਟਿੰਗ ਵਿਚ ਆਮ ਲੋਕ ਵੀ ਸ਼ਾਮਿਲ ਹੋਏ ਜਿਨਾਂ ਨੇ ਪੁਲਿਸ ਵਿਭਾਗ ਬਣਾਈ ਰਖਣ ਉਪਰ ਜੋਰ ਦਿੱਤਾ ਤਾਂ ਜੋ ਉਹ ਹੰਗਾਮੀ ਹਾਲਤ ਵਿਚ ਪੁਲਿਸ ਅਫਸਰਾਂ ਨਾਲ ਸੰਪਰਕ ਕਰ ਸਕਣ। ਮੇਅਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਵਿਨਸੈਂਟ ਪੁਲਿਸ ਵਿਭਾਗ ਸਦਾ ਲਈ ਖਤਮ ਨਹੀਂ ਕੀਤਾ ਗਿਆ ਹੈ।

ਜੋ ਵੀ ਹੋਵੇ ਇਸ ਵੇਲੇ ਵਿਨਸੈਂਟ ਸ਼ਹਿਰ ਦੇ ਵਾਸੀ ਬਿਨਾਂ ਪੁਲਿਸ ਵਿਭਾਗ ਦੇ ਰਹਿ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਕੋਈ ਵਿਵਸਥਾ ਫੌਰੀ ਕਾਇਮ ਕਰਨ ਦੀ ਲੋੜ ਹੈ। ਲੋਕਾਂ ਨੇ ਬਾਹਰੋਂ ਪੁਲਿਸ ਵਿਭਾਗ ਦੀਆਂ ਸੇਵਾਵਾਂ ਲੈਣ ਦਾ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਇਸ ਨਾਲ ਉਨਾਂ ਦੀ ਸੁਰੱਖਿਆ ਯਕੀਨੀ ਨਹੀਂ ਹੋ ਸਕਦੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION