28.1 C
Delhi
Friday, April 26, 2024
spot_img
spot_img

ਨੌਦੀਪ ਕੌਰ ਨੂੰ ਬੁੱਧਵਾਰ ਵੀ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ

ਯੈੱਸ ਪੰਜਾਬ
ਚੰਡੀਗੜ੍ਹ, 24 ਫ਼ਰਵਰੀ, 2021:
ਕਿਰਤੀਆਂ ਦੇ ਅਧਿਕਾਰਾਂ ਲਈ ਲੜਨ ਵਾਲੀ ਦਲਿਤ ਆਗੂ ਨੌਦੀਪ ਕੌਰ ਨੂੰ ਅੱਜ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲ ਸਕੀ।

ਜਸਟਿਸ ਅਵਨੀਸ਼ ਝਿੰਗਨ ਦੇ ਸਾਹਮਣੇ ਆਏ ਇਸ ਕੇਸ ਵਿੱਚ ਅੱਜ ਇਕ ਵਾਰ ਫ਼ਿਰ ਸੁਣਵਾਈ ਅੱਗੇ ਪਾ ਦਿੱਤੀ ਗਈ। ਅਗਲੀ ਸੁਣਵਾਈ 26 ਫ਼ਰਵਰੀ ਲਈ ਨਿਰਧਾਰਿਤ ਕੀਤੀ ਗਈ ਹੈ।

ਅਦਾਲਤ ਨੇ ਅੱਜ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਮਾਮਲੇ ਦੀ ਅਗਲੀ ਸੁਣਵਾਈ ਵੇਲੇ ਨੌਦੀਪ ਕੌਰ ਦੀ ਡਾਕਟਰੀ ਰਿਪੋਰਟ ਵੀ ਪੇਸ਼ ਕਰਕੇ ਅੱਜ ਹੀ ਰਿਕਾਰਡ ’ਤੇ ਲਿਆਂਦੀ ਜਾਵੇ।

ਹਰਿਆਣਾ ਸਰਕਾਰ ਨੇ ਅੱਜ 23 ਸਾਲਾ ਕਿਰਤੀ ਆਗੂ ਅਤੇ ਮਜ਼ਦੂਰ ਅਧਿਕਾਰ ਸੰਗਠਨ ਦੀ ਸਰਗਰਮ ਅਹੁਦੇਦਾਰ ਦੀ ਕਥਿਤ ਗੈਰ ਕਾਨੂੰਨੀ ਕੈਦ ਨਾਲ ਸੰਬੰਧਤ ਇਕ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕੀਤਾ।

ਨੌਦੀਪ ਕੌਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੂੰਨੀ ਚਾਰਾਜੋਈ ਕਰ ਰਹੀ ਹੈ। ਸੀਨੀਅਰ ਵਕੀਲ ਸ: ਆਰ.ਐਸ.ਚੀਮਾ ਦੀ ਨਿਗਰਾਨੀ ਹੇਠ ਜ਼ਮਾਨਤ ਅਰਜ਼ੀ ਨੂੰ ਨੂੰ ਸ: ਅਰਸ਼ਦੀਪ ਸਿੰਘ ਚੀਮਾ ਅਤੇ ਸ: ਪਵਨਦੀਪ ਸਿੰਘ ਸਣੇ ਕੁਝ ਵਕੀਲਾਂ ਵੱਲੋਂ ਦਾਇਰ ਕੀਤਾ ਗਿਆ ਹੈ।

ਆਪਣੀ ਜ਼ਮਾਨਤ ਅਰਜ਼ੀ ਵਿੱਚ ਨੌਦੀਪ ਕੌਰ ਨੇ ਕਿਹਾ ਹੈ ਕਿ ਉਸ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਜੁਟਾਏ ਗਏ ਸਮਰਥਨ ਤੋਂ ਨਾਰਾਜ਼ ਸਰਕਾਰ ਅਤੇ ਪੁਲਿਸ ਵੱਲੋਂ ਉਸਨੂੰ ਨਾਜਾਇਜ਼ ਕੇਸ ਵਿੱਚ ਫ਼ਸਾ ਕੇ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ ਧਾਰਾ 307 ਭਾਵ ਇਰਾਦਾ ਏ ਕਤਲ ਦੀ ਧਾਰਾ ਵੀ ਸ਼ਾਮਲ ਹੈ।

ਯਾਦ ਰਹੇ ਕਿ 12 ਫ਼ਰਵਰੀ ਨੂੰ ਨੌਦੀਪ ਕੌਰ ਦੀ ਕਥਿਤ ਤੌਰ ’ਤੇ ਗੈਰ ਕਾਨੂੰਨੀ ਹਿਰਾਸਤ ਦਾ ਖ਼ੁਦ ਹੀ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਇਸ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਸੀ। ਹੁਣ ਹਾਈਕੋਰਟ ਵੱਲੋਂ ਉਕਤ ਮਾਮਲੇ ਤੋਂ ਇਲਾਵਾ ਨੌਦੀਪ ਕੌਰ ਦੀ ਜ਼ਮਾਨਤ ਅਰਜ਼ੀ ਦੇ ਮਾਮਲੇ ’ਤੇ ਸਾਂਝੇ ਰੂਪ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ ’ਤੇ ਹਰਿਆਣਾ ਸਰਕਾਰ ਨੇ ਜਵਾਬ ਦੇਣ ਲਈ ਦੋ ਦਿਨਾਂ ਦਾ ਸਮਾਂ ਮੰਗਿਆ ਸੀ ਜਿਸ ਕਰਕੇ ਅੱਜ ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION