35.6 C
Delhi
Sunday, April 28, 2024
spot_img
spot_img

ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਕਿੱਲੋ ਅਫ਼ੀਮ ਸਮੇਤ ਇੱਕ ਦੋਸ਼ੀ ਗ੍ਰਿਫ਼ਤਾਰ

ਯੈੱਸ ਪੰਜਾਬ
ਪਟਿਆਲਾ, 26 ਦਸੰਬਰ, 2021:
ਸ੍ਰ: ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ: ਮਹਿਤਾਬ ਸਿੰਘ, ਆਈ.ਪੀ.ਐੱਸ, ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਪਟਿਆਲਾ, ਸ਼੍ਰੀ ਅਜੈਪਾਲ ਸਿੰਘ, ਉੱਪ ਕਪਤਾਨ ਪੁਲਿਸ, ਡਿਟੈਕਟਿਵ, ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ, ਸਪੈਸ਼ਲ ਬ੍ਰਾਂਚ, ਪਟਿਆਲਾ ਵੱਲੋਂ ਸਮਗਲਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 25-12-2021 ਨੂੰ ਅਰਵਿੰਦ ਕੁਮਾਰ ਉਰਫ਼ ਅਰਵਿੰਦ ਪੁੱਤਰ ਸੁਖਲਾਲ ਵਾਸੀ ਪਿੰਡ ਗੁਲਚੰਪਾ ਥਾਣਾ ਤਿਲਹਰ ਜ਼ਿਲ੍ਹਾ ਸਾਹਜਹਾਨਪੁਰ ਯੂ.ਪੀ. ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਸਾਢੇ ਚਾਰ ਕਿੱਲੋ (4 ਕਿਲੋ 500 ਗ੍ਰਾਮ ) ਅਫ਼ੀਮ ਦੀ ਬਰਾਮਦਗੀ ਕੀਤੀ ਗਈ ।

ਸ੍ਰ: ਭੁੱਲਰ ਨੇ ਅੱਗੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25-12-2021 ਨੂੰ ਏ.ਐਸ.ਆਈ. ਜਸਪਾਲ ਸਿੰਘ ਅਤੇ ਏ.ਐਸ.ਆਈ. ਸੁਨੀਲ ਕੁਮਾਰ ਸਮੇਤ ਸੀ.ਆਈ.ਏ ਸਟਾਫ਼ ਪਟਿਆਲਾ ਦੀ ਪੁਲਿਸ ਪਾਰਟੀ ਦੇ ਪਿੰਡ ਮੰਡੀ ਬੱਸ ਅੱਡਾ (ਏਰੀਆ ਥਾਣਾ ਸਨੌਰ) ਵਿਖੇ ਮੌਜੂਦ ਸੀ ਤਾਂ ਇਹਨਾਂ ਨੂੰ ਇੱਕ ਵਿਅਕਤੀ ਪਲਾਸਟਿਕ ਦੇ ਝੋਲੇ ਸਮੇਤ ਮਿਲਿਆ ਜਿਸਨੂੰ ਕਿ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਜ਼ਾਬਤੇ ਅਨੁਸਾਰ ਤਲਾਸ਼ੀ ਕਰਨ ਪਰ ਇਸ ਪਾਸੋਂ ਸਾਢੇ 4 ਕਿੱਲੋ ਅਫ਼ੀਮ ਬਰਾਮਦ ਹੋਈ ਜਿਸਨੂੰ ਕਿ ਕਬਜ਼ਾ ਵਿੱਚ ਲੈ ਕੇ ਪੁਲਿਸ ਨੇ ਮੁਕੱਦਮਾ ਨੰਬਰ 164 ਮਿਤੀ 25.12.2021 ਅ/ਧ 18/61/85 NDPS Act ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਅਰਵਿੰਦ ਕੁਮਾਰ ਉਰਫ਼ ਅਰਵਿੰਦ ਪੁੱਤਰ ਸੁਖਲਾਲ ਵਾਸੀ ਪਿੰਡ ਗੁਲਚੰਪਾ ਥਾਣਾ ਤਿਲਹਰ ਜ਼ਿਲ੍ਹਾ ਸਾਹਜਹਾਨਪੁਰ ਯੂ.ਪੀ. ਨੂੰ ਜ਼ਾਬਤੇ ਅਨੁਸਾਰ ਕੀਤਾ ਗਿਆ ਜੋ ਦੋਸ਼ੀ ਚਾਰ ਜਮਾਤਾਂ ਪਾਸ ਹੈ ਅਤੇ ਪਹਿਲਾਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਹੁਣ ਪੈਸੇ ਦੇ ਲਾਲਚ ਵਿੱਚ ਆ ਕੇ ਯੂ.ਪੀ ਤੋਂ ਅਫ਼ੀਮ ਸਪਲਾਈ ਕਰਨ ਲੱਗ ਪਿਆ ਸੀ ਜੋ ਪਟਿਆਲਾ ਪੁਲਿਸ ਵੱਲੋਂ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਇੰਟਰਸਟੇਟ ਨਾਕਾਬੰਦੀਆਂ ਉੱਪਰ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਕਿ ਅਜਿਹੀ ਗਤੀਵਿਧੀਆਂ ਨੂੰ ਠੱਲ੍ਹ ਪਾਈ ਜਾ ਸਕੇ।

ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਅਫ਼ੀਮ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਵੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION