ਅੱਜ-ਨਾਮਾ
ਪੀ ਕੇ ਨਾਮ ਦੀ ਚਰਚਾ ਹੈ ਬੜੀ ਹੁੰਦੀ,
ਜਿਸ ਦਾ ਨਾਮ ਪ੍ਰਸ਼ਾਂਤ ਕਿਸ਼ੋਰ ਮੀਆਂ।
ਜੀਹਦੇ ਨਾਲ ਵੀ ਲੈਂਦਾ ਹੈ ਮਾਰ ਸੌਦਾ,
ਸਾਰਾ ਓਸ ਲਈ ਲਾਂਵਦਾ ਜ਼ੋਰ ਮੀਆਂ।
ਚਾੜ੍ਹੀ ਮੋਦੀ ਦੀ ਚੋਣ-ਮੁਹਿੰਮ ਪਹਿਲੀ,
ਪੀ ਕੇ ਨਾਮ ਦਾ ਪੈ ਗਿਆ ਸ਼ੋਰ ਮੀਆਂ।
ਕਈਆਂ ਰਾਜਾਂ ਦੇ ਚੋਣ ਪ੍ਰਚਾਰ ਮਗਰੋਂ,
ਖਬਰ ਸੁਣੀ ਆ ਹੋਰ ਦੀ ਹੋਰ ਮੀਆਂ।
ਕਹਿੰਦੇ ਕਿਸੇ ਦੇ ਚੋਣ-ਪ੍ਰਚਾਰ ਦੀ ਥਾਂ,
ਪੀ ਕੇ ਨਵਾਂ ਹੈ ਦਾਅ ਲੜਾਉਣ ਲੱਗਾ।
ਕਹਿੰਦੇ ਵਿੱਚ ਅਖਾੜੇ ਦੇ ਆਊ ਸਿੱਧਾ,
ਚੋਣ ਲੜਨ ਦੀ ਬਿੱਧ ਬਣਾਉਣ ਲੱਗਾ।
-ਤੀਸ ਮਾਰ ਖਾਂ
ਜੁਲਾਈ 15, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ