26.1 C
Delhi
Friday, April 26, 2024
spot_img
spot_img

ਪਠਾਨਕੋਟ ਪੁਲਿਸ ਨੇ ਕੀਤਾ ਸ਼ਹੀਦਾਂ ਨੂੰ ਯਾਦ, ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਪਠਾਨਕੋਟ, 21 ਅਕਤੂਬਰ, 2019:

ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਪੁਲਿਸ ਸ਼ਹੀਦੀ ਦਿਵਸ ਪੁਲਿਸ ਲਾਈਨ ਪਠਾਨਕੋਟ ਵਿਖੇ ਸ੍ਰੀ ਦੀਪਕ ਹਿਲੋਰੀ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੋਕੇ ਤੇ ਸਭ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ।

ਸਮਾਰੋਹ ਵਿੱਚ ਹਾਜ਼ਰ ਸ੍ਰੀ ਦੀਪਕ ਹਿਲੋਰੀ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵੱਲੋਂ ਦੀਪਕ ਰੋਸ਼ਨ ਕਰ ਕੇ ਅਤੇ ਸਰਧਾ ਦੇ ਫੁੱਲ ਭੇਂਟ ਕਰ ਕੇ ਸਹੀਦਾ ਨੂੰ ਨਮਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ।

ਇਸ ਮਗਰੋਂ ਸਰਵਸ੍ਰੀ ਮਨੋਜ ਕੁਮਾਰ ਐਸ.ਪੀ.(ਹੈਡ ਕੁਆਟਰ), ਪ੍ਰਭਜੋਤ ਸਿੰਘ ਵਿਰਕ ਐਸ.ਪੀ. (ਡੀ.), ਰਮਨੀਸ ਚੋਧਰੀ ਐਸ.ਪੀ.(ਪੀ.ਬੀ.ਆਈ.),ਹੇਮ ਪੁੱਛਪ ਐਸ.ਪੀ. (ਅੱਪਰੇਸ਼ਨ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਕਨਵਰ ਰਵਿੰਦਰ ਵਿੱਕੀ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸਦ ਦੇ ਸਕੱਤਰ ਅਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੋਕੇ ਤੇ ਜਿਲ੍ਹਾ ਪਠਾਨਕੋਟ ਦੇ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ। ਸਮਾਰੋਹ ਵਿੱਚ ਜਿਲ੍ਹਾ ਪਠਾਨਕੋਟ ਦੇ ਕੁਲ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰ ਅਤੇ ਜਿਲ੍ਹਾ ਪਠਾਨਕੋਟ ਦੇ ਸਾਰੇ ਪੁਲਿਸ ਥਾਨਿਆਂ ਦੇ ਇੰਚਾਰਜ ਵੀ ਹਾਜ਼ਰ ਸਨ। ਇਸ ਮੋਕੇ ਤੇ ਸ. ਪ੍ਰਭਜੋਤ ਸਿੰਘ ਵਿਰਕ ਐਸ.ਪੀ. (ਡੀ.) ਵੱਲੋਂ ਪੰਜਾਬ ਪੁਲਿਸ ਦੇ ਸਹੀਦ ਹੋਏ ਕਰਮਚਾਰੀਆਂ ਦੇ ਨਾਮ ਪੜ ਕੇ ਸੁਨਾਏ ਗਏ।

ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਦੀਪਕ ਹਿਲੋਰੀ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਨੇ ਕਿਹਾ ਕਿ ਸਾਨੂੰ ਸਹੀਦਾਂ ਦੀ ਸਹਾਦਤ ਨੂੰ ਨਮਨ ਕਰਨਾਂ ਚਾਹੀਦਾ ਹੈ ਉਨ੍ਹਾ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਅਮਨ ਸਾਂਤੀ ਬਣਾਈ ਰੱਖਣ ਦੇ ਲਈ ਆਪਣੀ ਸਹਾਦਤ ਦਿੱਤੀ।

ਉਨ੍ਹਾਂ ਹੋਰ ਵੀ ਪੁਲਿਸ ਜਵਾਨਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵੀ ਇਨ੍ਹਾਂ ਸਹੀਦਾਂ ਤੋਂ ਸਿੱਖਿਆ ਲੈਣ ਅਤੇ ਜਿਵੇ ਇਨ੍ਹਾਂ ਸਹੀਦਾਂ ਨੇ ਜਿੰਦੇ ਰਹਿੰਦਿਆਂ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ ਹੈ,ਉਹ ਵੀ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਉਂਣ । ਉਨ੍ਹਾਂ ਕਿਹਾ ਕਿ ਪੁਲਿਸ ਦੀ ਵਰਦੀ ਦੇਖ ਕੇ ਆਮ ਲੋਕਾਂ ਨੂੰ ਇਕ ਸੁਰੱਖਿਆ ਦੀ ਕਿਰਨ ਨਜਰ ਆਉਂਦੀ ਹੈ ਸਾਨੂੰ ਇਸੇ ਹੀ ਤਰ੍ਹਾ ਲੋਕਾਂ ਦਾ ਵਿਸਵਾਸ ਬਣਾਈ ਰੱਖਣਾ ਹੈ ।

ਉਨ੍ਹਾਂ ਕਿਹਾ ਕਿ ਮੁਸੀਬਤ ਵਿੱਚ ਲੋਕਾਂ ਨੂੰ ਪ੍ਰਮਾਤਮਾ ਤੋਂ ਬਾਅਦ ਅਗਰ ਕੋਈ ਯਾਦ ਆਉਂਦਾ ਹੈ ਤਾਂ ਉਹ ਪੁਲਿਸ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਵੀ ਉਨ੍ਹਾਂ ਸਹੀਦਾਂ ਦੀ ਤਰ੍ਹਾ ਆਪਣੇ ਵਿਸਵਾਸ ਨੂੰ ਲੋਕਾਂ ਵਿੱਚ ਬਣਾਈ ਰੱਖਣਾ ਹੈ। ਸਮਾਰੋਹ ਦੋਰਾਨ ਜਿਲ੍ਹਾ ਪਠਾਨਕੋਟ ਦੇ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ।

ਇਸ ਮੋਕੇ ਤੇ ਸ੍ਰੀ ਅਮਰੀਕ ਸਿੰਘ (ਏ.ਐਸ.ਆਈ.) ਵੱਲੋਂ ਦੇਸ ਭਗਤੀ ਦੇ ਗੀਤ ਪੇਸ਼ ਕਰ ਕੇ ਸਮਾਰੋਹ ਵਿੱਚ ਦੇਸ ਭਗਤੀ ਦੇ ਰੰਗ ਨੂੰ ਹੋਰ ਵੀ ਪੱਕਾ ਕਰ ਦਿੱਤਾ। ਇਸ ਮੋਕੇ ਸ੍ਰੀ ਕਨਵਰ ਰਵਿੰਦਰ ਵਿੱਕੀ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸਦ ਦੇ ਸਕੱਤਰ ਨੇ ਵੀ ਦੇਸ ਭਗਤਾ ਨੂੰ ਯਾਂਦ ਕੀਤਾ ਅਤੇ ਕਿਹਾ ਕਿ ਸਹੀਦ ਕਿਸੇ ਕੋਮ , ਮਿਸੇ ਮਜਹਬ ਜਾ ਕਿਸੇ ਜਾਤੀ ਦੇ ਲਈ ਸਹੀਦ ਨਹੀਂ ਹੁੰਦੇ ਭਾਰਤ ਮਾਤਾ ਦੀ ਰੱਖਿਆਂ ਕਰਦਿਆ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ, ਸਾਡਾ ਫਰਜ ਬਣਦਾ ਹੈ ਕਿ ਅਸੀਂ ਸਹੀਦਾ ਦਾ ਸਨਮਾਨ ਕਰੀਏ ਅਤੇ ਭਾਰਤ ਮਾਤਾ ਦੀ ਸੁਰੱਖਿਆ ਲਈ ਹਮੇਸਾ ਸਹਿਯੋਗ ਦੇਣ ਲਈ ਤਿਆਰ ਰਹੀਏ।

ਇਸ ਮੋਕੇ ਤੇ ਸਮਾਰੋਹ ਦੇ ਅੰਤ ਵਿੱਚ ਸ੍ਰੀ ਦੀਪਕ ਹਿਲੋਰੀ (ਐਸ.ਐਸ.ਪੀ.) ਪਠਾਨਕੋਟ ਵੱਲੋਂ ਸਹੀਦ ਪਰਿਵਾਰਾਂ ਨਾਲ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੇ ਨਾਲ ਹੀ ਹਰੇਕ ਪਰਿਵਾਰ ਦੀ ਜੋ ਵੀ ਸਮੱਸਿਆ ਸੀ ਉਸ ਲਈ ਵੱਖ ਵੱਖ ਉੱਚ ਅਧਿਕਾਰੀਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਅਤੇ ਜਲਦੀ ਤੋਂ ਜਲਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਆਦੇਸ ਦਿੱਤੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION