32.1 C
Delhi
Sunday, May 19, 2024
spot_img
spot_img

ਨਾਗੇ ਪਾਉਂਦਾ ਨਹੀਂ ਕਦੇ ਨਵਜੋਤ ਸਿੱਧੂ, ਭਾਜਪਾ ਨਿਕਲ ਪਈ ਵੱਲ ਮੈਦਾਨ ਬੇਲੀ

ਅੱਜ-ਨਾਮਾ

ਬੰਨ੍ਹ`ਤੀ ਲੜੀ ਅਕਾਲੀਆਂ ਜਲਸਿਆਂ ਦੀ,
ਜਲਸੇ ਲੱਗ ਪਿਆ ਕਰਨ ਕਪਤਾਨ ਬੇਲੀ।

ਬੋਲਦਾ ਚੰਨੀ ਉਦਘਾਟਨ ਦੇ ਮੌਕਿਆਂ `ਤੇ,
ਸਰਕਾਰੀ ਨੀਤੀ ਦੇ ਕਰੇ ਵਖਿਆਨ ਬੇਲੀ।

ਨਾਗੇ ਪਾਉਂਦਾ ਨਹੀਂ ਕਦੇ ਨਵਜੋਤ ਸਿੱਧੂ,
ਭਾਜਪਾ ਨਿਕਲ ਪਈ ਵੱਲ ਮੈਦਾਨ ਬੇਲੀ।

ਕੇਜਰੀਵਾਲ ਵੀ ਆਵੇ ਜੀ ਲਾਉਣ ਚੱਕਰ,
ਕਰ-ਕਰ ਜਾਵੇ ਉਹ ਨਵੇਂ ਐਲਾਨ ਬੇਲੀ।

ਵੱਤਰ ਪੈਲੀ ਦਾ ਵੇਖ ਜਿਉਂ ਠੀਕ ਲੱਗਦਾ,
ਪੈਂਦਾ ਨਿਕਲ ਕਿਸਾਨ ਫਿਰ ਵਾਹੁਣ ਬੇਲੀ।

ਤਪਦਾ ਚੋਣਾਂ ਲਈ ਪਿਆ ਤੰਦੂਰ ਭਖਿਆ,
ਨਿਕਲੇ ਲੀਡਰ ਨੇ ਰੋਟੀਆਂ ਲਾਹੁਣ ਬੇਲੀ।

-ਤੀਸ ਮਾਰ ਖਾਂ
ਦਸੰਬਰ 16, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION