35.1 C
Delhi
Friday, May 31, 2024
spot_img
spot_img
spot_img

ਨਸੀਰੂਦੀਨ ਸ਼ਾਹ ਅਤੇ ਓਮਪੁਰੀ ਦੇ ਜਮਾਤੀ ਫਿਲਮ ਐਕਟਰ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਫਿਲਮ ‘ ਯੇਹ ਯਾਦ ਮੇਰੇ ਅਰਮਾਨੋਂ ਕੀ’ ਰਿਲੀਜ਼

ਪਟਿਆਲਾ, 20 ਜੁਲਾਈ, 2020:

ਨਸੀਰੂਦੀਨ ਅਤੇ ਉਮਪੁਰੀ ਦੇ ਐਨ.ਐਸ.ਡੀ. ਦਿੱਲੀ ਅਤੇ ਫਿਲਮ ਇੰਸਟੀਚਿਊਟ ਪੂਨਾ ਵਿਚਲੇ ਹਮ ਜਮਾਤੀ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ” ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ ਮੈਂਬਰ ਮੇਜਰ ਆਦਜਰਸਪਾਲ ਸਿੰਘ ਵਲੋਂ ਰਿਲੀਜ ਕੀਤੀ ਗਈ।

ਸਿਆਮ ਬੈਨੇਗਲ ਦੀ ਫਿਲਮ ‘ਮੰਥਨ’ ਵਿਚ ਸਮਿਤਾ ਪਾਟਿਲ ਦੇ ਪਤੀ ਦਾ ਰੋਲ ਅਦਾ ਕਰਨ ਵਾਲੇ ਜਸਪਾਲ, ਆਪਣੇ ਦੋਸਤ ਨਸੀਰੂਦੀਨ ਉਪਰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਕਰਕੇ ਫਿਲਮ ਇੰਡਸਟਰੀ ਮੁੰਬਈ ਚੋਂ ਬਾਹਰ ਹੋ ਗਏ ਸਨ।

ਮਿਊਜਿਕ ਕੇਅਰ ਦੇ ਬੈਨਰ ਹੇਠ ਯੂ-ਟਿਊਬ ਤੇ ਜਾਰੀ ਇਸ ਫਿਲਮ ਦੇ ਸੰਗੀਤਕਾਰ ਈਸਾਂਤ ਪੰਡਿਤ ਨਿਰਦੇਸ਼ਕ ਰਵਿੰਦਰ ਰਵੀ ਸਮਾਣਾ ਅਤੇ ਲੇਖਕ ਤੇ ਨਿਰਮਾਤਾ ਡਾ. ਜਗਮੇਲ ਭਾਠੂਆਂ ਅਤੇ ਡਾ. ਰਵਿੰਦਰ ਕੌਰ ਰਵੀ ਹਨ।


ਇਸ ਨੂੰ ਵੀ ਪੜ੍ਹੋ:
ਮੀਡੀਆ ਨੂੰ ਮੂਸੇਵਾਲਾ ਦੀਆਂ ਧਮਕੀਆਂ – ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਐੱਚ.ਐੱਸ. ਬਾਵਾ ਦੀ ਚਿੱਠੀ


ਨਸੀਰੂਦੀਨ ਵਲੋਂ ਅੰਗਰੇਜ਼ੀ ਭਾਸ਼ਾ ਚ ਲਿਖੀ ਆਪਣੀ ਸਵੈਜੀਵਨੀ ‘ਐਂਡ ਦੈੱਨ ਵਨ ਡੇ’ ਵਿਚ ਜਸਪਾਲ ਨਾਲ ਜੁੜੀਆਂ ਕੌੜੀਆਂ ਮਿੱਠੀਆਂ ਯਾਦਾਂ ਦਾ ਵਰਨਣ ਕਰਦਿਆਂ ਦੱਸਿਆ ਹੈ ਕਿ ਜਿਸ ਸਮੇਂ ਜਸਪਾਲ ਨੇ ਮੁੰਬਈ ’ਚ ਮੇਰੇ ਉਪਰ ਕਤਲਾਨਾ ਹਮਲਾ ਕੀਤਾ ਤਾਂ ਮੈਨੂੰ ਓਮ ਪੁਰੀ ਵਲੋਂ ਬਚਾਇਆ ਗਿਆ ਸੀ।

ਇਸ ਮੌਕੇ ਪੰਜਾਬੀ ਸਾਹਿਤਕਾਰ ‘ਡਾ. ਜਗਮੇਲ ਭਾਠੂਆਂ’ ਨੇ ਦੱਸਿਆ ਕਿ ਜਸਪਾਲ ਨੇ ਸੱਠਵਿਆਂ ਦੇ ਦਹਾਕੇ ਚ ਪਟਿਆਲਾ “ਚ ਬੈਂਕ ਦੀ ਨੌਕਰੀ ਛੱਡ ਕੇ, ਪ੍ਰਸਿਧ ਨਾਟਕਕਾਰ ਹਰਪਾਲ ਟਿਵਾਣਾ ਦੇ ਨਾਟਕ ਗਰੁੱਪ ‘ਪੰਜਾਬ ਕਲਾ ਮੰਚ’ ਤੋਂ ਆਪਣਾ ਐਕਟਿੰਗ ਦਾ ਸਫ਼ਰ ਆਰੰਭ ਕੀਤਾ।

ਉਨਹਾਂ ਕਿਹਾ ਇਹ ਫਿਲਮ ਬਣਾਉਣ ਦਾ ਮੁੱਖ ਮਕਸਦ ਏਹ ਹੈ ਕਿ ਪੰਜਾਬ ਦੇ ਇਕ ਸੂਲਝੇ ਹੋਏ ਗੁੰਮਨਾਮ ਕਲਾਕਾਰ ਨੂੰ ਮੁੜ ਕਲਾ ਜਗਤ ਨਾਲ ਜੋੜਿਆ ਜਾਵੇ। ਇਸ ਮੌਕੇ ਮੇਜਰ ਏ ਪੀ ਸਿੰਘ ਤੋਂ ਇਲਾਵਾ ਫਿਲਮ ਐਕਟਰ ਰਾਜੇਂਦਰਾ ਜਸਪਾਲ, ਰਵਿੰਦਰ ਰਵੀ ਸਮਾਣਾ,ਡਾ ਜਗਮੇਲ ਭਾਠੂਆਂ,ਐਂਕਰ ਈਮਨਪ੍ਰੀਤ,ਅਤੇ ਡਾ ਰਵਿੰਦਰ ਕੌਰ ਰਵੀ ਹਾਜ਼ਿਰ ਸਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION