30.6 C
Delhi
Thursday, April 25, 2024
spot_img
spot_img

ਨੈਸ਼ਨਲ ਲੋਕ ਅਦਾਲਤ ਰਾਹੀਂ ਨਿਬੇੜੋ ਪੁਰਾਣੇ ਅਤੇ ਲੰਬਿਤ ਕਾਨੂੰਨੀ ਮਾਮਲੇ: ਅਜੀਤ ਪਾਲ ਸਿੰਘ

ਅੰਮ੍ਰਿਤਸਰ,  20 ਜਨਵਰੀ, 2020:
ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 08.02.2020 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਪੂਰੇ ਭਾਰਤ ਦੇਸ਼ ਦੀਆਂ ਸਾਰੀਆਂ ਅਦਾਲਤਾਂ ਵਿੱਚ ਕੀਤਾ ਜਾ ਰਿਹਾ ਹੈ।

ਜਿਸ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਅਜੀਤ ਪਾਲ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਸਮੂਹ ਬੈਂਕ ਅਤੇ ਇੰਸ਼ੋਰੈਂਸ਼ਨ ਕੰਪਨੀਆਂ ਦੇ ਮੈਨੇਜਰ ਸਾਹਿਬਾਨ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮਿਤੀ 08.02.2020 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਟੇਕ—ਅੱਪ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।

ਮੀਟਿੰਗ ਦੌਰਾਨ ਜੱਜ ਸਾਹਿਬ ਜੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 08.02.2020 ਨੂੰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁੱਲਥ ਵਿਖੇ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼੍ਰੀ ਕਿਸ਼ੋਰ ਕੁਮਾਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਵੱਲੋਂ ਸਮੂਹ ਜੂਡੀਸ਼ੀਅਲ ਅਫਸਰਾਨ ਨੂੰ ਨੈਸ਼ਨਲ ਲੋਕ ਅਦਾਲਤ ਤੋਂ ਪਹਿਲਾਂ ਸਮੇਂ—ਸਮੇਂ ਤੇ ਪ੍ਰੀ—ਲੋਕ ਅਦਾਲਤਾਂ ਦੇ ਆਯੋਜਨ ਕਰਕੇ ਕੇਸ ਨਿਪਟਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਮਾਣਯੋਗ ਜੱਜ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਦੌਰਾਨ ਕ੍ਰਿਮੀਨਲ ਕੰਪਾਉੂਂਡੇਬਲ ਕੇਸ, ਧਾਰਾ 138 ਐੱਨ.ਆਈ. ਐਕਟ, ਐੱਮ.ਏ.ਸੀ.ਟੀ. ਕੇਸ, ਵਿਵਾਹਿਕ/ਪਰਿਵਾਰਿਕ ਮਾਮਲੇ, ਲੇਬਰ ਮੈਟਰਜ਼, ਲੈਂਡ ਐਕੂਜ਼ੀਸ਼ਨ ਮੈਟਰਜ਼, ਸਿਵਲ ਕੇਸ, ਰੈਂਟ, ਬੈਂਕ ਰਿਕਵਰੀ, ਰੈਵਿਨਿਊ ਕੇਸ, ਮਨਰੇਗਾ, ਬਿਜਲੀ ਅਤੇ ਪਾਣੀ ਬਿੱਲਾਂ ਸਬੰਧੀ, ਸਰਵਿਸ ਮੈਟਰ ਵਗੈਰਾ, ਕੇਸ ਸ਼ਾਮਿਲ ਕੀਤੇ ਜਾਣਗੇੇ।

ਉਨ੍ਹਾਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤਾਂ ਰਾਹੀਂ ਹੋਏ ਫੈਸਲੇ ਨੂੰ ਦੀਵਾਨੀ ਕੋਰਟ ਦੀ ਡਿਕਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ, ਇਸਦੇ ਫੈਸਲੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ, ਇਸਦੇ ਫੈਸਲੇ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਿਸ ਹੋ ਜਾਂਦੀ ਹੈ। ਨੈਸ਼ਨਲ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ।

ਇਸ ਮੌਕੇ ਸ਼੍ਰੀ ਬਲਵੀਰ ਸਿੰਘ, ਮੈਨੇਜਰ ਸੈਂਟ੍ਰਲ ਕੋਪ੍ਰੇਟਿਵ ਬੈਂਕ, ਸ਼੍ਰੀ ਰਜਨੀਸ਼ ਕਾਂਤ, ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਸ਼੍ਰੀ ਰੀਤਿਕ ਬਿਸਵਾ, ਅਸੀਸਟੈਂਟ ਮੈਨੇਜਰ, ਓਰਿਐਂਟਰ ਬੈਂਕ ਆੱਫ ਕਮਰਸ, ਸ਼੍ਰੀ ਬੀ.ਬੀ.ਐਸ ਮਨਹਾਸ, ਮੈਨੇਜਰ, ਸਟੇਟ ਬੈਂਕ ਆਫ ਇੰਡੀਆ, ਕਪੂਰਥਲਾ, ਸ਼੍ਰੀ ਮਲਕੀਤ ਸਿੰਘ, ਮੈਨੇਜਰ ਓਰੀਐਂਟਲ ਇੰਸ਼ੋਰੈਂਸ ਕੰਪਨੀ ਅਤੇ ਸ਼੍ਰੀ ਵਿਪਨ ਕੁਮਾਰ ਸ਼ਰਮਾ, ਅਸੀਸਟੈਂਟ ਮੈਨੇਜਰ, ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ, ਕਪੂਰਥਲਾ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION