34.1 C
Delhi
Saturday, May 18, 2024
spot_img
spot_img

ਨਿੱਜੀ ਹਸਪਤਾਲ ਦੀ ਗ਼ਲਤੀ ਕਾਰਨ ਕੱਟਣਾ ਪਿਆ ਨਵਜੰਮੇ ਬੱਚੇ ਦਾ ਹੱਥ: ਘੱਟ ਗਿਣਤੀ ਕਮਿਸ਼ਨ ਨੇ ਸਿਵਲ ਸਰਜਨ ਤੋਂ ਮੰਗੀ ਰਿਪੋਰਟ

ਯੈੱਸ ਪੰਜਾਬ
ਅੰਮ੍ਰਿਤਸਰ 30 ਜੂਨ, 2021 –
ਪੰਜਾਬ ਘੱਟ ਗਿਣਤੀ ਕਮਿਸਨ ਨੇ ਮਜੀਠਾ ਰੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਥਿਤ ਲਾਪ੍ਰਵਾਹੀ ਕਾਰਨ ਇੱਕ ਨਵਜੰਮੇ ਬੱਚੇ ਦੇ ਹੱਥ ਕੱਟਣ ਦਾ ਨੋਟਿਸ ਲਿਆ ਹੈ। ਕਮਿਸ਼ਨ ਨੂੰ ਬਲਦੇਵ ਰਾਜ ਨਿਵਾਸੀ ਗੁਮਟਾਲਾ ਨੇ ਸਿਕਾਇਤ ਕੀਤੀ ਸੀ ਕਿ ਹਸਪਤਾਲ ਵਾਲੇ ਲਾਪਰਵਾਹੀ ਕਰਕੇ ਬੱਚੇ ਦੇ ਹੱਥ ਨੂੰ ਕੱਟਣਾ ਪਿਆ ਹੈ।

ਇਸ ’ਤੇ ਕਾਰਵਈ ਕਰਦਿਆਂ ਕਮਿਸਨ ਦੇ ਮੈਂਬਰ ਡਾ. ਸੁਭਾਸ ਥੋਬਾ ਨੇ ਸਿਵਲ ਸਰਜਨ ਡਾ: ਚਰਨਜੀਤ ਨਾਲ ਮੁਲਾਕਾਤ ਕਰਕੇ ਸਾਰੀ ਸਥਿਤੀ ਬਾਰੇ ਦੱਸਿਆ ਅਤੇ ਸੱਤ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਨ ਲਈ ਕਿਹਾ।

ਬਲਦੇਵ ਸਿੰਘ ਨਿਵਾਸੀ ਗੁਮਟਾਲਾ ਅਨੁਸਾਰ ਛੇ ਮਹੀਨੇ ਪਹਿਲਾਂ ਉਸਦੀ ਪਤਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਬੱਚਾ ਅਚਨਚੇਤੀ ਸੀ। ਇਸ ਲਈ ਉਸਨੂੰ ਮਜੀਠਾ ਰੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਥੇ ਬੱਚੇ ਨੂੰ ਗਲੂਕੋਜ ਦਿੱਤਾ ਗਿਆ। ਗਲੂਕੋਜ ਦੇ ਗਲਤ ਟੀਕੇ ਕਾਰਨ, ਬੱਚੇ ਦੀ ਕਲਾਈ ਤੇ ਸੋਜ਼ ਆ ਗਈ ਸੀ ਅਤੇ ਉਹ ਕਾਲੀ ਪੈ ਗਈ ਸੀ।

ਜਿਸ ਬਾਰੇ ਡਾਕਟਰ ਨੂੰ ਦੱਸਿਆ, ਪਰ ਡਾਕਟਰ ਵਲੋਂ ਸਹੀ ਇਲਾਜ ਨਹੀਂ ਕੀਤਾ ਗਿਆ। ਜਿਸ ਕਰਕੇ ਬੱਚੇ ਦੀ ਕਲਾਈ ਇੰਨਫੈਕਸ਼ਨ ਹੋਣ ਤੇ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਅਤੇ ਪੀ.ਜੀ.ਆਈ. ਵਿਖੇ ਉਸਦੀ ਕਲਾਈ ਨੂੰ ਕੱਟਣਾ ਪਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ 6 ਮਹੀਨੇ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਸ: ਬਲਦੇਵ ਸਿੰਘ ਦੀ ਸ਼ਿਕਾਇਤ ਤੇ ਘੱਟ ਗਿਣਤੀ ਕਮਿਸਨ ਦੇ ਮੈਂਬਰ ਡਾਕਟਰ ਸੁਭਾਸ ਥੋਬਾ ਨੇ ਸਿਵਲ ਸਰਜਨ ਨੂੰ ਕਾਰਵਾਈ ਕਰਨ ਲਈ ਕਿਹਾ। ਸਿਵਲ ਸਰਜਨ ਨੇ ਕਿਹਾ ਕਿ ਮਾਮਲਾ ਸੰਵੇਦਨਸੀਲ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਕਮਿਸ਼ਨ ਨੂੰ ਰਿਪੋਰਟ ਜਲਦ ਹੀ ਸੌਂਪ ਦਿੱਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION