41.1 C
Delhi
Sunday, May 19, 2024
spot_img
spot_img

ਪਰਗਟ ਸਿੰਘ ਨੇ ਚੋਣ ਮੁਹਿੰਮ ਵਿੱਚ ਵਿਰੋਧੀਆਂ ਨੂੰ ਪਛਾੜਿਆ, ਪੁੱਤਾਂ ਵਾਂਗ ਅਸ਼ੀਰਵਾਦ ਦੇ ਰਹੀਆਂ ਹਲਕੇ ਦੀਆਂ ਬਜ਼ੁਰਗ ਔਰਤਾਂ

ਯੈੱਸ ਪੰਜਾਬ
ਜਲੰਧਰ, 30 ਜਨਵਰੀ, 2022 –
ਪਦਮਸ੍ਰੀ ਪਰਗਟ ਸਿੰਘ ਨੂੰ ਆਪਣੇ ਹਲਕੇ ਜਲੰਧਰ ਛਾਉਣੀ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਪਰਗਟ ਸਿੰਘ ਵੱਲੋਂ ਪਿੰਡਾਂ ਦੇ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ। ਉਹ ਆਪਣੇ ਸਾਰੇ ਵਿਰੋਧੀ ਉਮੀਦਵਾਰਾਂ ਤੋਂ ਬਹੁਤ ਅੱਗੇ ਨਿਕਲ ਗਏ ਹਨ।

ਪਰਗਟ ਸਿੰਘ ਨੇ ਅੱਜ ਦਰਜਨ ਤੋਂ ਵੱਧ ਚੋਣ ਮੀਟਿੰਗਾਂ ਕੀਤੀਆਂ ਜਿੰਨ੍ਹਾਂ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ।ਇੰਨ੍ਹਾਂ ਮੀਟਿੰਗਾਂ ਨੇ ਹੀ ਕਾਂਗਰਸ ਦੇ ਪੱਖ ਵਿੱਚ ਤਕੜਾ ਮਾਹੌਲ ਸਿਰਜ ਦਿੱਤਾ ਹੈ।

ਛਾਉਣੀ ਹਲਕਾ ਜਿਹੜਾ ਕਿ ਹਮੇਸ਼ਾ ਹੀ ਕਾਂਗਰਸ ਦਾ ਗੜ੍ਹ ਰਿਹਾ ਹੈ। ਇੱਥੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪੈਰ ਲਗਾਉਣੇ ਔਖੇ ਹੋ ਰਹੇ ਹਨ।ਆਪਣੇ ਨਾਮਜਦਗੀ ਪੱਤਰ ਭਰਨ ਤੋਂ ਬਾਅਦ ਪਰਗਟ ਸਿੰਘ ਨੇ ਆਪਣੇ ਪ੍ਰਚਾਰ ਵਿੱਚ ਹੋਰ ਤੇਜ਼ੀ ਲੈਆਂਦੀ ਹੈ।ਉਨ੍ਹਾਂ ਵੱਲੋਂ ਸਵੇਰ ਤੋਂ ਰਾਤ ਤੱਕ ਲੋਕਾਂ ਨਾਲ ਸਿੱਧਾ ਰਾਬਤਾ ਬਣਾਇਆ ਜਾ ਰਿਹਾ ਹੈ।

ਪਰਗਟ ਸਿੰਘ ਨੇ ਜਲੰਧਰ ਛਾਉਣੀ, ਸਰਹਾਲੀ,ਸੁੰਨੜ ਖੁਰਦ,ਨੱਥੇਵਾਲ, ਗੁਰੂ ਅਮਰਦਾਸ ਕਲੋਨੀ,ਅਰਬਨ ਅਸਟੇਟ ਫੇਜ਼-1,ਗੁਰੂ ਦੀਵਾਨ ਨਗਰ, ਗੋਲਡਨ ਐਵੀਨਿਊ ਫੇਜ਼ -1 ਅਤੇ ਗੁਰੂ ਤੇਗ ਬਾਹਦਰ ਨਗਰ ਵਿੱਚ ਚੋਣ ਮੀਟਿੰਗਾਂ ਕੀਤੀਆਂ ।

ਪਰਗਟ ਸਿੰਘ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਸੀ ਤਾਂ ਘਰ-ਘਰ ਕੀਤੇ ਪ੍ਰਚਾਰ ਦੌਰਾਨ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਪਰਗਟ ਸਿੰਘ ਨੂੰ ਪੁੱਤਾਂ ਵਾਂਗ ਅਸ਼ੀਰਵਾਦ ਦੇ ਰਹੀਆਂ ਸਨ।ਪਿੰਡਾਂ ਤੇ ਸ਼ਹਿਰ ਨਾਲ ਪਰਗਟ ਸਿੰਘ ਦੇ ਸਿੱਧੇ ਰਾਬਤੇ ਹੀ ਉਨ੍ਹਾਂ ਨੂੰ ਪਹਿਲਾਂ ਦੋ ਵਾਰ ਜਿੱਤ ਦੁਆਈ ਸੀ ਤੇ ਹੁਣ ਵੀ ਇਹ ਰਾਬਤਾ ਵੱਡੇ ਫਰਕ ਨਾਲ ਜਿੱਤ ਦੁਆਏਗਾ।

ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਦੇਖਣ ਨੂੰ ਭਾਵੇ ਚਾਰ ਕੋਣਾ ਮੁਕਾਬਲ ਲੱਗ ਰਿਹਾ ਹੈ ਪਰ ਪਰਗਟ ਸਿੰਘ ਵੱਲੋਂ ਚੋਣ ਪ੍ਰਚਾਰ ਵਿੱਚ ਬਣਾਈ ਲੀਡ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਬਹੁਤ ਪਿੱਛੇ ਧੱਕ ਕੇ ਰੱਖ ਦਿੱਤਾ ਹੈ।ਉਨ੍ਹਾਂ ਦੇ ਮੁਕਾਬਲੇ ਵਿੱਚ ਭਾਜਪਾ ਨੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੂੰ ਉਤਾਰਿਆ ਹੈ।

ਸਰਬਜੀਤ ਸਿੰਘ ਮੱਕੜ ਸਿਰਫ ਆਦਮਪੁਰ ਤੋਂ ਇੱਕ ਵਾਰ ਹੀ ਜਿੱਤੇ ਸਨ ਫਿਰ ਉਨ੍ਹਾਂ ਨੇ ਕਪੂਰਥਲਾ ਅਤੇ ਜਲੰਧਰ ਛਾਉਣੀ ਤੋਂ ਚੋਣ ਲੜੀ ਸੀ ਜਿਸ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਨਾਲ ਹਾਰੇ ਸਨ ।2007 ਤੋਂ ਬਾਅਦ ਜਿੱਤ ਕਦੇਂ ਉਨ੍ਹਾ ਨੂੰ ਨਸੀਬ ਨਹੀਂ ਹੋਈ।

ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ਇੱਕੋਂ ਇੱਕ ਅਜਿਹੇ ਆਗੂ ਹਨ ਜਿਹੜੇ ਕਈ ਪਾਰਟੀਆਂ ਬਦਲ ਚੁੱਕੇ ਹਨ ਤੇ ਹੁਣ ਉਹ ਮੁੜ ਘਿੜ ਕੇ ਅਕਾਲੀ ਦਲ ਵਿੱਚ ਹੀ ਆ ਗਏ ਹਨ। 2007 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ ਫਿਰ ਜਲੰਧਰ ਛਾਉਣੀ ਤੇ ਨਕੋਦਰ ਤੋਂ ਲਗਾਤਾਰ ਦੋ ਵਾਰ ਚੋਣ ਹਾਰ ਚੁੱਕੇ ਹਨ।

ਆਪ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੇ ਪਿਛਲੀਆਂ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਆਪ ਵਿੱਚ ਸ਼ਾਮਿਲ ਹੋਣ ਦਾ ਯਤਨ ਕੀਤਾ ਸੀ ਪਰ ਨਵਾਂ ਸ਼ਹਿਰ ਦੇ ਐਸਐਸਪੀ ਹੁੰਦਿਆ ਉਨ੍ਹਾਂ ਦੇ ਜਿਲ੍ਹੇ ਵਿੱਚ ਵੱਡੀ ਪੱਧਰ ‘ਤੇ ਜਿਸ ਤਰ੍ਹਾਂ ਨਾਲ ਡੋਡਿਆਂ ਦੀ ਤਸਕਰੀ ਹੋਈ ਸੀ ਉਸ ਨਾਲ ਉਹ ਵਿਵਾਦਾਂ ਵਿੱਚ ਘਿਰ ਗਏ ਸਨ।

ਇਸੇ ਕਰਕੇ ਉਸ ਵੇਲੇ ਆਪ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਐਂਟਰੀ ਨਹੀਂ ਹੋਣ ਦਿੱਤੀ।ਆਪ ਦੇ ਕੌਮੀ ਕਨਵੀਨਰ ਕੇਜਰੀਵਾਲ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਨੇ ਪਾਰਟੀ ਦੀ ਹਾਲਤ ਪਹਿਲਾਂ ਹੀ ਪਤਲੀ ਕੀਤੀ ਹੋਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION