ਯੈੱਸ ਪੰਜਾਬ
ਜਲੰਧਰ, 8 ਜਨਵਰੀ, 2022:
ਪੰਜਾਬ ਸਰਕਾਰ ਵੱਲੋਂ ਸਕੱਤਰ ਆਰ.ਟੀ.ਏ.ਨਿਯੁਕਤ ਕੀਤੇ ਗਏ ਸ੍ਰੀ ਰਾਜੀਵ ਵਰਮਾ ਪੀ.ਸੀ.ਐਸ. ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਸਵਛ ਭਾਰਤ ਮਿਸ਼ਨ ਵਿੱਚ ਬਿਹਤਰ ਕੰਮ ਕਰਨ ਲਈ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ੍ਰੀ ਵਰਮਾ ਦੀ ਬਦਲੀ ਪਹਿਲਾਂ ਏ.ਡੀ.ਸੀ ਜਨਰਲ ਫ਼ਿਰੋਜ਼ਪੁਰ ਅਤੇ ਏ.ਡੀ.ਸੀ. ਅਰਬਨ ਫ਼ਿਰੋਜ਼ਪੁਰ ਦੇ ਵਧੂ ਚਾਰਜ ਨਾਲ ਕੀਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਸਕੱਤਰ ਆਰ.ਟੀ.ਏ. ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀ੍ਰ ਵਰਤਾ ਨੇ ਬਤੌਰ ਤਹਿਸੀਲਦਾਰ, ਐਸ.ਡੀ.ਐਮ., ਸੰਯੁਕਤ ਕਮਿਸ਼ਨਰ ਨਗਰ ਨਿਗਮ, ਵਧੀਕ ਮੁੱਖ ਪ੍ਰਸ਼ਾਸਕ ਪੁੱਡਾ ਵਜੋਂਸੇਵਾਵਾਂਨਿਭਾਈਆਂ ਹਨ।
ਗੱਲਬਾਤ ਕਰਦਿਆਂ ਸ੍ਰੀ ਵਰਮਾ ਨੇ ਆਖ਼ਿਆ ਕਿ ਉਹ ਵਿਭਾਗ ਵਿੱਚ ਲੋਕਾਂ ਨੂੰ ਚੰਗੀਆਂ ਸਹੂਲਤਾਂ ਅਤੇ ਜਲਦੀ ਅਤੇ ਪਾਰਦਰਸ਼ੀ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ